ਵਿਦੇਸ਼ਾਂ ਵਿੱਚ ਹੇਅਰ ਐਂਡ ਬਿਊਟੀ ਸਿੱਖਿਆ ਖੇਤਰ ਵਿੱਚ ਰੋਜ਼ਗਾਰ ਸਬੰਧੀ ਵੈਬੀਨਾਰ

Preeti Yadav
Dr. Preeti Yadav

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਰੂਪਨਗਰ, 25 ਅਪ੍ਰੈਲ 2022

ਜ਼ਿਲ੍ਹੇ ਦੇ ਬੇਰੋਜ਼ਗਾਰ ਪ੍ਰਾਰਥੀਆਂ ਦੇ ਭਵਿੱਖ ਨੂੰ ਉੱਜਵਲ ਬਣਾਉਣ ਲਈ ਅਤੇ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,  ਰੂਪਨਗਰ ਵੱਲੋਂ ਡਾ: ਪ੍ਰੀਤੀ ਯਾਦਵ,  ਡਿਪਟੀ ਕਮਿਸ਼ਨਰ ਰੂਪਨਗਰ ਦੀ ਅਗਵਾਈ ਹੇਠ ਅਣਥੱਕ ਯਤਨ ਕੀਤੇ ਜਾ ਰਹੇ ਹਨ। ਰੋਜ਼ਗਾਰ ਵਿਭਾਗ ਦੇ ਵਿਦੇਸ਼ੀ ਪੜ੍ਹਾਈ ਅਤੇ ਵਿਦੇਸ਼ੀ ਰੋਜ਼ਗਾਰ ਸੈੱਲ ਦੁਆਰਾ ਵਿੱਚ ਵੈਬੀਨਾਰ ਆਯੋਜਿਤ ਕੀਤਾ ਜਾ ਰਿਹਾ ਹੈ। ਜਿਸ ਵਿੱਚ ਹੇਅਰ ਅਤੇ ਬਿਵੂਟੀ ਐਜੂਕੇਸ਼ਨ ਦੀ ਵਿਦੇਸ਼ਾਂ ਵਿੱਚ ਮਹੱਤਤਾ ਅਤੇ ਮੰਗ ਬਾਰੇ ਦੱਸਿਆ ਜਾਵੇਗਾ।

ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਰਿਕਵਰੀਆਂ ਯਕੀਨੀ ਬਣਾਉਣ ਦੇ ਦਿੱਤੇ ਆਦੇਸ਼

ਇਹ ਵੈਬੀਨਾਰ 27-04-2022 ਨੂੰ ਦੁਪਹਿਰ 03:00 ਵਜੇ ਹੋਵੇਗਾ। ਇਹ ਵੈਬੀਨਾਰ ਪੈਮੀਕੌਲ, ਕ੍ਰੀਏਟਿਵ ਡਾਇਰੈਕਟਰ, ਹੇੱਡ ਮਾਸਟਰ ਵੱਲੋਂ ਲਿਆ ਜਾਵੇਗਾ।

ਇਸ ਵੈਬੀਨਾਰ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ. ਅਰੁਣ ਕੁਮਾਰ, ਰੋਜ਼ਗਾਰ ਅਫ਼ਸਰ ਵੱਲੋਂ ਦੱਸਿਆ ਗਿਆ ਕਿ ਹੇਅਰ ਅਤੇ ਬਿਊਟੀ ਕੋਰਸ ਕਰਨ ਦੇ ਚਾਹਵਾਨ ਪ੍ਰਾਰਥੀ ਇਸ ਵੈਬੀਨਾਰ ਦਾ ਹਿੱਸਾ ਬਣ ਸਕਦੇ ਹਨ ਜੋ ਵਿਦੇਸ਼ਾਂ ਵਿੱਚ ਜਾ ਕੇ ਆਪਣਾ ਇਸ ਕਿੱਤੇ ਵਿੱਚ ਰੋਜ਼ਗਾਰ ਪ੍ਰਾਪਤ ਕਰਨ ਦੇ ਚਾਹਵਾਹਨ, ਇਸ ਵੈਬੀਨਾਰ ਰਾਹੀਂ ਇਸ ਕੋਰਸ ਦੇ ਫਾਇਦੇ ਅਤੇ ਵਿਦੇਸ਼ਾਂ ਵਿੱਚ ਇਸ ਮੰਗ ਅਤੇ ਮਹੱਤਤਾ ਬਾਰੇ ਪ੍ਰਾਰਥੀਆਂ ਨੂੰ ਜਾਣੂ ਕਰਵਾਇਆ ਜਾਵੇਗਾ।

ਰੋਜ਼ਗਾਰ ਅਫ਼ਸਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸੈਲੂਨ ਦੇ ਕੰਮ ਦੇ ਚਾਹਵਾਨ ਪ੍ਰਾਰਥੀ ਜੋ ਵਿਦੇਸ਼ ਜਾਣਾ ਚਾਹੁੰਦੇ ਹਨ ਉਨ੍ਹਾਂ ਲਈ ਇਹ ਵੈਬੀਨਾਰ ਬਹੁਤ ਲਾਹੇਵੰਦ ਸਾਬਿਤ ਹੋਵੇਗਾ। ਇਸ ਵੈਬੀਨਾਰ ਦਾ ਆਯੋਜਨ Facebook Official Account (PGRKAM Punjab) ਤੇ ਲਾਈਵ ਕੀਤਾ ਜਾਵੇਗਾ।

ਇਸ ਦੇ ਨਾਲ ਹੀ ਇਹ ਵੈਬੀਨਾਰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵਿਖੇ ਵੀ ਕਰਵਾਇਆ ਜਾਵੇਗਾ, ਚਾਹਵਾਨ ਪ੍ਰਾਰਥੀ ਇਸ ਵੈਬੀਨਾਰ ਵਿੱਚ ਹਿੱਸਾ ਲੈਣ ਲਈ ਮਿਤੀ 27-04-2022 ਨੂੰ ਦੁਪਹਿਰ 03:00 ਵਜੇ ਦਫ਼ਤਰ ਵਿਖੇ ਆ ਸਕਦੇ ਹਨ ਅਤੇ ਇਸ ਵੈਬੀਨਾਰ ਵਿੱਚ ਸ਼ਾਮਿਲ ਹੋ ਕੇ ਵੈਬੀਨਾਰ ਵਿੱਚ ਦਿੱਤੀ ਜਾਣ ਵਾਲੀ ਜਾਣਕਾਰੀ ਤੋਂ ਵੱਧ ਤੋਂ ਵੱਧ ਲਾਭ ਉਠਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਪ੍ਰਾਰਥੀ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਹੈਲਪਲਾਈਨ ਨੰ: 8557010066 ਤੇ ਸੰਪਰਕ ਕਰ ਸਕਦੇ ਹਨ।

Spread the love