ਫਾਜ਼ਿਲਕਾ 13 ਮਈ 2022
ਲੇਬਰ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੁਲਿਸ ਵਿਭਾਗ ਸਮੇਤ ਜ਼ਿਲ੍ਹੇ ਵਿੱਚ ਭੱਠਿਆਂ ਦੀ ਜਾਂਚ ਲਈ ਮੁਹਿੰਮ ਆਰੰਭ ਕੀਤੀ ਗਈ ਹੈ। ਸਹਾਇਕ ਲੇਬਰ ਕਮਿਸ਼ਨਰ ਬਲਜੀਤ ਸਿੰਘ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਨੀਮਮ ਵੇਜਿਜ਼ ਐਕਟ, ਪੇਮੈਂਟ ਆਫ਼ ਵੇਜਿਜ਼ ਐਕਟ, ਇੰਟਰ ਸਟੇਟ ਮਾਈਗਰੈਂਟ ਵਰਕਮੈਨ ਐਕਟ ਅਤੇ ਕੰਟਰੈਕਟ ਲੇਬਰ ਐਕਟ ਤਹਿਤ ਵੱਖ ਵੱਖ ਭੱਠਿਆਂ ਦੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਜਾਂਚ ਦੌਰਾਨ ਹੁਣ ਤਕ ਇੱਕ ਦਰਜਨ ਚਲਾਨ ਕੀਤੇ ਗਏ ਹਨ ਅਤੇ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ।