ਲੰਪੀ ਸਕਿਨ ਨਾਲ ਗਊਸ਼ਾਲਾਵਾਂ ਵਿੱਚ ਪ੍ਰਭਾਵਿਤ ਗਊਆਂ ਅਤੇ ਅਵਾਰਾ ਗਊਧੰਨ ਦਾ ਹੋਵੇਗਾ ਮੁਫਤ ਇਲਾਜ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਬਰਨਾਲਾ , 17 ਅਗਸਤ :-  

ਕੈਬਨਿਟ ਮੰਤਰੀ ਸ. ਗਰਮੀਤ ਸਿੰਘ ਮੀਤ ਹੇਅਰ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਅੰਕੁਰ ਗੋਇਲ, ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਬਰਨਾਲਾ ਨੇ ਅੱਜ ਸਵੈ ਸੇਵੀ ਸੰਸਥਾ ਵੱਲੋਂ ਲੰਪੀ ਸਕਿਨ ਡਸੀਜ ਨਾਲ ਪ੍ਰਭਾਵਿਤ ਜਾਨਵਰਾਂ ਦੇ ਇਲਾਜ ਸਬੰਧੀ ਵਰਤੀ ਜਾਣ ਵਾਲੀ ਦਵਾਈ ਦੀ ਖਰੀਦ ਬਾਰੇ ਪਸ਼ੂ ਪਾਲਣ ਵਿਭਾਗ ਬਰਨਾਲਾ ਦੇ ਡਿਪਟੀ ਡਾਇਰੈਕਟਰ ਡਾ. ਲਖਬੀਰ ਸਿੰਘ ਨਾਲ ਮੀਟਿੰਗ ਕੀਤੀ।

ਮੀਟਿੰਗ ਦੌਰਾਨ ਵਿਭਾਗ ਵੱਲੋਂ ਗਊਸ਼ਾਲਾਵਾਂ ਵਿੱਚ ਪ੍ਰਭਾਵਿਤ ਗਊਆਂ ਅਤੇ ਅਵਾਰਾ ਗਊਧੰਨ ਦਾ ਮੁਫਤ ਇਲਾਜ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਡਾ. ਲਖਬੀਰ ਸਿੰਘ ਨੇ ਆਪਣੀ ਟੀਮ ਨਾਲ ਵਿਚਾਰ-ਵਟਾਂਦਰਾ ਕਰਨ ਉਪਰੰਤ ਪ੍ਰਭਾਵਿਤ ਗਊਧੰਨ ਦੇ ਇਲਾਜ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਅਤੇ ਉਨ੍ਹਾਂ ਕਿਹਾ ਕਿ ਇਹ ਦਵਾਈ ਦਾ ਹਿਸਾਬ ਸਵੈ ਸੇਵੀ ਸੰਸਥਾ ਹੀ ਰਖੇਗੀ ਅਤੇ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਗਊਧੰਨ ਦਾ ਇਲਾਜ ਪਹਿਲ ਦੇ ਅਧਾਰ ਤੇ ਕਰਨਗੇ।ਉਨ੍ਹਾਂ ਸਵੈ ਸੇਵੀ ਸੰਸਥਾ ਨੂੰ ਅਪੀਲ ਕੀਤੀ ਕਿ ਬੀਮਾਰ ਜਾਨਵਰਾਂ ਨੂੰ ਇੱਕ ਜਗ੍ਹਾ ਤੇ ਇਕੱਠਾ ਕਰਕੇ ਇਲਾਜ ਕਰਨ ਲਈ ਜਗ੍ਹਾ ਅਤੇ ਸਮਾਂ ਨਿਸ਼ਚਿਤ ਕਰਕੇ ਵਿਭਾਗ ਨੂੰ ਜਾਣਕਾਰੀ ਦੇਣਗੇ ਤਾਂ ਜੋ ਸਮੇਂ ਸਿਰ ਇਲਾਜ ਕੀਤਾ ਜਾ ਸਕੇ।

 

ਹੋਰ ਪੜ੍ਹੋ :-
ਖੇਡ ਵਿਭਾਗ ਵੱਲੋਂ ਹੈਂਡਬਾਲ ਗੇਮ ਦਾ ਨੁਮਾਇਸ਼ੀ ਮੈਚ ਸੀਨੀਅਰ ਸਕੈਂਡਰੀ ਸਕੂਲ ਅਬੋਹਰ (ਫਾਜ਼ਿਲਕਾ) ਵਿਖੇ ਕਰਵਾਇਆ

Spread the love