ਗੁਰਦਾਸਪੁਰ , 3 ਜਨਵਰੀ 2022
ਮੈਡਮ ਨਵੀਦਪ ਕੌਰ ਗਿੱਲ , ਸਕੱਤਰ , ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਵੱਲੋਂ ਚਿਲਡਰਨ ਹੋਮ ਗੁਰਦਾਸਪੁਰ ਦਾ ਦੌਰਾ ਕੀਤਾ ਗਿਆ । ਉਨ੍ਹਾਂ ਵੱਲੋਂ ਚਿਲਡਰਨ ਹੋਮ ਗੁਰਦਾਸਪੁਰ ਦੇ ਹਰ ਇੱਕ ਰੂਮ ਦਾ ਨਿਰੀਖਣ ਕੀਤਾ ਗਿਆ ।
ਹੋਰ ਪੜ੍ਹੋ :-‘ਆਪ’ ਦੀ ਸਰਕਾਰ ਵੱਲੋਂ ਕੋਰੋਨਾ ਯੋਧਿਆਂ ਨੂੰ ਰੈਗੂਲਰ ਕੀਤਾ ਜਾਵੇਗਾ ਅਤੇ ਬਣਦੇ ਭੱਤੇ ਦਿੱਤੇ ਜਾਣਗੇ: ਭਗਵੰਤ ਮਾਨ
ਇਸ ਮੌਕੇ ਸੁਪਰਡੈਂਟ ਚਿਲਡਰਨ ਹੋਮ ਗੁਰਦਾਸਪੁਰ ਤੋਂ ਇਲਾਵਾ ਬਾਕੀ ਸਟਾਫ਼ ਵੀ ਮੌਜੂਦ ਸੀ । ਚਿਲਡਰਨ ਹੋਮ ਵਿੱਚ ਦੌਰੇ ਦੌਰਾਨ 9 ਬੱਚਿਆ ਮੌਜੂਦ ਸਨ ਅਤੇ ਬਾਕੀ ਬੱਚੇ ਆਪਣੇ ਘਰ ਗਏ ਹੋਏ ਸਨ । ਮੈਡਮ ਨਵਦੀਪ ਕੌਰ ਗਿੱਲ , ਸਕੱਤਰ , ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੁਆਰਾ ਬੱਚਿਆਂ ਨੂੰ ਮਿਲਿਆ ਗਿਆ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ । ਮੈਡਮ ਨਵਦੀਪ ਕੌਰ ਗਿੱਲ ਵੱਲੋਂ ਬੱਚਿਆਂ ਨੂੰ ਵਧੀਆਂ ਤਰੀਕੇ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਆਪਸ ਵਿੱਚ ਮਿਲ ਜੁਲ ਕੇ ਅਤੇ ਪਿਆਰ ਨਾਲ ਰਹਿਣ ਲਈ ਕਿਹਾ ।