ਫਿਰੋਜ਼ਪੁਰ 24 ਮਾਰਚ 2022
ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸਅਤੇ ਸਿਖਲਾਈ ਫਿਰੋਜਪੁਰ ਵੱਲੋਂ ਜਿਲ੍ਹਾ ਪ੍ਰਸਾਸਨ ਦੇ ਸਹਿਯੋਗ ਨਾਲ 25 ਮਾਰਚ 2022 ਨੂੰ ਰੋਜਗਾਰ ਕੈਂਪ ਲਗਾਇਆ ਜਾਵੇਗਾ। ਇਹ ਕੈਂਪ ਸਵੇਰੇ 10:30 ਵਜੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਫਿਰੋਜਪੁਰ ਦੀ ਦੂਜੀ ਮੰਜਿਲ ਵਿਖੇ ਸਥਿਤ ਆਈ ਬਲਾਕ ਵਿਖੇ ਸਥਾਪਿਤ ਜਿਲ੍ਹਾ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਫਿਰੋਜਪੁਰ ਵਿਖੇ ਲਗਾਇਆਜਾਵੇਗਾ।
ਹੋਰ ਪੜ੍ਹੋ :-ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਲਾਗੂ ਕੀਤੀ ਜਾਵੇਗੀ ਪ੍ਰਧਾਨ ਮੰਤਰੀ ਮਤੱਸਿਆ ਸੰਪਦਾ ਯੋਜਨਾਂ:ਡੀ.ਸੀ
ਇਹ ਜਾਣਕਾਰੀ ਜਿਲ੍ਹਾ ਰੋਜਗਾਰ ਉਤਪੱਤੀ, ਹੁਨਰਵਿਕਾਸ ਅਤੇ ਸਿਖਲਾਈ ਅਫਸਰ ਸ਼੍ਰੀ ਹਰਮੇਸ਼ ਕੁਮਾਰ ਨੇ ਦਸਿਆ ਕਿ ਇਸ ਰੋਜਗਾਰ ਕੈਂਪ ਵਿੱਚ ਅਜਾਈਲ, ਐਮਾਜੋਨ, ਸ਼ੇਅਰ ਟ੍ਰੇਡਿੰਗ ਕੰਪਨੀਆਂ ਹਿੱਸਾ ਲੈ ਰਹੀਆਂ ਹਨ। ਇਸ ਕੈਂਪ ਵਿੱਚ ਦਸਵੀਂ ਪਾਸ ਫਰੈਸਰ/ਤਜਬਰੇਕਾਰ ਲੜਕੇ/ ਲੜਕੀਆਂ ਭਾਗ ਲੈਸਕਦੀਆਂ ਹਨ।