ਰੂਪਨਗਰ, 11 ਅਪ੍ਰੈਲ 2022
ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ ਰਹਿਨੁਮਾਈ ਅਧੀਨ ਜਿਲ੍ਹੇ ਅੰਦਰ ਚਲਾਏ ਜਾ ਰਹੇ ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ (ਆਰ.ਬੀ.ਐਸ.ਕੇ.) ਅਧੀਨ ਅੱਜ ਤਿੰਨ ਬੱਚਿਆਂ ਨੂੰ ਕੰਨਾਂ ਦੀਆਂ ਸੁਣਾਈ ਵਾਲੀਆਂ ਮਸ਼ੀਨਾਂ ਮੁਫਤ ਲਗਾਈਆਂ ਗਈਆਂ। ਇਸ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ ਨੇ ਦੱਸਿਆ ਕਿ ਜਿਲ੍ਹਾ ਹਸਪਤਾਲ ਰੂਪਨਗਰ ਵਿਖੇ ਆਰ.ਬੀ.ਐਸ.ਕੇ. ਪੋ੍ਰਗਰਾਮ ਅਧੀਨ ਖਾਸ ਤੋਰ ਤੇ ਚਲਾਏ ਜਾ ਰਹੇ ਜਿਲ੍ਹਾ ਅਰਲੀ ਇੰਟਰਵੈਨਸ਼ਨ ਕੇਂਦਰ ਵਿਖੇ ਕੰਨਾਂ ਦੇ ਮਾਹਿਰ ਡਾਕਟਰ ਅਤੇ ਆਡੀਓਲੋਜਿਸਟ ਵੱਲੋਂ ਪਛਾਣ ਕੀਤੇ ਗਏ ਤਿੰਨ ਬੱਚੇ ਜਿੰਨਾਂ ਦੀ ਉਮਰ 0 ਤੋਂ 18 ਸਾਲ ਤੱਕ ਦੇ ਵਿਚਾਲੇ ਹੈ ਨੂੰ ਦੋਵਾਂ ਕੰਨਾਂ ਵਿੱਚ ਮੁਫਤ ਸੁਣਾਈ ਦੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ। ਉੱਚ ਮਾਣਕਤਾ ਦੀਆਂ ਇਹਨਾਂ ਮਸ਼ੀਨਾਂ ਨਾਲ ਹੁਣ ਇਹਨਾਂ ਬੱਚਿਆਂ ਨੂੰ ਸੁਣਨ ਦੀ ਸਮੱਸਿਆ ਵਿੱਚ ਨਿਜਾਤ ਮਿਲੇਗੀ ।
ਹੋਰ ਪੜ੍ਹੋ :-ਪ੍ਰੀ-ਪ੍ਰਾਇਮਰੀ ਜਮਾਤਾਂ ਦੀਆਂ ਮਹੀਨਾਵਾਰ ਖੇਡ ਗਤੀਵਿਧੀਆਂ ਦਾ ਕੈਲੰਡਰ ਜਾਰੀ
ਆਰ.ਬੀ.ਐਸ.ਕੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਕਿਰਨਦੀਪ ਕੋਰ ਡੀ.ਈ.ਆਈ.ਸੀ. ਮੈਨੇਜਰ ਨੇ ਦੱਸਿਆ ਕਿ ਇਸ ਪੋ੍ਰਗਰਾਮ ਅਧੀਨ 0 ਤੋਂ 18 ਸਾਲ ਤੱਕ ਦੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਬੱਚਿਆਂ ਅਤੇ ਆਗਣਵਾੜੀ ਵਿੱਚ ਰਜਿਸਟਰਡ ਬੱਚਿਆਂ ਦਾ 31 ਵੱਖ-ਵੱਖ ਗੰਭੀਰ ਬੀਮਾਰੀਆਂ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ। ਇਹਨਾਂ ਬੀਮਾਰੀਆਂ ਵਿੱਚ ਜਮਾਂਦਰੂ ਨੁਕਸ ਦੇ ਇਲਾਵਾ ਦਿਲ ਦੀਆਂ ਬੀਮਾਰੀਆਂ, ਥੈਲੇਸੀਮੀਆਂ ਵਰਗੀਆਂ ਗੰਭੀਰ ਬੀਮਾਰੀਆਂ ਨੂੰ ਵੀ ਕਵਰ ਕੀਤਾ ਜਾਂਦਾ ਹੈ। ਇਸ ਦੇ ਲਈ ਆਰ.ਬੀ.ਐਸ.ਕੇ. ਮੋਬਾਇਲ ਟੀਮਾਂ ਵੱਲੋਂ ਸਕੂਲੀ ਬੱਚਿਆਂ ਦਾ ਸਾਲ ਵਿੱਚ ਇੱਕ ਵਾਰ ਤੇ ਆਗਣਵਾੜੀ ਵਿੱਚ ਪੜ੍ਹਦਿਆਂ ਬੱਚਿਆਂ ਦਾ ਸਾਲ ਵਿੱਚ ਦੋ ਵਾਰ ਚੈਕਅਪ ਕੀਤਾ ਜਾਂਦਾ ਹੈ। ਟੀਮ ਵੱਲੋਂ ਪੀੜਿਤ ਪਾਏ ਗਏ ਬੱਚਿਆਂ ਨੂੰ ਅੱਗੇ ਡੀ.ਈ.ਆਈ.ਸੀ. ਕੇਂਦਰ ਵਿਖੇ ਰੈਫਰ ਕੀਤਾ ਜਾਂਦਾ ਹੈ ਅਤੇ ਜੇਕਰ ਜਰੂਰਤ ਹੋਵੇ ਤਾਂ ਇਲਾਜ ਲਈ ਪੀੜਿਤ ਨੂੰ ਮੈਡੀਕਲ ਕਾਲਜ ਜਾਂ ਸੁਪਰ ਸਪੈਸ਼ਲਟੀ ਹਸਪਤਾਲ ਵਿਖੇ ਮੁਫਤ ਇਲਾਜ ਲਈ ਭੇਜਿਆ ਜਾਂਦਾ ਹੈ। ਇਸ ਮੰਤਵ ਨੂੰ ਸਫਲਤਾ ਨਾਲ ਲਾਗੂ ਕਰਨ ਲਈ ਜਿਲ੍ਹਾ ਹਸਪਤਾਲ ਵਿਖੇ ਜਿਲ੍ਹਾ ਅਰਲੀ ਇੰਟਰਵੈਨਸ਼ਨ ਕੇਂਦਰ ਦੀ ਸਥਾਪਨਾ ਕੀਤੀ ਗਈ ਹੈ ਅਤੇ ਇਸ ਕੇਂਦਰ ਵਿੱਚ ਮੈਡੀਕਲ ਅਫਸਰ, ਈ.ਐਨ.ਟੀ. ਸਪੈਸ਼ਲਿਸਟ, ਕੇਂਦਰ ਮੈਨੇਜਰ ,ਸਾਇਕੋਲਜਿਸਟ, ਸਪੈਸ਼ਲ ਐਜੂਕੇਟਰ, ਫਿਜੀਓਥੈਰਪਿਸਟ, ਸ਼ੋਸ਼ਲ ਵਰਕਰ, ਆਡੀਓਲੋਜਿਸਟ ਐਂਡ ਸਪੀਚ ਥੈਰੇਪਿਸਟ ਅਤੇ ਆਪਟੌਮੀਟਰਿਸਟ ਦੀਆਂ ਸੇਵਾਵਾਂ ਵਿਸ਼ੇਸ਼ ਤੋਰ ਤੇ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ।
ਇਸ ਮੌਕੇ ਐਸ.ਐਮ.ਓ. ਸਿਵਲ ਹਸਪਤਾਲ ਰੂਪਨਗਰ ਡਾ. ਤਰਸੇਮ ਸਿੰਘ, ਈ.ਐਨ.ਟੀ. ਸਪੈਸ਼ਲਿਸਟ ਡਾ. ਨੂਪੁਰ ਮਿੱਢਾ, ਬੀ.ਸੀ.ਸੀ. ਕੋਆਰਡੀਨੇਟਰ ਸੁਖਜੀਤ ਕੰਬੋਜ਼, ਆਡੀਓਲਜਿਸਟ ਪੁਸ਼ਪਿੰਦਰ ਕੌਰ, ਲਾਭਪਾਤਰੀ ਬੱਚੇ ਅਤੇ ਉਨ੍ਹਾਂ ਦੇ ਮਾਤਾ ਪਿਤਾ ਮੌਜੂਦ ਕੰਬੋਜ਼, ਆਡੀਓਲਜਿਸਟ ਪੁਸ਼ਪਿੰਦਰ ਕੌਰ, ਲਾਭਪਾਤਰੀ ਬੱਚੇ ਅਤੇ ਉਨ੍ਹਾਂ ਦੇ ਮਾਤਾ ਪਿਤਾ ਮੌਜੂਦ ਸਨ।