ਕੈਪ ਦਾ ਮੁੱਖ ਉਦੇਸ ਡੇਅਰੀ ਉਤਪਾਦਕਾ ਨੂੰ ਵਿਭਾਗੀ ਸਕੀਮਾ ਪ੍ਰਤੀ ਜਾਗਰੂਕ ਕਰਨਾ
ਵੱਖ ਵੱਖ ਵਿਭਾਗਾ ਦੇ ਨੁਮਾਇੰਦਿਆ ਵੱਲੋ ਕੀਤੀ ਗਈ ਸਿਰਕਤ
ਪਿੰਡ ਵਾਸੀਆ ਵੱਲੋ ਵਿਭਾਗ ਵੱਲੋ ਲਗਾਏ ਕੈਪ ਦੀ ਕੀਤੀ ਸਲਾਘਾ
ਸਰਕਾਰ ਵੱਲੋ ਚਲਾਈਆ ਜਾ ਰਹੀਆ ਸਕੀਮਾ ਦਾ ਪਿੰਡ ਵਾਸੀਆ ਨੂੰ ਵੱਧ ਤੋ ਵੱਧ ਲਾਹਾ ਲੈਣ ਲਈ ਪ੍ਰੇਰਿਆ
ਮੋਹਾਲੀ 11 ਅਕਤੂਬਰ 2021
ਦਫਤਰ ਡਿਪਟੀ ਡਾਇਰੈਕਟਰ ਡੇਅਰੀ ਐਸ.ਏ.ਐਸ ਨਗਰ ਵੱਲੋ ਪਿੰਡ ਦੁਸਾਰਨਾ ਬਲਾਕ ਮਾਜਰੀ ਜਿਲਾ ਐਸ.ਏ.ਐਸ ਨਗਰ ਵਿਖੇ ਇੱਕ ਦਿਨਾਂ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਸ: ਗੁਰਿੰਦਰਪਾਲ ਸਿੰਘ ਕਾਹਲੋ, ਡਿਪਟੀ ਡਾਇਰੈਕਟਰ ਡੇਅਰੀ ਦੀ ਯੋੋਗ ਅਗਵਾਈ ਹੇਠ ਲਗਾਇਆ ਗਿਆ। ਇਸ ਕੈਂਪ ਵਿੱਚ ਇਲਾਕੇ ਦੇ ਦੁੱਧ ਉਤਪਾਦਕਾਂ ਵੱਲੋ ਭਾਗ ਲਿਆ ਗਿਆ। ਇਸ ਕੈੱਪ ਦਾ ਉਦੇਸ ਦੁੱਧ ਉਤਪਾਦਕਾਂ ਨੂੰ ਡੇਅਰੀ ਵਿਕਾਸ ਵਿਭਾਗ ਦੀਆ ਸਕੀਮਾ ਪ੍ਰਤੀ ਜਾਗਰੂਕ ਕਰਨਾ ਸੀ।
ਸ.ਕਸਮੀਰ ਸਿੰਘ ਕਾਰਜਕਾਰੀ ਅਫਸਰ ਵੱਲੋ ਵੱਖ ਵੱਖ ਵਿਭਾਗਾ ਤੋ ਆਏ ਨੁਮਾਇੰਦਿਆ ਦਾ ਸਵਾਗਤ ਕੀਤਾ ਗਿਆ। ਇਸ ਕੈਂਪ ਵਿੱਚ ਸ੍ਰੀ ਮਨਦੀਪ ਸਿੰਘ ਸੈਣੀ,ਡੇਅਰੀ ਵਿਕਾਸ ਇੰਸਪੈਕਟਰ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋੋਏ ਕਿਸਾਨਾਂ ਨੂੰ ਸਰਕਾਰ ਵਲੋੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵੱਧ ਤੋੋਂ ਵਧ ਲਾਹਾ ਲੈਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਦੁੱਧ ਉਤਪਾਦਕਾਂ ਨੂੰ ਡੇਅਰੀ ਵਿਕਾਸ ਵਿਭਾਗ ਵਲੋ ਚਲਾਈਆ ਜਾ ਰਹੀਆਂ ਗਤੀਵਿਧੀਆਂ ਅਤੇ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ ਗਈ। ਮੱਛੀ ਪਾਲਣ ਵਿਭਾਗ ਤੋ ਆਏ ਮਿਸ ਜਗਦੀਪ ਕੌਰ, ਮੱਛੀ ਪਾਲਣ ਅਫਸਰ ਵੱਲੋ ਵਿਭਾਗੀ ਸਕੀਮਾ ਸੰਬੰਧੀ ਜਾਣਕਾਰੀ ਦਿੱਤੀ ਗਈ।
ਡਾ. ਅਮਰ ਸਿੰਘ, ਰਿਟਾ. ਡਿਪਟੀ ਡਾਇਰੈਕਟਰ, ਮਿਲਕਫੈੱਡ ਵੱਲੋ ਦੁਧਾਰੂ ਪਸ਼ਸੂਆਂ ਦੀਆਂ ਨਸਲਾਂ ਅਤੇ ਖੁਰਾਕ ਦਾ ਪ੍ਰਬੰਧ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਵੇਰਕਾ ਤੋ ਆਏ ਸ. ਨਰਿੰਦਰ ਸਿੰਘ ਜੀ ਨੇ ਵੇਰਕਾ ਦੀ ਫੀਡ ਅਤੇ ਦੁੱਧ ਦੇ ਮਾਰਕੀਟਿੰਗ ਸੰਬੰਧੀ ਦੱਸਿਆ। ਸ. ਹਰਪ੍ਰੀਤ ਸਿੰਘ ਸਿੱਧੂ, ਰੋਜਗਾਰ ਅਫਸਰ ਵੱਲੋ ਘਰ ਘਰ ਰੋਜਗਾਰ ਸਕੀਮ ਤਹਿਤ ਪਿੰਡ ਵਾਸੀਆ ਨੂੰ ਜਾਗਰੂਕ ਕੀਤਾ। ਸ. ਦਰਸਨ ਸਿੰਘ, ਡੇਅਰੀ ਟੈਕਨਾਲੋਜਿਸਟ ਵੱਲੋ ਕਾਮਯਾਬ ਡੇਅਰੀ ਫਾਰਮਿੰਗ ਦੇ ਮੂਲਮੰਤਰ ਅਤੇ ਦੁੱਧ ਸੰਬੰਧੀ ਜਰੂਰੀ ਜਾਣਕਾਰੀ ਦਿੱਤੀ ਗਈ। ਇਸ ਕੈਂਪ ਵਿੱਚ ਸੰਜੇ, ਬਾਗਬਾਨੀ ਵਿਭਾਗ, ਡਾ. ਸਸੀਪਾਲ, ਕੇ.ਵੀ.ਕੇ ਵਿਸੇਸ ਤੌਰ ਤੇ ਹਾਜਰ ਹੋੋਏ। ਇਸ ਕੈਂਪ ਦੀ ਕਾਮਯਾਬੀ ਲਈ ਬੇਅੰਤ ਕੌਰ ਸਰਪੰਚ, ਰਣਜੀਤ ਸਿੰਘ ਅਤੇ ਸਨਦੀਪ ਸਿੰਘ ਵਲੋੋ ਪੂਰਨ ਸਹਿਯੋਗ ਦਿੱਤਾ ਗਿਆ।