ਵੱਖ ਵੱਖ ਅਸਾਮੀਆਂ ਲਈ ਅਪਲਾਈ ਕਰਨ ਦਾ ਸੱਦਾ

ZILA ROZGAR
ਸ਼ਹਿਰੀ ਨੌਜਵਾਨਾਂ ਲਈ ਮੁਫ਼ਤ ਰੋਜ਼ਗਾਰ ਕਿੱਤਾ ਮੁਖੀ ਹੁਨਰ ਸਿਖਲਾਈ ਕੋਰਸ ਦੀ ਸ਼ੁਰੂਆਤ: ਏ.ਡੀ.ਸੀ.(ਜ)

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਕੰਪਿਊਟਰ ਅਧਿਆਪਕ ਦੀ ਅਸਾਮੀ ਲਈ ਇੰਟਰਵਿਊ ਅੱਜ

 ਬਰਨਾਲਾ, 4 ਅਕਤੂਬਰ

ਜ਼ਿਲਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਅਫਸਰ ਗੁਰਤੇਜ ਸਿੰਘ ਨੇ ਦੱਸਿਆ ਕਿ ਐਲੋਰਿਕਾ ਇੰਡੀਆ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ ਕਸਟਮਰ ਸਰਵਿਸ ਐਗਜ਼ੀਕਿਊਟਿਵ/ਕਸਟਮਰ ਸਰਵਿਸ ਐਡਵਾਈਜ਼ਰ ਦੀ ਅਸਾਮੀ ਲਈ ਭਰਤੀ ਕੁਆਰਕ ਸਿਟੀ ਮੁਹਾਲੀ ਵਿਖੇ ਕੀਤੀ ਜਾ ਰਹੀ ਹੈ, ਜਿਸ ਦੀ ਯੋਗਤਾ ਹਿਊਮੈਨੀਟੀਜ਼/ਕਾਮਰਸ ਗ੍ਰੈਜੂਏਟ ਹੈ।

ਹੋਰ ਪੜ੍ਹੋ :-ਸਰਕਾਰ ਵੱਲੋਂ ਕਿਸਾਨਾਂ ਨੂੰ ਸੋਲਰ ਪਾਵਰ ਪਲਾਂਟ ਸਥਾਪਿਤ ਕਰਨ ਦੀ ਪੇਸ਼ਕਸ

ਇਸ ਦੇ ਨਾਲ ਹੀ Alaric Ventures ਕੰਪਨੀ ਵੱਲੋਂ ਸਿਸਟਮ ਐਡਮਿਨਿਸਟ੍ਰੇਟ ਲੈਵਲ 1 ਦੀ ਅਸਾਮੀ ਲਈ ਭਰਤੀ, ਬੈਸਟੈਕ ਬਿਜ਼ਨਸ ਟਾਵਰਜ਼ ਸੈਕਟਰ 66, ਐਸਏਐਸ ਨਗਰ ਮੋਹਾਲੀ ਵਿਖੇ ਕੀਤੀ ਜਾ ਰਹੀ ਹੈ, ਜਿਸ ਦੀ ਯੋਗਤਾ ਬੀਸੀਏ, ਬੀਟੈਕ ਕੰਪਿਊਟਰ ਸਾਇੰਸ ਹੈ। ਚਾਹਵਾਨ ਉਮੀਦਵਾਰ ਇਨਾਂ ਅਸਾਮੀਆਂ ਲਈ ਲਿੰਕ https://forms.gle/EvBPDt2YXjMTj9jb6  ’ਤੇ ਅਪਲਾਈ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਰਨਾਲਾ ਵਿਖੇ ਅਤੇ ਹੈਲਪਲਾਈਨ ਨੰਬਰ 94170-39072 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਤੋਂ ਇਲਾਵਾ ਮਹਿਤਾਬ ਕੰਪਿਊਟਰਜ਼ ਦੇ ਨਾਲ ਤਾਲਮੇਲ ਕਰਕੇ ਕੰਪਿਊਟਰ ਅਧਿਆਪਕ (ਮਹਿਲਾ) ਅਤੇ ਰਿਸ਼ੈਪਸ਼ਨਿਸਟ (ਮਹਿਲਾ) ਦੀ ਅਸਾਮੀ ਲਈ ਮਹਿਤਾਬ ਕੰਪਿਊਟਰਜ਼- ਕੇ.ਸੀ ਰੋਡ ਨੇੜੇ ਐਸ.ਡੀ ਕਾਲਜ, ਗਲੀ ਨੰਬਰ 1 ਬਰਨਾਲਾ ਵਿਖੇ 5 ਅਕਤੂਬਰ ਨੂੰ ਸਵੇਰੇ 10 ਵਜੇ ਇੰਟਰਵਿਊ ਲਈ ਜਾਵੇਗੀ। ਕੰਪਿਊਟਰ ਅਧਿਆਪਕ ਦੀ ਅਸਾਮੀ ਲਈ ਬੀਸੀਏ, ਬੀਟੈਕ, ਐਮਟੈਕ, ਐਮਸੀਏ ਯੋਗਤਾ ਤੇ ਤਜਰਬੇ ਵਾਲੇ ਉਮੀਦਵਾਰ (ਕੇਵਲ ਲੜਕੀਆਂ) ਅਤੇ ਰਿਸੈਪਸ਼ਨਿਸਟ ਲਈ ਗ੍ਰੈਜੂਏਟ ਫਰੈਸ਼ਰ ਜਾਂ ਤਜਰਬੇ ਵਾਲੇ ਉਮੀਦਵਾਰ (ਕੇਵਲ ਲੜਕੀਆਂ) ਅਪਲਾਈ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਰਨਾਲਾ ਵਿਖੇ ਅਤੇ ਹੈਲਪਲਾਈਨ ਨੰਬਰ 94170-39072 ’ਤੇ ਸੰਪਰਕ ਕੀਤਾ ਜਾ ਸਕਦਾ ਹੈ।