ਵੱਖ-ਵੱਖ ਥਾਵਾਂ ਤੇ ਮਨਾਇਆ ਗਿਆ ਨੋ ਚਲਾਨ ਡੇਅ: ਵਿਧਾਇਕ ਘੁਬਾਇਆ  

Ghubaya
ਵੱਖ-ਵੱਖ ਥਾਵਾਂ ਤੇ ਮਨਾਇਆ ਗਿਆ ਨੋ ਚਲਾਨ ਡੇਅ: ਵਿਧਾਇਕ ਘੁਬਾਇਆ  

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਆਮ ਲੋਕਾਂ ਨੂੰ ਸੜਕ ਸੁਰੱਖਿਆ ਸਬੰਧੀ  ਜਾਗਰੂਕ  ਕਰਦਿਆਂ ਟ੍ਰੈਫਿਕ ਨਿਯਮਾਂ ਦੀ ਦਿੱਤੀ ਗਈ ਜਾਣਕਾਰੀ
ਫ਼ਾਜ਼ਿਲਕਾ 14 ਨਵੰਬਰ 2021
ਵਧੀਕ ਡਾਇਰੈਕਟਰ ਜਨਰਲ ਪੁਲੀਸ ਟਰੈਫਿਕ ਪੰਜਾਬ ਚੰਡੀਗਡ਼੍ਹ ਅਤੇ ਡਿਪਟੀ ਇੰਸਪੈਕਟਰ ਜਨਰਲ ਫ਼ਿਰੋਜ਼ਪੁਰ ਰੇਂਜ ਦੇ ਦਿਸ਼ਾ ਨਿਰਦੇਸ਼ਾਂ ਤੇ ਐੱਸ.ਐੱਸ.ਪੀ. ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਹੇਠ   ਸ੍ਰੀ ਅਜੈ ਰਾਜ ਸਿੰਘ ਪੀ. ਪੀ. ਐਸ. ਕਪਤਾਨ ਪੁਲਸ ਇਨਵੈਸਟੀਗੇਸ਼ਨ ਦੀ ਨਿਗਰਾਨੀ ਹੇਠ  ਫਾਜ਼ਿਲਕਾ ਵਿਖੇ ਵੱਖ ਵੱਖ ਥਾਵਾਂ ਤੇ ਨੋ ਚਲਾਨ ਡੇਅ ਮਨਾਇਆ ਗਿਆ। ਇਸ ਮੌਕੇ ਫਾਜ਼ਿਲਕਾ ਦੇ ਵਿਧਾਇਕ ਸਰਦਾਰ ਦਵਿੰਦਰ ਸਿੰਘ ਘੁਬਾਇਆ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਹੋਰ ਪੜ੍ਹੋ :-ਵੋਟਾਂ ਲਈ ਜੋ ‘ਗੁਰੂ ਸਾਹਿਬ’ ਨੂੰ ਵਰਤ ਸਕਦੇ ਹਨ, ਅਜਿਹੇ ਕਾਂਗਰਸੀਆਂ ਲਈ ਆਮ ਲੋਕਾਂ ਦੀ ਕੋਈ ਹੈਸੀਅਤ ਨਹੀਂ-‘ਆਪ’
ਵਿਧਾਇਕ ਘੁਬਾਇਆ ਨੇ ਰੋਡ ਤੇ ਟ੍ਰੈਫਿਕ ਪੁਲਿਸ ਪਾਰਟੀ ਨਾਲ ਖੜ੍ਹ ਕੇ ਰਾਹ ਗੀਰੀ ਜਾਂਦੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਅਤੇ ਜਿਨ੍ਹਾਂ ਲੋਕਾਂ ਦੇ ਟੂ ਵ੍ਹੀਲਰ ਚਲਾਉਣ ਸਮੇਂ ਹੈਲਮੇਟ ਅਤੇ ਫੋਰ ਵਹਿਲਰ ਚਲਾਉਣ ਸਮੇਂ ਸੀਟ ਬੈਲਟ ਲਾਉਣ ਵਾਲੇ ਨੂੰ ਹੱਥ ਵਿਚ ਗੁਲਾਬ ਦਾ ਫੁੱਲ ਦੇ ਕੇ ਸਨਮਾਨਿਤ ਕੀਤਾ l ਘੁਬਾਇਆ ਨੇ ਕਿਹਾ ਕਿ ਸਾਨੂੰ ਐਕਸੀਡੈਂਟ ਤੋ ਬਚਾਅ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ l ਘੁਬਾਇਆ ਨੇ ਕਿਹਾ ਕਿ  ਸਾਨੂੰ ਕੋਈ ਵੀ  ਵੀਹਕਲ  ਚਲਾਉਣ ਸਮੇਂ ਕਿਸੇ ਵੀ ਨਸ਼ੇ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ l ਖਾਸ ਕਰਕੇ ਫਾਜ਼ਿਲਕਾ ਟਰੱਕ ਯੂਨੀਅਨ ਦੇ ਪ੍ਰਧਾਨ ਸ਼੍ਰੀ ਨਿਰੰਜਨ ਸਿੰਘ (ਪੰਮਾ) ਜੀ ਨੂੰ ਵੀ ਸਨਮਾਨਿਤ ਕੀਤਾ ਅਤੇ ਹਦਾਇਤ ਕੀਤੀ ਕਿ ਸਾਰੇ ਟਰੱਕ ਡਰਾਈਵਰ ਗੱਡੀ ਚਲਾਉਣ ਸਮੇਂ ਸੂਝ ਅਤੇ ਬੁਝ ਤੋ ਕੰਮ ਲੈ ਕੇ ਗੱਡੀ ਚਲਾਉਣ ਤਾਂ ਅਗਲੇ ਜਾ ਅਪਣੇ ਨੁਕਸਾਨ ਨੂੰ ਬਚਾਇਆ ਜਾ ਸਕੇ l ਘੁਬਾਇਆ  ਨੇ ਕਿਹਾ ਕਿ ਸਾਨੂੰ ਹਮੇਸ਼ਾ ਖੱਬੇ ਹੱਥ ਚੱਲਣਾ ਚਾਹੀਦਾ ਅਤੇ ਦਿਸ਼ਾ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ l ਸ਼੍ਰੀ ਗੁਰਮੀਤ ਸਿੰਘ ਡੀ ਐਸ ਪੀ ਹੈਡਕੁਆਰਟਰ ਅਤੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮਾਂ ਨੇ ਰੋਡ ਤੇ ਜਾਦੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਨਿਯਮਾਂ ਦੇ ਪਾਫਲੰਟ ਜਾਰੀ ਕੀਤੇ l
ਐਸ.ਐਸ.ਪੀ. ਹਰਮਨਬੀਰ ਸਿੰਘ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਫਾਜ਼ਿਲਕਾ, ਨੈਸ਼ਨਲ ਕਾਲਜ ਚਵਾੜਿਆਂ ਵਾਲੀ ਦੇ ਨਜ਼ਦੀਕ ਅਤੇ ਟਰੱਕ ਯੂਨੀਅਨ ਫਾਜ਼ਿਲਕਾ ਵਿਖੇ  ਨੋ ਚਲਾਨ ਦੇ ਮਨਾਇਆ ਗਿਆ ਜਿਸ ਤਹਿਤ  ਆਮ ਜਨਤਾ ਨੂੰ ਸੜਕ ਸੁਰੱਖਿਆ ਸਬੰਧੀ ਜਾਣੂ ਕਰਵਾਉਂਦੇ ਹੋਏ ਟ੍ਰੈਫਿਕ ਨਿਯਮਾਂ ਪ੍ਰਤੀ ਸੁਚੇਤ ਕੀਤਾ ਗਿਆ ਅਤੇ ਸੜਕੀ ਆਵਾਜਾਈ ਦੌਰਾਨ ਖਾਸ ਸਾਵਧਾਨੀਆਂ ਵਰਤਣ ਦੀ ਹਦਾਇਤ ਵੀ ਕੀਤੀ।  ਉਨ੍ਹਾਂ ਦੱਸਿਆ ਕਿ ਸ਼ਰਾਬ ਪੀ ਕੇ ਵਹੀਕਲ ਨਾ ਚਲਾਉਣ, ਓਵਰਲੋਡ ਵਹੀਕਲ ਤੇ ਰਫ਼ਤਾਰ ਵਹੀਕਲ ਅਤੇ ਧੁਨੀ ਪ੍ਰਦੂਸ਼ਣ ਕਾਰਨ ਹੋਣ ਵਾਲੇ ਨੁਕਸਾਨਾਂ ਪ੍ਰਤੀ ਲੋਕਾਂ ਨੂੰ ਸੁਚੇਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵੀਹਕਲਾ ਤੇ ਆਵਾਜਾਈ ਦੌਰਾਨ ਹੈਲਮਟ ਦੀ ਵਰਤੋਂ ਕਰਨ ਵਿਕਣ ਮੋਡੀਫਾਈ ਨਾ ਕਰਵਾਉਣਾ ਬੱਚਿਆਂ ਨੂੰ ਵਹੀਕਲ ਨਾ ਚਲਾਉਣ ਦੇਣ ਪ੍ਰਤੀ ਆਮ ਜਨਤਾ ਨੂੰ ਸੰਬੋਧਨ ਕਰਦੇ ਹੋਏ ਬੇਨਤੀ ਵੀ ਕੀਤੀ ਗਈ। ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਸੜਕੀ ਨਿਯਮਾਂ ਦੀ ਪਾਲਣਾ ਕਰਨ ਵਿਚ ਪੁਲਿਸ ਦਾ ਸਹਿਯੋਗ ਜ਼ਰੂਰ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸੜਕੀ ਨਿਯਮਾਂ ਦੀ ਪਾਲਣਾ ਕਰਨ ਅਤੇ ਹੋਰਨਾਂ ਨੂੰ ਸੜਕੀ ਨਿਯਮਾਂ ਦੀ ਪਾਲਣਾ ਕਰਨ ਲਈ ਜਾਗਰੂਕ ਕਰਨ ਸਬੰਧੀ ਸਹੁੰ ਵੀ ਚੁਕਾਈ ਗਈ।
ਇਸ ਮੌਕੇ ਬੀਬਾ ਬਲਜਿੰਦਰ ਕੁੱਕੜ ਜੀ ਪੰਜਾਬ ਸਕੱਤਰ ਮਹਿਲਾ ਵਿੰਗ ਕਾਂਗਰਸ ਪਾਰਟੀ, ਸੁੱਖਾ ਸਿੰਘ ਵਾਇਸ ਚੇਅਰਮੈਨ ਬਲਾਕ ਸੰਮਤੀ ਫਾਜ਼ਿਲਕਾ, ਗੁਰਜੀਤ ਸਿੰਘ ਗਿੱਲ ਚੇਅਰਮੈਨ ਪੀ ਏ ਡੀ ਬੀ ਬੈਂਕ ਫਾਜ਼ਿਲਕਾ, ਗੋਲਡੀ ਝਾਂਬ ਹਲਕਾ ਇੰਚਾਰਜ ਫਾਜ਼ਿਲਕਾ ਮਿਸ਼ਨ ਫਤਹਿ 2022, ਦਵਿੰਦਰ ਕੁਮਾਰ ਸਚਦੇਵਾ ਪ੍ਰਧਾਨ ਆੜਤੀ ਯੂਨੀਅਨ, ਮਨੀਸ਼ ਕਟਾਰੀਆ ਸੀਨੀਅਰ ਨੇਤਾ ਕਾਂਗਰਸ ਪਾਰਟੀ, ਪੰਮਾ ਰਾਇ ਪ੍ਰਧਾਨ ਟਰੱਕ ਯੂਨੀਅਨ ਫਾਜ਼ਿਲਕਾ, ਪਾਲ ਚੰਦ ਵਰਮਾ ਐਮ ਸੀ, ਜਗਦੀਸ਼ ਕੁਮਾਰ ਬਜਾਜ, ਕੌਂਸਲਰ, ਜਗਦੀਸ਼ ਕੁਮਾਰ ਬਸਵਾਲਾ ਜੀ, ਸੁਰਜੀਤ ਸਿੰਘ ਐਮ ਸੀ, ਅਸ਼ਵਨੀ ਕੁਮਾਰ ਐਮ ਸੀ, ਰਾਧੇ ਸ਼ਾਮ, ਹਰਬੰਸ ਸਿੰਘ ਪੀ ਏ, ਬਲਦੇਵ ਸਿੰਘ ਪੀ ਏ, ਸੰਤੋਖ ਸਿੰਘ, ਰਾਜ ਸਿੰਘ ਨੱਥੂ ਚਿਸਤੀ, ਬਲਜਿੰਦਰ ਸਿੰਘ ਸਰਪੰਚ, ਮਹਾਵੀਰ, ਠੱਕਰ ਸਾਹਿਬ ਅਤੇ ਵੱਖ ਵੱਖ ਪਿੰਡਾਂ ਦੇ ਸਰਪੰਚ ਪੰਚ ਅਤੇ ਕਾਂਗਰਸ ਪਾਰਟੀ ਦੀ ਸੀਨੀਅਰ ਨੇਤਾਵਾਂ ਨੇ ਹਿੱਸਾ ਲਿਆ l
Spread the love