ਮੈਡੀਕਲ ਵੈਨ ਡੇਰਾ ਬਾਬਾ ਨਾਨਕ ਦੇ ਸਰਹੱਦੀ ਪਿੰਡਾਂ ਪੱਖੇ ਕੇ ਮਹਿਮਾਰਾਂ, ਖੋਦੇ ਬੇਟ  ਤੇ ਪੱਤੀ ਹਵੇਲੀਆਂ ਵਿਖੇ ਪਹੁੰਚੀ

_Secretary District Red Cross Society
ਮੈਡੀਕਲ ਵੈਨ ਡੇਰਾ ਬਾਬਾ ਨਾਨਕ ਦੇ ਸਰਹੱਦੀ ਪਿੰਡਾਂ ਪੱਖੇ ਕੇ ਮਹਿਮਾਰਾਂ, ਖੋਦੇ ਬੇਟ  ਤੇ ਪੱਤੀ ਹਵੇਲੀਆਂ ਵਿਖੇ ਪਹੁੰਚੀ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਮਰੀਜ਼ਾਂ ਦੀ ਜਾਂਚ ਕਰਕੇ ਮੁਫਤ ਦਵਾਈਆਂ ਵੰਡੀਆਂ
ਡੇਰਾ ਬਾਬਾ ਨਾਨਕ (ਗੁਰਦਾਸਪੁਰ), 20  ਮਈ 2022
ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋ ਸਰਹੱਦੀ ਪਿੰਡਾਂ ਵਿਚ ਜਾ ਕੇ ਮੈਡੀਕਲ ਚੈੱਕਅੱਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਦੇ ਚੱਲਦਿਆਂ ਅੱਜ ਮੈਡੀਕਲ ਵੈਨ ਡੇਰਾ ਬਾਬਾ ਨਾਨਕ ਦੇ ਸਰਹੱਦੀ ਪਿੰਡਾਂ ਪੱਖੇ ਕੇ ਮਹਿਮਾਰਾਂ, ਖੋਦੇ ਬੇਟ  ਤੇ ਪੱਤੀ ਹਵੇਲੀਆਂ ਵਿਖੇ ਪਹੁੰਚੀ।

ਹੋਰ ਪੜ੍ਹੋ :-“ਡਿੱਗਦਾ ਜਾਂਦਾ ਪਾਣੀ ਦਾ ਪੱਧਰ” ਕਵਿਤਾ ਸੁਣਾ ਕੀਤੀ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਅਪੀਲ

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜੀਵ ਸਿੰਘ ਸੈਕਰਟਰੀ ਜ਼ਿਲਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਨੇ ਦੱਸਿਆ ਕਿ
ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਅੱਜ ਪੰਜਵੇਂ  ਦਿਨ ਮੈਡੀਕਲ ਵੈਨ ਪਿੰਡਾਂ ਵਿਚ ਪੁੱਜੀ ਤੇ ਮਰੀਜਾਂ ਦਾ ਚੈੱਕਅੱਪ ਕਰਕੇ ਮੁਫਤ ਦਵਾਈਆਂ ਵੰਡੀਆਂ ਗਈਆਂ।
ਸੈਕਰਟਰੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੇ ਅੱਗੇ ਦੱਸਿਆ ਕਿ ਕੱਲ 21 ਮਈ ਨੂੰ ਜੋੜੀਆਂ ਖੁਰਦ ਸਵੇਰੇ 10 ਵਜੇ ਤੋਂ 12 ਵਜੇ ਤਕ, ਰੱਤਾ 12.30 ਵਜੇ ਤੋਂ 2.30 ਵਜੇ ਤੇ ਠੇਠਰਕੇ ਦੁਪਹਿਰ 3 ਤੋਂ 5 ਵਜੇ ਤਕ (ਬਲਾਕ ਡੇਰਾ ਬਾਬਾ ਨਾਨਕ) ਮੈਡੀਕਲ ਵੈਨ ਜਾਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਇਹ ਮੈਡੀਕਲ ਵੈਨ ਮਿਤੀ 23 ਮਈ ਨੂੰ 10 ਵਜ਼ੇ ਤੋ 12 ਵਜੇ ਤੱਕ ਪਿੰਡ ਗੁਰਚੱਕ (ਡੇਰਾ ਬਾਬਾ ਨਾਨਕ),12.30 ਵਜ਼ੇ ਤੋ 2.30 ਵਜ਼ੇ ਤੱਕ ਤਲਵੰਡੀ ਹਿੰਦੂਆਂ(ਬਲਾਕ ਡੇਰਾ ਬਾਬਾ ਨਾਨਕ), 3 ਵਜ਼ੇ ਤੋ 5 ਵਜ਼ੇ ਤੱਕ, ਪੰਨਵਾਂ (ਡੇਰਾ ਬਾਬਾ ਨਾਨਕ), 24 ਮਈ ਨੂੰ 10 ਵਜ਼ੇ ਤੋ 12 ਵਜੇ ਤੱਕ ਪਿੰਡ ਗੋਲਾ ਢੋਲਾ (ਬਲਾਕ ਡੇਰਾ ਬਾਬਾ ਨਾਨਕ),12.30 ਵਜ਼ੇ ਤੋ 2.30 ਵਜ਼ੇ ਤੱਕ ਧਰਮਕੋਟ ਪੱਤਣ(ਬਲਾਕ ਡੇਰਾ ਬਾਬਾ ਨਾਨਕ), 3 ਵਜ਼ੇ ਤੋ 5 ਵਜ਼ੇ ਤੱਕ, ਰੱਤੜ ਛੱਤੜ (ਬਲਾਕ ਡੇਰਾ ਬਾਬਾ ਨਾਨਕ), 25 ਮਈ ਨੂੰ 10 ਵਜ਼ੇ ਤੋ 12 ਵਜੇ ਤੱਕ ਪਿੰਡ ਡਾਲਾ (ਬਲਾਕ ਡੇਰਾ ਬਾਬਾ ਨਾਨਕ),12.30 ਵਜ਼ੇ ਤੋ 2.30 ਵਜ਼ੇ ਤੱਕ ਮੰਗੀਆਂ (ਬਲਾਕ ਡੇਰਾ ਬਾਬਾ ਨਾਨਕ), 3 ਵਜ਼ੇ ਤੋ 5 ਵਜ਼ੇ ਤੱਕ, ਖੰਨਾ ਚਮਾਰਾਂ (ਬਲਾਕ ਡੇਰਾ ਬਾਬਾ ਨਾਨਕ),  26 ਮਈ ਨੂੰ 10 ਵਜ਼ੇ ਤੋ 12 ਵਜੇ ਤੱਕ ਪਿੰਡ ਸਹਿਜਾਦਾ ਕੱਲਾਂ (ਬਲਾਕ ਡੇਰਾ ਬਾਬਾ ਨਾਨਕ),12.30 ਵਜ਼ੇ ਤੋ 2.30 ਵਜ਼ੇ ਤੱਕ ਨਿੱਕੇ ਸਰਾੲ (ਬਲਾਕ ਡੇਰਾ ਬਾਬਾ ਨਾਨਕ), 3 ਵਜ਼ੇ ਤੋ 5 ਵਜ਼ੇ ਤੱਕ, ਸ਼ਾਹਪੁਰ ਜਾਜਨ (ਬਲਾਕ ਡੇਰਾ ਬਾਬਾ ਨਾਨਕ), 27 ਮਈ ਨੂੰ 10 ਵਜ਼ੇ ਤੋ 12 ਵਜੇ ਤੱਕ ਪਿੰਡ ਪੱਖੋ ਕੇ ਮਹਿਮਾਰਾਂ (ਬਲਾਕ ਡੇਰਾ ਬਾਬਾ ਨਾਨਕ),12.30 ਵਜ਼ੇ ਤੋ 2.30 ਵਜ਼ੇ ਤੱਕ ਖੋਦੇ ਬੇਟ (ਬਲਾਕ ਡੇਰਾ ਬਾਬਾ ਨਾਨਕ), 3 ਵਜ਼ੇ ਤੋ 5 ਵਜ਼ੇ ਤੱਕ, ਪੱਤੀ ਹਵੇਲੀਆਂ (ਬਲਾਕ ਡੇਰਾ ਬਾਬਾ ਨਾਨਕ), 28 ਮਈ ਨੂੰ 10 ਵਜ਼ੇ ਤੋ 12 ਵਜੇ ਤੱਕ ਪਿੰਡ ਜੌੜੀਆਂ ਖੁਰਦ (ਬਲਾਕ ਡੇਰਾ ਬਾਬਾ ਨਾਨਕ),12.30 ਵਜ਼ੇ ਤੋ 2.30 ਵਜ਼ੇ ਤੱਕ ਰੱਤਾ (ਬਲਾਕ ਡੇਰਾ ਬਾਬਾ ਨਾਨਕ), 3 ਵਜ਼ੇ ਤੋ 5 ਵਜ਼ੇ ਤੱਕ, ਠੇਠੇਰਕੇ (ਬਲਾਕ ਡੇਰਾ ਬਾਬਾ ਨਾਨਕ) ਵਿਖੇ ਪਿੰਡਾਂ ਦਾ ਦੌਰਾ ਕਰੇਗੀ ਅਤੇ ਇਹਨਾ ਪਿੰਡਾਂ ਵਿੱਚ ਰਹਿੰਦੇ ਵਿਅਕਤੀਆਂ ਦਾ ਚੈੱਕਅੱਪ ਕਰਨ ਉਪਰੰਤ ਮੌਕੇ ਤੇ ਹੀ ਇਹਨਾ ਨੂੰ ਦਵਾਈ ਦਿੱਤੀ ਜਾਵੇਗੀ।
Spread the love