ਤਪਾ/ਬਰਨਾਲਾ, 18 ਅਪ੍ਰੈਲ
ਜਵਾਹਰ ਨਵੋਦਿਆ ਵਿਦਿਆਲਯ ਲਈ ਛੇਵੀਂ ਜਮਾਤ ਦੇ (ਸੈਸ਼ਨ 2022-23) ਦਾਖ਼ਲੇ ਲਈ ਟੈਸਟ 30 ਅਪ੍ਰੈਲ 2022 ਨੂੰ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਵਾਹਰ ਨਵੋਦਿਆ ਵਿਦਿਆਲਯ ਦੇ ਇੰਚਾਰਜ ਪਿ੍ਰੰਸੀਪਲ ਸ੍ਰੀ ਹੇਮਰਾਜ ਨੇ ਦੱਸਿਆ ਕਿ ਰਜਿਸਟਰਡ ਉਮੀਦਵਾਰ ਆਪਣਾ ਐਡਮਿਟ ਕਾਰਡ ਵੈਬਸਾਈਟ http://cbseitms.nic.in ਜਾਂ www.navodaya.gov.in ਤੋਂ ਰਜਿਸਟ੍ਰੇਸ਼ਨ ਨੰਬਰ ਜਾਂ ਜਨਮ ਮਿਤੀ ਭਰ ਕੇ ਡਾਊਨਲੋਡ ਕਰ ਸਕਦੇ ਹਨ। ਇਸ ਤੋਂ ਇਲਾਵਾ ਵਧੇਰੇ ਜਾਣਕਾਰੀ ਲਈ ਜਵਾਹਰ ਨਵੋਦਿਆ ਵਿਦਿਆਲਯ, ਢਿੱਲਵਾਂ, ਜ਼ਿਲਾ ਬਰਨਾਲਾ ਵਿਖੇ ਕਿਸੇ ਵੀ ਕੰਮਕਾਜ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।