ਅਥਾਰਟੀ ਵੱਲੋਂ ਦਿੱਤੀ ਜਾ ਰਹੀ ਮੁਫ਼ਤ ਕਾਨੂੰਨੀ ਸਹਾਇਤਾ ਸਮੇਤ ਵੱਖ ਵੱਖ ਵਿਭਾਗਾਂ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਸਬੰਧੀ ਬਲਾਕ ਪੱਧਰ ‘ਤੇ ਲੋਕਾਂ ਨੂੰ ਕੀਤਾ ਜਾ ਰਿਹੈ ਜਾਗਰੂਕ
ਪਟਿਆਲਾ, 7 ਅਕਤੂਬਰ 2021
ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਪਟਿਆਲਾ ਵੱਲੋਂ ਆਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਨੂੰ ਸਮਰਪਿਤ ਗਾਂਧੀ ਜੈਅੰਤੀ ਮੌਕੇ ਅਰੰਭੀ ਪ੍ਰਚਾਰ ਮੁਹਿੰਮ ਪਟਿਆਲਾ ਜ਼ਿਲ੍ਹੇ ਦੇ ਹਰੇਕ ਬਲਾਕ ‘ਚ ਪੁੱਜਕੇ ਲੋਕਾਂ ਨੂੰ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਦਿੱਤੀਆਂ ਜਾ ਰਹੀਆਂ ਮੁਫ਼ਤ ਕਾਨੂੰਨੀ ਸਹਾਇਤਾ ਸਮੇਤ ਵੱਖ ਵੱਖ ਵਿਭਾਗਾਂ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਸਬੰਧੀ ਜਾਣਕਾਰੀ ਦੇ ਰਹੀ ਹੈ।ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਪਰਮਿੰਦਰ ਕੌਰ ਨੇ ਦੱਸਿਆ ਕਿ ਇਹ ਮੁਹਿੰਮ ਜ਼ਿਲ੍ਹੇ ‘ਚ 14 ਨਵੰਬਰ 2021 ਤੱਕ ਜਾਰੀ ਰਹੇਗੀ।
ਹੋਰ ਪੜ੍ਹੋ :-ਪਾਵਰਕਾਮ ‘ਚ ਕੰਮ ਕਰਦੇ ਕੰਪਿਊਟਰ ਅਪ੍ਰੇਟਰਾਂ ਅਤੇ ਸ਼ਿਕਾਇਤ ਕੇਂਦਰ ਦੇ ਆਊਟਸੋਰਸ ਕਰਮਚਾਰੀਆਂ ਨੂੰ ਪੱਕੇ ਕਰੇ ਸਰਕਾਰ: ਅਮਨ ਅਰੋੜਾ
ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਪਟਿਆਲਾ ਵੱਲੋਂ ਡੀ.ਐਫ.ਐਸ.ਸੀ ਪਟਿਆਲਾ, ਡੀ.ਸੀ.ਪੀ.ਓ,ਸਹਾਇਕ ਲੇਬਰ ਕਮਿਸ਼ਨਰ ਪਟਿਆਲਾ, ਡੀ.ਪੀ.ਓ.ਪਟਿਆਲਾ ਅਤੇ ਸੀ.ਡੀ.ਪੀ.ਓ ਪਟਿਆਲਾ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਜਾਗਰੂਕਤਾ ਸੈਮੀਨਾਰਾਂ ਦਾ ਆਯੋਜਨ ਕੀਤਾ ਗਿਆ ।
ਇਸ ਮੁਹਿੰਮ ਤਹਿਤ ਅੱਜ ਬਲਾਕ ਸਨੌਰ ਵਿਖੇ ਸ੍ਰੀ ਗੁਰਵੀਰ ਸਿੰਘ ਐਡਵੋਕੇਟ ,ਬਲਾਕ ਪਾਤੜਾ ਵਿਖੇ ਐਡਵੋਕੇਟ ਸ੍ਰੀ ਬਾਲ ਕ੍ਰਿਸ਼ਨ ਸਰਮਾਂ, ਬਲਾਕ ਨਾਭਾ ਵਿਖੇ ਰਿੰਪਲ ਅਰੋੜਾ ਅਤੇ ਬਲਾਕ ਸਮਾਣਾ ਵਿਖੇ ਐਡਵੋਕੇਟ ਸ੍ਰੀ ਵਿਪਨ ਕੁਮਾਰ ਬਾਂਸਲ ਨੇ ਕਾਨੂੰਨੀ ਸੇਵਾਵਾਂ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਤੇ ਕਾਨੂੰਨੀ ਸੇਵਾਵਾਂ ਦੀ ਐਪ ਸਬੰਧੀ ਆਮ ਲੋਕਾਂ ਨੂੰ ਜਾਣਕਾਰੀ ਦਿੱਤੀ।
ਮਿਸ ਪਰਮਿੰਦਰ ਕੌਰ ਨੇ ਦੱਸਿਆ ਕਿ ਇਨ੍ਹਾਂ ਸੈਮੀਨਾਰਾਂ ਦੌਰਾਨ ਪਿੰਡਾਂ ‘ਚ ਦੇਸ਼ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਨੂੰ ਸਮਰਪਿਤ ਆਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਤਹਿਤ ਜਾਗਰੂਕ ਕਰਦੇ ਹੋਏ ਲੋਕਾਂ ਨੂੰ ਅਪਰਾਧ ਪੀੜਤ ਮੁਆਵਜਾ ਸਕੀਮ, ਮੁਫਤ ਕਾਨੂੰਨੀ ਸਲਾਹ, ਮੁਫ਼ਤ ਕਾਨੂੰਨੀ ਸਹਾਇਤਾ, ਸਥਾਈ ਲੋਕ ਅਦਾਲਤ, ਟੋਲ ਫਰੀ ਨੰਬਰ 1968, ਮੀਡੀਏਸ਼ਨ ਦੇ ਲਾਭ ਅਤੇ 11 ਦਸੰਬਰ 2021 ਨੂੰ ਲੱਗਣ ਵਾਲੀ ਕੌਮੀ ਲੋਕ ਅਦਾਲਤ ਬਾਰੇ ਲੋਕਾਂ ਨੂੰ ਜਾਗਰੂਰਕ ਕੀਤਾ ਗਿਆ ।
ਇਸ ਮੌਕੇ ਸਬੰਧਤ ਵਿਭਾਗਾਂ ਵਲੋਂ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਸਮਾਰਟ ਰਾਸ਼ਨ ਕਾਰਡ ਅਤੇ ਵਜੀਫਿਆਂ ਸਬੰਧੀ ਫਾਰਮ ਵੀ ਭਰੇ ਗਏ ।
ਫੋਟੋ ਕੈਪਸ਼ਨ- ਕਾਨੂੰਨੀ ਜਾਗਰੂਕਤਾ ਲਈ ਪ੍ਰਚਾਰ ਕੀਤੇ ਜਾਣ ਦੀ ਤਸਵੀਰ।