ਵਾਤਾਵਰਣ ਨੂੰ ਸ਼ੁੱਧ ਤੇ ਬਿਮਾਰੀਆਂ ਮੁਕਤ ਬਰਕਰਾਰ ਰੱਖਣ ਲਈ ਕਿਸਾਨ ਗੁਰਚਰਨ ਸਿੰਘ ਕਣਕ ਦੇ ਨਾੜ ਨੂੰ ਨਹੀਂ ਲਗਾਉਂਦਾ ਅੱਗ

Farmer Gurcharan Singh
ਵਾਤਾਵਰਣ ਨੂੰ ਸ਼ੁੱਧ ਤੇ ਬਿਮਾਰੀਆਂ ਮੁਕਤ ਬਰਕਰਾਰ ਰੱਖਣ ਲਈ ਕਿਸਾਨ ਗੁਰਚਰਨ ਸਿੰਘ ਕਣਕ ਦੇ ਨਾੜ ਨੂੰ ਨਹੀਂ ਲਗਾਉਂਦਾ ਅੱਗ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਫਾਜ਼ਿਲਕਾ/ਜਲਾਲਾਬਾਦ 22 ਅਪ੍ਰੈਲ 2022

ਵਾਤਾਵਰਣ ਨੂੰ ਸ਼ੁੱਧ ਤੇ ਬਿਮਾਰੀਆਂ ਮੁਕਤ ਰੱਖਣ ਲਈ ਕਿਸਾਨਾਂ ਵੀਰਾਂ ਨੂੰ ਜਾਗਰੂਕਤਾ ਕੈਂਪਾਂ ਰਾਹੀਂ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲਨੇ ਕੀਤਾ। ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਣਕ ਦੇ ਨਾੜ ਨੂੰ ਅੱਗ ਲਗਾਉਣ ਦੀ ਬਜਾਏ ਜਮੀਨ ਵਿਚ ਹੀ ਰਲਾਉਣਾ ਚਾਹੀਦਾ ਹੈ ਜਿਸ ਨਾਲ ਜਮੀਨ ਦੀ ਉਪਜਾਉ ਸ਼ਕਤੀ ਤਾਂ ਕਾਇਮ ਰਹਿੰਦੀ ਹੈ ਉਥੇ ਜਮੀਨ ਦੇ ਮਿਤਰ ਕੀੜੇ ਵੀ ਬਚੇ ਰਹਿੰਦੇ ਹਨ।

ਹੋਰ ਪੜ੍ਹੋ :-ਸਰਹੱਦੀ ਖੇਤਰ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪੁਜਦਾ ਕਰਨ ਲਈ ਪ੍ਰਸ਼ਾਸਨ ਵਚਨਬੱਧ-ਐਸ.ਡੀ.ਐਮ ਹਰਪ੍ਰੀਤ ਸਿੰਘ

ਪਿੰਡ ਚੱਕ ਪੰਜ ਕੋਸੀ ਦੇ ਰਹਿਣ ਵਾਲੇ ਕਿਸਾਨ ਗੁਰਚਰਨ  ਸਿੰਘ ਨੇ ਆਪਣਾ ਤਜ਼ਰਬਾ ਸਾਂਝਾ ਕਰਦੇ ਹੋਏ ਕਿਹਾ ਕਿ ਉਹ ਕੁੱਲ 16 ਏਕੜ ਜ਼ਮੀਨ ਤੇ ਵੀ ਕਰਦਾ ਹੈ ਅਤੇ ਪਿਛਲੇ 3 ਸਾਲਾਂ ਤੋਂ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਉਂਦਾ । ਉਹ ਦੱਸਦਾ ਹੈ ਕਿ ਉਹ ਕਣਕ ਦੇ ਨਾੜ ਨੂੰ  ਬਿਨਾਂ ਅੱਗ ਲਗਾਏ ਖੇਤੀਬਾੜੀ ਵਿਭਾਗ ਵੱਲੋਂ ਸਿਫਾਰਸ਼ ਕੀਤੇ ਖੇਤੀਬਾੜੀ ਸੰਦਾਂ ਰਾਹੀਂ ਖੇਤ ਵਿਚ ਵਾਹ ਰਿਹਾ ਹੈ। ਉਹ ਦੱਸਦਾ ਹੈ ਕਿ ਖੇਤੀਬਾੜੀ ਵਿਭਾਗ ਦੀਆਂ ਸਿਫਾਰਸ਼ਾਂ ਮੁਤਾਬਕ ਹੀ ਫਸਲ `ਤੇ ਕੀਟਨਾਸ਼ਕਾਂ ਦੀ ਵਰਤੋਂ ਕਰਦਾ ਹੈ।

ਕਿਸਾਨ ਗੁਰਚਰਨ ਸਿੰਘ ਦੱਸਦਾ ਹੈ ਕਿ ਉਹ ਕਣਕ, ਮੂੰਗੀ ਅਤੇ ਝੋਨੇ ਦੀ ਖੇਤੀ ਕਰਦਾ ਹੈ। ਉਹ ਕਣਕ ਦੇ ਨਾੜ ਨੂੰ ਤਵੀਆਂ ਅਤੇ ਹੋਰ ਸੰਦਾਂ ਦੀ ਮੱਦਦ ਨਾਲ ਮਿੱਟੀ ਵਿੱਚ ਰਲਾ ਦਿੰਦਾ ਹੈ।  ਉਹ ਕਣਕ ਤੋਂ ਬਾਅਦ ਖੇਤ ਨੂੰ ਤਵੀਆਂ ਨਾਲ ਵਾਹ ਕੇ ਇਸ ਵਿੱਚ ਮੂੰਗੀ ਦੀ ਕਾਸ਼ਤ ਕਰਦਾ ਹੈ ਅਤੇ ਮੂੰਗੀ ਦੀ ਫ਼ਸਲ ਚੁੱਕਣ ਤੋਂ ਬਾਅਦ ਮੂੰਗੀ ਦੀ ਰਹਿੰਦ-ਖੂਹਿੰਦ ਨੂੰ ਮਿੱਟੀ ਵਿੱਚ ਰਲਾ ਕੇ ਉਸ ਤੋਂ ਬਾਅਦ ਝੋਨੇ ਦੀ ਕਾਸ਼ਤ ਕਰਦਾ ਹੈ। ਬਿਨਾਂ ਅੱਗ ਲਗਾਏ ਫਸਲ ਦਾ ਝਾੜ 2 ਤੋਂ 3 ਕੁਇੰਟਲ ਵੱਧ ਹੋਇਆ ਹੈ ਜਿਸ ਨਾਲ ਖੇਤ ਦੀ ਜਮੀਨ ਦੀ ਉਪਜ਼ਾਉ ਸ਼ਕਤੀ ਵੀ ਵਧੀ ਹੈ ਅਤੇ ਖਾਦਾਂ ਦਾ ਖਰਚਾ ਵੀ ਘਟਿਆ ਹੈ। ਉਸਨੇ ਦੱਸਿਆ ਕਿ ਖੇਤ ਵਿਚ ਕਣਕ ਦੀ ਬਿਜਾਈ ਦੌਰਾਨ ਨਦੀਨਾਂ ਦੀ ਸਮੱਸਿਆ ਵੀ ਘੱਟ ਹੁੰਦੀ ਹੈ।

ਉਹ ਆਖਦਾ ਹੈ ਕਿ ਉਹ ਖੇਤੀਬਾੜੀ ਵਿਭਾਗ ਵੱਲੋਂ ਲਗਾਏ ਗਏ ਜਾਗਰੂਕਤਾ ਕੈਂਪਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਹੈ। ਉਹ ਦਸਦਾ ਹੈ ਕਿ ਉਹ ਵੀ ਪਹਿਲਾਂ ਤੋਂ ਅੱਗ ਲਗਾਉਣ ਦੇ ਚਲੇ ਆ ਰਹੇ ਰੁਝਾਨ ਦੇ ਚੱਲਦਿਆਂ ਅੱਗ ਲਗਾਉਂਦਾ ਸੀ ਪਰ ਕੈਂਪਾਂ ਵਿਚ ਸ਼ਮੂਲੀਅਤ ਕਰਨ ਤੋਂ ਬਾਅਦ ਉਸਨੇ ਪਰਾਲੀ ਨੂੰ ਅੱਗ ਨਹੀਂ ਲਗਾਈ। ਉਸਦਾ ਕਹਿਣਾ ਹੈ ਕਿ ਜਿਥੇ ਉਹ ਪਰਾਲੀ ਨੂੰ ਅੱਗ ਨਾ ਲਗਾ ਕੇ ਫਸਲ ਦਾ ਝਾੜ ਵੱਧ ਪ੍ਰਾਪਤ ਕਰ ਰਿਹਾ ਹੈ ਉਥੇ ਵਾਤਾਵਰਣ ਨੂੰ ਗੰਦਲਾ ਹੋਣ ਤੋਂ ਬਚਾਉਣ ਵਿਚ ਵੀ ਯੋਗਦਾਨ ਪਾ ਰਿਹਾ ਹਾਂ। ਉਹ ਹੋਰਨਾਂ ਕਿਸਾਨਾਂ ਭਰਾਵਾਂ ਨੂੰ ਅਪੀਲ ਕਰਦਾ ਹੈ ਕਿ ਸਾਰੇ ਕਿਸਾਨ ਭਰਾ ਕਣਕ ਦਾ ਨਾੜ ਨਾ ਸਾੜਨ ਅਤੇ ਵਾਤਾਵਰਣ ਨੂੰ ਬਚਾਉਣ।

Spread the love