![ਚੌਧਰੀ ਜੈ ਮੁਨੀ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਨਾਨਗਰ ਵਿਖੇ ਨਿਵੇਕਲੇ ਢੰਗ ਨਾਲ਼ ਕੀਤਾ ਦਾਖ਼ਲਾ ਮੁਹਿੰਮ ਦਾ ਆਗਾਜ਼ ਚੌਧਰੀ ਜੈ ਮੁਨੀ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਨਾਨਗਰ ਵਿਖੇ ਨਿਵੇਕਲੇ ਢੰਗ ਨਾਲ਼ ਕੀਤਾ ਦਾਖ਼ਲਾ ਮੁਹਿੰਮ ਦਾ ਆਗਾਜ਼](https://newsmakhani.com/wp-content/uploads/2022/04/Senior-Secondary-Smart-School-Dinanagar.jpg)
ਸਕੂਲ ਸਟਾਫ਼ ਦੇ ਨਾਲ਼ ਵਿਦਿਆਰਥਣਾਂ ਵੀ ਨਵੇਂ ਦਾਖ਼ਲੇ ਲਈ ਕਰ ਰਹੀਆਂ ਹਨ ਸਹਿਯੋਗ – ਪ੍ਰਿੰਸੀਪਲ ਰਾਜਵਿੰਦਰ ਕੌਰ
ਗੁਰਦਾਸਪੁਰ 1 ਅਪ੍ਰੈਲ 2022
ਅੱਜ ਚੌਧਰੀ ਜੈ ਮੁਨੀ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਨਾਨਗਰ ਦੇ ਪ੍ਰਿੰਸੀਪਲ ਮੈਡਮ ਰਾਜਵਿੰਦਰ ਕੌਰ ਦੀ ਅਗਵਾਈ ਵਿੱਚ ਸਮੂਹ ਸਟਾਫ਼ ਮੈਂਬਰਾਂ ਵੱਲੋਂ ਵਿਦਿਆਰਥਣਾਂ ਨੂੰ ਨਵੇਂ ਦਾਖ਼ਲੇ ਲਈ ਪ੍ਰੇਰਿਤ ਕੀਤਾ ਗਿਆI
ਹੋਰ ਪੜ੍ਹੋ :-ਹਰੀਸ਼ ਨਾਇਰ ਨੇ ਡਿਪਟੀ ਕਮਿਸ਼ਨਰ ਬਰਨਾਲਾ ਵਜੋਂ ਅਹੁਦਾ ਸੰਭਾਲਿਆ
ਪ੍ਰਿੰਸੀਪਲ ਰਾਜਵਿੰਦਰ ਕੌਰ ਨੇ ਦੱਸਿਆ ਕਿ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥਣਾਂ ਦਾਖ਼ਲਾ ਮੁਹਿੰਮ ਲਈ ਵੱਡਾ ਸਹਿਯੋਗ ਕਰ ਰਹੇ ਹਨI ਦਾਖ਼ਲਾ ਮੁਹਿੰਮ ਦਾ ਨਿਵੇਕਲੇ ਤਰੀਕੇ ਨਾਲ਼ ਆਗਾਜ਼ ਕਰਦੇ ਹੋਏ ਵਿਦਿਆਰਥਣਾਂ ਨੇ ਆਪਣੇ-ਆਪਣੇ ਪਿੰਡਾਂ, ਗਲੀਆਂ-ਮੁਹੱਲਿਆਂ ਵਿੱਚ ਸਕੂਲ ਸਟਾਫ਼ ਦੀ ਅਗਵਾਈ ਵਿੱਚ ਇੱਕ ਮੁਹਿੰਮ ਚਲਾਉਣ ਦਾ ਪ੍ਰਣ ਲਿਆI ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥਣਾਂ ਵੱਲੋਂ ਘੱਟੋ-ਘੱਟ ਇੱਕ-ਇੱਕ ਨਵੀਂ ਵਿਦਿਆਰਥਣ ਦੇ ਦਾਖ਼ਲੇ ਦਾ ਪ੍ਰਣ ਕੀਤਾ ਗਿਆI ਇਸ ਸਮੇਂ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥਣਾਂ ਹਾਜ਼ਰ ਸਨ I