ਠਾਠਾਂ ਮਾਰਦਾ ਇਕੱਠ ਹੀ ਕਾਂਗਰਸ ਦੀ ਜਿੱਤ ਦਾ ਪ੍ਰਤੀਕ-ਸੋਨੀ

ਠਾਠਾਂ ਮਾਰਦਾ ਇਕੱਠ ਹੀ ਕਾਂਗਰਸ ਦੀ ਜਿੱਤ ਦਾ ਪ੍ਰਤੀਕ-ਸੋਨੀ
ਠਾਠਾਂ ਮਾਰਦਾ ਇਕੱਠ ਹੀ ਕਾਂਗਰਸ ਦੀ ਜਿੱਤ ਦਾ ਪ੍ਰਤੀਕ-ਸੋਨੀ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਕਟੜਾ ਭਾਈ ਸੰਤ ਸਿੰਘ ਵਿਖੇ ਵਿਸ਼ਾਲ ਚੋਣ ਰੈਲੀ
ਸੋਨੀ ਮਾਰਨਗੇ ਇਸ ਵਾਰ ਸਿਕਸਰ-ਮ
ਅੰਮ੍ਰਿਤਸਰ 18 ਫਰਵਰੀ 2022
ਕਾਂਗਰਸ ਸਰਕਾਰ ਆਪਣੇ ਵਿਕਾਸ ਕਾਰਜਾਂ ਤੇ ਅਧਾਰ ਤੇ ਮੁੜ ਆਪਣੀ ਸਰਕਾਰ ਬਣਾਏਗੀ ਅਤੇ ਵਿਰੋਧੀਆਂ ਨੂੰ ਮੂੰਹ ਦੀ ਖਾਣੀ ਪਵੇਗੀ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸ੍ਰੀ ਓ:ਪੀ ਸੋਨੀ ਨੇ ਅੱਜ ਕਟੜਾ ਭਾਈ ਸੰਤ ਸਿੰਘ ਵਿਖੇ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਹ ਠਾਠਾਂ ਮਾਰਦਾ ਇਕੱਠ ਹੀ ਉਨਾਂ ਦੀ ਜਿੱਤ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿੱਚ ਕਾਂਗਰਸ ਹੀ ਇਕ ਅਜਿਹੀ ਪਾਰਟੀ ਹੈ ਜੋ ਧਰਮ ਨਿਰਪੱਖਤਾ ਦੇ ਸਿਧਾਂਤ ਤੇ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਦੀ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸੰਵਿਧਾਨ ਅਨੁਸਾਰ ਦੇਸ਼ ਨੂੰ ਚਲਾਉਣ ਵਿੱਚ ਯਕੀਨ ਰੱਖਦੀ ਹੈ ਅਤੇ ਅੱਜਕੱਲ ਦੀਆਂ ਵਿਰੋਧੀ ਪਾਰਟੀਆਂ ਸੰਵਿਧਾਨ ਦੇ ਉਲਟ ਆਪਣਾ ਕੰਮ ਕਰ ਰਹੀਆਂ ਹਨ ਜਿਸ ਨੂੰ ਕਾਂਗਰਸ ਪਾਰਟੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।
ਸ੍ਰੀ ਸੋਨੀ ਨੇ ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਕਾਸ ਕਾਰਜਾਂ ਬਾਰੇ ਕਿਹਾ ਕਿ ਉਨ੍ਹਾਂ ਵੱਲੋਂ 95 ਫੀਸਦੀ ਤੋਂ ਜਿਆਦਾ ਵਾਅਦੇ ਪੂਰੇ ਕੀਤੇ ਹਨ। ਉਨ੍ਹਾਂ ਕਿਹਾ ਕਿ ਹਲਕੇ ਦਾ ਕੋਈ ਵੀ ਵਾਰਡ ਵਿਕਾਸ ਪੱਖੋਂ ਸੱਖਣਾ ਨਹੀਂ ਰਹਿਣ ਦਿੱਤਾ ਤੇ ਮੈਂ ਅੱਜ ਤੁਹਾਡੇ ਕੋਲੋਂ ਇਲਾਕੇ ਵਿੱਚ ਕੀਤੇ ਵਿਕਾਸ ਕਾਰਜਾਂ ਦੇ ਅਧਾਰ ਤੇ ਹੀ ਵੋਟ ਮੰਗਣ ਲਈ ਆਇਆ ਹਾਂ। ਉਨ੍ਹਾਂ ਕਿਹਾ ਕਿ ਕਾਂਗਰਸ ਮੁੜ ਸੱਤਾ ਵਿੱਚ ਆਵੇਗੀ ਅਤੇ ਬਾਕੀ ਰਹਿੰਦੇ ਵਿਕਾਸ ਕਾਰਜਾਂ ਨੂੰ ਪੂਰਿਆਂ ਕਰੇਗੀ।
ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਹੀ ਹਰੇਕ ਵਰਗ ਦੇ ਲੋਕਾਂ ਦੀ ਭਲਾਈ ਦੇ ਕੰਮ ਕੀਤੇ ਹਨ ਚਾਹੇ ਉਹ ਬਿਜਲੀ ਦੀਆਂ ਦਰਾਂ ਨੂੰ ਘਟਾਉਣਾ, ਪੈਨਸ਼ਨਾਂ ਵਿੱਚ ਵਾਧਾ, ਮੁਫ਼ਤ ਬੱਸ ਸਹੂਲਤ, ਪੁਰਾਣੇ ਬਿਜਲੀ ਬਕਾਏ ਮੁਆਫ, ਪਾਣੀ ਦੇ ਮੁਆਫ, ਸਕੂਲੀ ਬੱਚਿਆਂ ਨੂੰ ਪੜ੍ਹਾਈ ਲਈ ਮੋਬਾਇਲ ਫੋਨ ਦੇਣਾ, ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਦਾ ਦਰਜਾ ਦੇਣ ਤੋਂ ਇਲਾਵਾ ਕਰੋਨਾ ਮਹਾਂਮਾਰੀ ਦੌਰਾਨ ਲੋਕਾਂ ਨੂੰ ਰਾਸ਼ਨ ਦੀ ਵੰਡ ਅਤੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਦੀ ਸਹੂਲਤ ਪ੍ਰਦਾਨ ਕਰਨਾ ਰਿਹਾ ਹੈ। ਸ੍ਰੀ ਸੋਨੀ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੌਰਾਨ ਦਿੱਲੀ ਤੋਂ ਵੀ ਲੋਕ ਆਪਣਾ ਇਲਾਜ ਕਰਵਾਉਣ ਲਈ ਪੰਜਾਬ ਆਉਂਦੇ ਰਹੇ ਹਨ।
ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਜਿਲ੍ਹਾਂ ਕਾਂਗਰਸ ਦੇ ਪ੍ਰਧਾਨ ਸ੍ਰੀ ਅਸ਼ਵਨੀ ਕੁਮਾਰ ਪੱਪੂ ਨੇ ਕਿਹਾ ਕਿ ਸ੍ਰੀ ਓਮ ਪ੍ਰਕਾਸ਼ ਸੋਨੀ ਇਸ ਵਾਰ ਸਿਕਸਰ ਮਾਰਨਗੇ ਅਤੇ ਲਗਾਤਾਰ 6ਵੀਂ ਵਾਰ ਵੱਡੇ ਬਹੁਮੱਤ ਨਾਲ ਆਪਣੀ ਜਿੱਤ ਦਰਜ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸ਼ਹਿਰ ਦੀਆਂ 5 ਸੀਟਾਂ ਤੇ ਜਿੱਤ ਪ੍ਰਾਪਤ ਕਰੇਗੀ।
ਇਸ ਮੌਕੇ ਡਿਪਟੀ ਮੇਅਰ ਯੂਨਿਸ ਕੁਮਾਰ, ਕੌਂਸਲਰ ਵਿਕਾਸ ਸੋਨੀ, ਚੇਅਰਮੈਨ ਅਰੁਣ ਪੱਪਲ, ਚੇਅਰਮੈਨ ਮਹੇਸ਼ ਖੰਨਾ, ਕੌਂਸਲਰ ਰਾਜਬੀਰ ਕੌਰ, ਗੁਰਦੇਵ ਸਿੰਘ ਦਾਰਾ, ਇਕਬਾਲ ਸਿੰਘ ਸ਼ੈਰੀ, ਸੁਨੀਲ ਕੁਮਾਰ ਕਾਉਂਟੀ, ਸ੍ਰੀ ਸੁਰਿੰਦਰ ਕੁਮਾਰ ਛਿੰਦਾ, ਪਰਮਜੀਤ ਸਿੰਘ ਚੋਪੜਾ, ਤਾਹਿਰ ਸ਼ਾਹ, ਸਰਬਜੀਤ ਸਿੰਘ ਲਾਟੀ, ਲਖਵਿੰਦਰ ਸਿੰਘ, ਗੋਰਾ ਸਰਪੰਚ, ਵਿੱਕੀ ਦੱਤਾ, ਇੰਦਰ ਖੰਨਾ, ਸੰਜੈ ਸ਼ਰਮਾ, ਪਿਆਰਾ ਲਾਲ ਸੇਠ, ਸਮੀਰ ਜੈਨ, ਵਿਕਾਸ ਮਿਸ਼ਰਾ, ਵਿਸ਼ਾਲ ਗਿੱਲ, ਰਮਨ ਬਾਬਾ, ਅਸ਼ੋਕ ਲੱਧੜ, ਸੋਨੂੰ ਪਹਿਲਵਾਨ ਤੋਂ ਇਲਾਵਾ ਠਾਠਾਂ ਮਾਰਦਾ ਇਕੱਠ ਹਾਜਰ ਸੀ।
Spread the love