ਈਟੀਟੀ ਭਰਤੀ ਪ੍ਰੀਖਿਆ ਦੀਆ ਤਿਆਰੀਆਂ ਮੁਕੰਮਲ :ਡਾ ਬੱਲ

ਈਟੀਟੀ ਭਰਤੀ
ਈਟੀਟੀ ਭਰਤੀ ਪ੍ਰੀਖਿਆ ਦੀਆ ਤਿਆਰੀਆਂ ਮੁਕੰਮਲ :ਡਾ ਬੱਲ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਈਟੀਟੀ ਭਰਤੀ ਪ੍ਰੀਖਿਆ ਨੂੰ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਵਿਭਾਗ ਵਚਨਬੱਧ
ਫਾਜ਼ਿਲਕਾ, 14 ਅਕਤੂਬਰ
ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਦੀ ਦੂਰਦਰਸ਼ੀ ਸੋਚ, ਸਿੱਖਿਆ ਮੰਤਰੀ ਸ. ਪ੍ਰਗਟ ਸਿੰਘ ਦੀ ਰਹਿਨੁਮਾਈ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਯੋਗ ਅਗਵਾਈ ਵਿੱਚ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਲਈ 6635 ਈਟੀਟੀ ਅਧਿਆਪਕ ਦੀ ਭਰਤੀ ਕੀਤੀ ਜਾ ਰਹੀ ਹੈ।

ਹੋਰ ਪੜ੍ਹੋ :-ਪ੍ਰਸ਼ਾਸਨ ਬੇਰੋਜ਼ਗਾਰ ਨੌਜਵਾਨਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਮੁਫਤ ਆਨਲਾਈਨ ਕੋਚਿੰਗ ਮੁਹੱਈਆ ਕਰਵਾਉਣ ਲਈ ਤਿਆਰ

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਸਕੈਂਡਰੀ ਡਾ ਸੁਖਵੀਰ ਸਿੰਘ ਬੱਲ ਨੇ ਦੱਸਿਆ ਕਿ ਜਿਸਦਾ ਭਰਤੀ ਟੈਸਟ 16 ਅਕਤੂਬਰ 2021 ਨੂੰ ਲਿਆ ਜਾ ਰਿਹਾ ਹੈ। ਇਸ ਲਈ ਜਿਲ੍ਹਾ ਫਾਜਿਲਕਾ ਵਿੱਚ 23 ਪ੍ਰੀਖਿਆ ਕੇਂਦਰ ਬਣਾਏ ਗਏ ਹਨ।  ਜਿਸ ਵਿੱਚੋਂ 10 ਸੈਂਟਰ ਫਾਜਿਲਕਾ, 7 ਸੈਟਰ ਅਬੋਹਰ, 6 ਸੈਟਰ ਜਲਾਲਾਬਾਦ ਵਿੱਚ ਬਣਾਏ ਗਏ ਹਨ।ਜਿਲ੍ਹਾ ਫਾਜਿਲਕਾ ਵਿੱਚ 5254 ਪ੍ਰੀਖਿਆਰਥੀਆਂ ਵੱਲੋ ਇਹ ਪ੍ਰੀਖਿਆ ਦਿੱਤੀ ਜਾਣੀ ਹੈ। ਇਸ ਸਬੰਧੀ ਅੱਜ ਕੇਂਦਰ ਸੁਪਰਡੈਂਟ ਦੀ ਟ੍ਰੇਨਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਾਜਿਲਕਾ ਵਿਖੇ ਕਰਵਾਈ ਗਈ।

ਡਾ ਬੱਲ ਨੇ ਕਿਹਾ ਕਿ ਪ੍ਰੀਖਿਆ ਕੇਂਦਰਾ ਤੇ ਸਭ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਪ੍ਰੀਖਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਉਕਤ ਵਕਾਰੀ ਪ੍ਰੀਖਿਆ ਨੂੰ ਪਾਰਦਰਸ਼ੀ ਢੰਗ ਨਾਲ ਕਰਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਉਪ ਜਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਬ੍ਰਿਜ ਮੋਹਨ ਸਿੰਘ ਬੇਦੀ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਨੇ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਫਾਜਿਲਕਾ ਵੱਲੋ ਇਸ ਭਰਤੀ ਪ੍ਰੀਖਿਆ ਦੇ ਸਫਲ ਸੰਚਾਲਨ ਲਈ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਤਹਿਸੀਲ ਇੰਚਾਰਜ ਫਾਜਿਲਕਾ ਪ੍ਰਿਸੀਪਲ ਪ੍ਰਦੀਪ ਖਨਗਵਾਲ, ਤਹਿਸੀਲ ਇੰਚਾਰਜ ਜਲਾਲਾਬਾਦ ਪ੍ਰਿਸੀਪਲ ਸ਼ੁਭਾਸ਼ ਸਿੰਘ, ਤਹਿਸੀਲ ਇੰਚਾਰਜ ਅਬੋਹਰ ਪ੍ਰਿਸੀਪਲ ਰਾਜੇਸ਼ ਸਚਦੇਵਾ, ਡੀਲਿੰਗ ਸਹਾਇਕ ਪ੍ਰੀਖਿਆਵਾ ਵਿਵੇਕ ਅਨੇਜਾ, ਜਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ ਗੁਰਛਿੰਦਰਪਾਲ ਸਿੰਘ ਅਤੇ ਸਮੂਹ ਕੇਦਰ ਸੁਪਰਡੈਂਟ ਮੌਜੂਦ ਸਨ।

Spread the love