ਆਬਕਾਰੀ ਵਿਭਾਗ  ਨੇ ਪਿੰਡ ਸੁਨੱਈਆ ਕੀਤੀ ਛਾਪਾਮਾਰੀ- 295 ਲੀਟਰ ਲਾਹਣ  ਅਤੇ 20 ਬੋਤਲ ਨਾਜ਼ਾਇਜ ਸ਼ਰਾਬ ਬਰਾਮਦ

ਆਬਕਾਰੀ ਵਿਭਾਗ  ਨੇ ਪਿੰਡ ਸੁਨੱਈਆ ਕੀਤੀ ਛਾਪਾਮਾਰੀ- 295 ਲੀਟਰ ਲਾਹਣ  ਅਤੇ 20 ਬੋਤਲ ਨਾਜ਼ਾਇਜ ਸ਼ਰਾਬ ਬਰਾਮਦ
ਆਬਕਾਰੀ ਵਿਭਾਗ  ਨੇ ਪਿੰਡ ਸੁਨੱਈਆ ਕੀਤੀ ਛਾਪਾਮਾਰੀ- 295 ਲੀਟਰ ਲਾਹਣ  ਅਤੇ 20 ਬੋਤਲ ਨਾਜ਼ਾਇਜ ਸ਼ਰਾਬ ਬਰਾਮਦ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਗੁਰਦਾਸਪੁਰ, 27 ਜਨਵਰੀ 2022

ਵਿਧਾਨ ਸਭਾ  ਚੋਣਾਂ -2022 ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ –ਕਮ- ਜ਼ਿਲ੍ਹਾ ਚੋਣ ਅਫ਼ਸਰ, ਗੁਰਦਾਸਪੁਰ  ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਆਬਕਾਰੀ ਵਿਭਾਗ ਵਲੋਂ ਨਾਜਾਇਜ਼਼ ਸ਼ਰਾਬ ਤੇ ਨਸ਼ੀਲੇ ਪਦਾਰਥਾਂ ਵਿਰੁੱਧ  ਸ਼ਖਤ ਅਭਿਆਨ ਵਿੱਢਿਆ ਹੋਇਆ ਹੈ ।

ਹੋਰ ਪੜ੍ਹੋ :-ਸ੍ਰੀ ਅੰਮ੍ਰਿਤਸਰ ਦੇ ਵੋਟਰਾਂ ਕੋਲ ਨਵਜੋਤ ਸਿੱਧੂ ਅਤੇ ਬਿਕਰਮ ਮਜੀਠੀਆ ਨੂੰ ਸਬਕ ਸਿਖਾਉਣ ਦਾ ਸੁਨਿਹਰੀ ਮੌਕਾ: ਹਰਪਾਲ ਸਿੰਘ ਚੀਮਾ

ਸ੍ਰੀ ਪਵਨਜੀਤ ਸਿੰਘ, ਸਹਾਇਕ ਕਮਿਸ਼ਨਰ ਐਕਸਾਈਜ ਵਿਭਾਗ ਗੁਰਦਾਸਪੁਰ  ਨੇ ਦੱਸਿਆ ਕਿ ਰਜਿੰਦਰ ਤਨਵਰ, ਗੌਤਮ ਗੋਬਿੰਦ (ਐਕਸਾਈਜ਼ ਅਫ਼ਸਰ), ਦੀਪਕ ਕੁਮਾਰ , ਹਰਵਿੰਦਰ ਸਿੰਘ, ਅਜੇ ਕੁਮਾਰ  (ਐਕਸਾਈਜ ਇੰਸਪੈਕਟਰ) ਅਤੇ ਪੁਲਿਸ ਸਟੇਸ਼ਨ ਸਦਰ ਵਲੋਂ ਪਿੰਡ ਸੁਨੱਈਆ (ਬਟਾਲਾ) ਦੇ ਸਤੇਬਾ ਮਸੀਹ  ਅਤੇ  ਸੰਦੀਪ  ਮਸੀਹ ਦੇ ਘਰ  ਛਾਪੇਮਾਰੀ ਕੀਤੀ ਗਈ , ਜਿਸ ਦੌਰਾਨ 295 ਲੀਟਰ ਲਾਹਣ ਅਤੇ  20 ਬੋਤਲਾਂ  ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ । ਇਸ  ਸਬੰਧੀ ਐਫ.ਆਈ. ਆਰ 10 – ਮਿਤੀ  26 ਜਨਵਰੀ, 2022 ਨੂੰ  ਪੁਲਿਸ ਸਟੇਸ਼ਨ ਸਦਰ, ਬਟਾਲਾ ਵਿਖੇ  ਦਰਜ ਕੀਤੀ ਗਈ ਹੈ ।

Spread the love