ਨਾਮਜਦਗੀ ਪੱਤਰ ਭਰਨ ਦੇ ਆਖਰੀ ਦਿਨ 46 ਨਾਮਜ਼ਦਗੀ ਪੱਤਰ ਭਰੇ ਗਏ : ਜ਼ਿਲ੍ਹਾ ਚੋਣ ਅਫ਼ਸਰ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਵਿਧਾਨ ਸਭਾ ਚੋਣਾਂ-2022
ਗੁਰਦਾਸਪੁਰ ਜਿਲੇ ਵਿਚ ਵਿਧਾਨ ਸਭਾ ਚੋਣਾਂ ਲਈ 121 ਨਾਮਜ਼ਦਗੀਆਂ ਦਾਖਲ

ਗੁਰਦਾਸਪੁਰ, 1 ਫਰਵਰੀ 2022

ਪੰਜਾਬ ਵਿਧਾਨ ਸਭਾ ਚੋਣਾਂ-2022 ਲਈ ਜ਼ਿਲ੍ਹਾ ਗੁਰਦਾਸਪੁਰ ਵਿੱਚ ਨਾਮਜ਼ਦਗੀਆਂ ਦਾਖਲ ਕਰਨ ਦੇ ਆਖਰੀਲੇ ਦਿਨ 46 ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਅਤੇ ਕੁਲ 121 ਨਾਮਜ਼ਦਗੀ ਦਾਖਲ ਹੋਈਆਂ। ਗੁਰਦਾਸਪੁਰ ਵਿਧਾਨ ਸਭਾ ਹਲਕੇ ਵਿਚ ਕੁਲ 22 ਨਾਮਜ਼ਦਗੀਆਂ, ਦੀਨਾਨਗਰ ਹਲਕੇ ਵਿਚ 15, ਕਾਦੀਆਂ ਹਲਕੇ ਵਿਚ 20, ਬਟਾਲਾ ਹਲਕੇ ਲਈ 19, ਸ੍ਰੀ ਹਰਗੋਬਿੰਦਪੁਰ ਵਿਚ 16, ਫਤਿਹਗੜ੍ਹ ਚੂੜੀਆਂ ਹਲਕੇ ਲਈ 12 ਅਤੇ ਵਿਧਾਨ ਸਭਾ ਵਿਚ ਕੁਲ 17 ਨਾਮਜਦਗੀ ਪੱਤਰ ਦਾਖਲ ਹੋਏ ਹਨ।

ਹੋਰ ਪੜ੍ਹੋ :-ਆਲ ਇੰਡੀਆ ਕਾਂਗਰਸ ਬ੍ਰਿਗੇਡ ਦੇ ਅਹੁਦੇਦਾਰ ਅਤੇ ਵਰਕਰ ‘ਆਪ’ ਵਿੱਚ ਹੋਏ ਸ਼ਾਮਲ

ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿਚ ਭਾਰਤੀ ਜਨਤਾ ਪਾਰਟੀ ਵਲੋਂ ਪਰਮਿੰਦਰ ਸਿੰਘ ਗਿੱਲ ਤੇ ਅਤੁਲ ਮਹਾਜਨ, ਆਜ਼ਾਦ ਵਜੋਂ ਸੰਨੀ ਗਿੱਲ, ਗੁਰਪ੍ਰੀਤ ਸਿੰਘ, ਕਰਨਦੀਪ ਸਿੰਘ, ਪਰਮਜੀਤ ਸਿੰਘ, ਦੀਪਕ ਸ਼ਰਮਾ ਤੇ ਜਗਦੀਸ਼ ਮਸੀਹ ਨੇ ਨਾਮਜ਼ਦਗੀ ਪੱਤਰ ਭਰੇ। ਹਲਕਾ ਦੀਨਾਨਗਰ ਵਿਖੇ ਬਹੁਜਨ ਸਮਾਜ ਪਾਰਟੀ ਵਲੋਂ ਕਮਲਜੀਤ ਚਾਵਲਾ ਨੇ ਦੋ ਨਾਮਜਦਗੀ ਪੱਤਰ ਭਰੇ ਤੇ ਆਸ਼ਾ ਰਾਣੀ ਵਲੋ, ਰਿਪਬਲਿਕ ਪਾਰਟੀ ਆਫ ਇੰਡੀਆਂ (ਏ) ਸਰਬਜੀਤ ਸਿੰਘ ਨੇ ਪੱਤਰ ਭਰੇ।

ਹਲਕਾ ਕਾਦੀਆਂ ਵਿਚ ਨੈਸ਼ਨਲ ਜਸਟਿਸ ਪਾਰਟੀ ਵਲੋਂ ਹਰਦੀਪ ਸਿੰਘ ਨੇ ਦੋ ਨਾਮਜਦਗੀ ਪੱਤਰ ਭਰੇ, ਸ਼ਰੋਮਣੀ ਅਕਾਲੀ ਦਲ ਵਲੋਂ ਗੁਰਇਕਬਾਲ ਸਿੰਘ ਤੇ ਰਣਜੀਤ ਕੋਰ ਨੇ, ਆਜ਼ਾਦ ਵਜੋਂ ਜਸਪਾਲ ਸਿੰਘ, ਅਮਰਪ੍ਰਤਾਪ ਸਿੰਘ, ਗੁਰਜੀਤ ਸਿੰਘ ਤੇ ਪ੍ਰੇਮ ਸਿੰਘ ਨੇ ਨਾਮਜ਼ਦਗੀ ਪੱਤਰ ਭਰੇ। ਵਿਧਾਨ ਸਭਾ ਹਲਕਾ ਬਟਾਲਾ ਵਿਖੇ ਲੋਕ ਇੰਨਸਾਫ ਪਾਰਟੀ ਵਲੋਂ ਵਿਜੇ ਕੁਮਾਰ ਤਰੇਹਨ, ਭਾਜਪਾ ਪਾਰਟੀ ਵਲੋਂ ਪ੍ਰੀਤ ਬਾਜਵਾ ਅਤੇ ਆਜ਼ਾਦ ਵਜੋਂ ਅਸ਼ਵਨੀ ਕੁਮਾਰ, ਸੁੱਚਾ ਸਿੰਘ ਤੇ ਸੰਜੀਵ ਕੁਮਾਰ ਨੇ ਕਾਗਜ਼ ਭਰੇ।

ਹਲਕਾ ਸ੍ਰੀ ਹਰਗੋਬਿੰਪੁਰ ਤੋਂ ਸਾਂਝੀ ਵਿਰਾਸਤ ਪਾਰਟੀ ਵਲੋਂ ਰੇਸ਼ਮ ਸਿੰਘ, ਸ੍ਰੋਮਣੀ ਆਕਲ ਦਲ (ਅੰਮ੍ਰਿਤਸਰ) ਵਲੋਂ ਨਿਸ਼ਾਨ ਸਿੰਘ, ਪੀਪਲਜ਼ ਪਾਰਟੀ ਆਫ ਇੰਡੀਆਂ (ਡੈਮੋਕਰੇਟਿਕ) ਵਲੋ ਮੁਖਤਿਆਰ ਸਿੰਘ, ਬਹੁਜਨ ਸਮਾਜ ਪਾਰਟੀ ਅੰਬਦੇਕਰ ਵਲੋਂ ਜਸਬੀਰ ਸਿੰਘ ਤੇ ਆਜ਼ਾਦ ਵਜੋਂ ਕੁਲਦੀਪ ਸਿੰਘ, ਹੰਸਾ ਸਿੰਘ ਤੇ ਸਿਮਰਨ ਕੋਰ ਨੇ ਕਾਗਜ਼ ਭਰੇ।

ਫਤਿਹਗੜ੍ਹ ਚੂੜੀਆਂ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਵਲੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਰਵੀਨੰਦਨ ਸਿੰਘ, ਪੰਜਾਬ ਲੋਕ ਕਾਂਗਰਸ ਤੋਂ ਤੇਜਿੰਦਰ ਸਿੰਘ, ਆਪ ਪਾਰਟੀ ਵਲੋੀਂ ਬਲਬੀਰ ਸਿੰਘ ਅਤੇ ਆਜ਼ਾਦ ਵਜੋਂ ਸਾਹਿਬ ਸਿੰਘ ਤੇ ਬਲਜਿੰਦਰ ਸਿੰਘ ਨੇ ਨਾਮਜ਼ਦਗੀ ਪੱਤਰ ਭਰੇ। ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਭਾਜਪਾ ਪਾਰਟੀ ਵਲੋਂ ਕੰਵਲ ਦੀਪ , ਕੁਲਦੀਪ ਸਿੰਘ, ਆਜ਼ਾਦ ਵਜੋਂ ਕੰਵਲ ਦੀਪ, ਜਗਜੀਤ ਸਿੰਘ, ਸੁਖਜਿੰਦਰ ਸਿੰਘ, ਗੁਰਦੀਪ ਸਿੰਘ ਤੇ ਮਨਪ੍ਰੀਤ ਸਿੰਘ ਬਹੁਜਨ ਮੁਕਤੀ ਪਾਰਟੀ ਵਲੋਂ ਆਯੂਬ ਖਾਨ ਨੇ ਨਾਮਜ਼ਦਗੀ ਪੱਤਰ ਭਰੇ।

ਜ਼ਿਲ੍ਹਾ ਚੋਣ ਅਫਸਰ ਨੇ ਅੱਗੇ ਦੱਸਿਆ ਕਿ 02 ਫਰਵਰੀ ਨੂੰ ਨਾਮਜ਼ਦਗੀਆਂ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ 04 ਫਰਵਰੀ ਤਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। ਵੋਟਰਾਂ 20 ਫਰਵਰੀ ਨੂੰ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 10 ਮਾਰਚ 2022 ਨੂੰ ਹੋਵੇਗੀ।

Spread the love