ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਸੈਮੀਨਾਰ ਲਗਾ ਕੇ ਮਨਾਇਆ ਗਿਆ “ਨੈਸ਼ਨਲ ਡੇਂਗੂ ਦਿਵਸ”

_National Dengue Day
ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਸੈਮੀਨਾਰ ਲਗਾ ਕੇ ਮਨਾਇਆ ਗਿਆ “ਨੈਸ਼ਨਲ ਡੇਂਗੂ ਦਿਵਸ”

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਡੇਂਗੂ ਦੀ ਰੋਕਥਾਮਬਚਾ ਅਤੇ ਲੱਛਣਾ ਸਬੰਧੀ ਦਿੱਤੀ ਗਈ ਜਾਣਕਾਰੀ

ਫਿਰੋਜ਼ਪੁਰ, 16 ਮਈ 2022

ਸਿਹਤ ਵਿਭਾਗ ਦੇ ਆਦੇਸ਼ਾਂ ਅਨੁਸਾਰ ਸਿਵਲ ਹਸਪਤਾਲਫਿਰੋਪੁਰ ਵਿਖੇ ਸਿਵਲ ਸਰਜਨ ਡਾ. ਰਜਿੰਦਰ ਅਰੋੜਾ ਦੇ ਦਿਸ਼ਾਨਿਰਦੇਸ਼ਾਂ ਅਤੇ ਜਿਲ੍ਹਾ ਐਪੀਡਮਾਲੋਜਿਸਟ ਡਾ. ਰਾਕੇ ਪਾਲ ਦੀ ਯੋਗ ਅਗਵਾਈ ਹੇਠ ਐਸ.ਐਮ.ਓ ਡਾ. ਭੁਪਿੰਦਰ ਕੋਰਦੇ ਸਹਿਯੋਗ ਨਾਲ ਸੈਮੀਨਾਰ ਲਾ ਕੇ ਨੈਨਲ ਡੇਂਗੂ ਦਿਵਸ” ਮਨਾਇਆ ਗਿਆ।

ਹੋਰ ਪੜ੍ਹੋ :-ਸੁੁਖਬੀਰ ਸਿੰਘ ਬਾਦਲ ਨੇ ਕਣਕ ਦੀ ਬਰਾਮਦ ਉਪਰ ਪਾਬੰਦੀ ਦੀ ਕੀਤੀ ਜ਼ੋਰਦਾਰ ਨਿਖੇਧੀ

ਇਸ ਮੌਕੇ ਮੈਡੀਸਨ ਸਪੈਸ਼ਲਿਸਟ ਡਾ. ਗੁਰਮੇ ਰਾਮ ਗੋਰਾਇਆਵੱਲੋ ਡੇਂਗੂ ਦੀ ਰੋਕਥਾਮਬਚਾ ਅਤੇ ਲੱਛਣਾ ਸਬੰਧੀ ਜਾਣਕਾਰੀ ਦਿੱਤੀ ਗਈ। ਉਹਨਾਂ ਦੱਸਿਆ ਕਿ ਡੇਂਗੂ ਬੁਖਾਰ ਏਡੀਜ ਅਜਿਪਟੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇੱਕ ਦਮ ਤੇਜ਼ ਬੁਖਾਰਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦਪੱਠਿਆ ਵਿੱਚ ਦਰਦਜੀ ਕੱਚਾ ਹੋਣਾਉਲਟੀਆਂ ਆਉਣਾਨੱਕਮੁੰਹਜਬੜਿਆ ਵਿੱਚੋ ਖੂਨ ਆਉਣਾ ਤੇ ਚਮੜੀ ਤੇ ਨੀਲ ਪੈਣਾ ਡੇਂਗੂ ਬੁਖਾਰ ਦੇ ਲੱਛਣ ਹਨ। ਡੇਂਗੂ ਜਿਹੀ ਭਿਆਨਕ ਬਿਮਾਰੀ ਤੋ ਬੱਚਣ ਲਈ ਸਾਨੂੰ ਘਰਾਂ ਦੇ ਆਲੇਦੁਆਲੇ ਪਾਣੀ ਇਕੱਠਾ ਨਹੀ ਹੋਣ ਦੇਣਾ ਚਾਹੀਦਾਕੱਪੜੇ ਅਜਿਹੇ ਪਹਿਨੋ ਕਿ ਸਰੀਰ ਪੂਰੀ ਤਰਾਂ ਢਕਿਆ ਰਹੇ ਤਾਂ ਕਿ ਤੁਹਾਨੂੰ ਮੱਛਰ ਨਾ ਕੱਟ ਸਕੇਸੋਣ ਵੇਲੇ ਮੱਛਰਦਾਨੀਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰੋ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜਿਲ੍ਹਾ ਫਿਰੋਪੁਰ ਦੇ ਵਾਸੀਆਂ ਨੂੰ ਡੇਂਗੂਮਲੇਰੀਆ ਅਤੇ ਚਿਕਨਗੁਨੀਆ ਬਿਮਾਰੀ ਤੋ ਬਚਾ ਸਬੰਧੀ ਜਾਗਰੂਕ ਕਰਨ ਲਈ ਇਸ ਦਫਤਰ ਵੱਲੋ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਨ੍ਹਾਂ ਟੀਮਾਂ ਵੱਲੋਂ ਹਾਈ ਰਿਸਕ ਏਰੀਆਸੱਲਮ ਏਰੀਆਜਨਤਕ ਥਾਵਾਂ ਖਾਸਕਰ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਆਦਿ ਪ੍ਰਮੁੱਖ ਥਾਵਾਂ ਤੇ ਕੈਂਪ ਲਗਾ ਕੇ ਡੇਂਗੂ ਬੁਖਾਰ ਸਬੰਧੀ ਕੈਂਪ ਲਗਾਏ ਜਾ ਰਹੇ ਹਨ। ਇਹ ਟੀਮਾਂ ਘਰਘਰ ਜਾ ਕੇ ਵੱਧ ਤੋ ਵੱਧ ਲੋਕਾਂ ਨੂੰ ਡੇਂਗੂਮਲੇਰੀਆ ਅਤੇ ਚਿਕਨਗੁਨੀਆ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੀਆ ਹਨ ਅਤੇ ਆਈ.ਈ.ਸੀ/ ਬੀ.ਸੀ.ਸੀਸੋਰਸ ਡਿਡਕਸ਼ਨ ਗਤਿਵਿਧੀਆਂ ਅਤੇ ਫੀਵਰ ਸਰਵੇ ਕਰ ਰਹੀਆਂ ਹਨ।

ਸੈਮੀਨਾਰ ਵਿੱਚ ਮੈਡੀਕਲ ਸਪੈਸ਼ਲਿਸ਼ਟ ਡਾ. ਜਤਿੰਦਰ ਕੋਛੜ ਨੇ ਦੱਸਿਆ ਕਿ ਡੇਂਗੂ ਦਾ ਟੈਸਟ ਅਤੇ ਇਲਾਜ ਸਿਵਲ ਹਸਪਤਾਲ ਫਿਰੋਜਪੁਰ ਵਿਖੇ ਮੁਫਤ ਕੀਤਾ ਜਾਂਦਾ ਹੈ। ਮੱਛਰਾਂ ਦੀ ਪੈਦਾਵਾਰ ਦੀ ਰੋਕਥਾਮ ਲਈ ਪੰਜਾਬ ਸਰਕਾਰ ਦੀਆਂ ਹਦਾਇਤਾ ਮੁਤਾਬਕ ਐਤਵਾਰ ਨੂੰ ਡਰਾਈ ਡੇ ਹਰ ਐਤਵਾਰ ਡੇਂਗੂ ਮੱਛਰ ਤੇ ਵਾਰ” ਜੋਂ ਮਨਾਉਣ ਬਾਰੇ ਕਿਹਾ ਕਿ ਹਰ ਹਫਤੇ ਦੇ ਐਤਵਾਰ ਨੂੰ ਆਪਣੇ ਘਰਦਫਤਰਾਦੁਕਾਨਾਅਤੇ ਹੋਟਲਾ ਵਿੱਚ ਲਗੇ ਫਰਿਜ ਅਤੇ ਕੂਲਰਾਂ ਨੂੰ ਸੁਕਾ ਕੇ ਸਾਫ ਕੀਤਾ ਜਾਵੇ।

ਇਸੇ ਦੌਰਾਨ ਜ਼ਿਲ੍ਹਾ ਮਾਸ ਮੀਡੀਆ ਅਫਸਰ ਰੰਜੀਵ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੇਕਰ ਕਿਸੇ ਮਰੀਜ ਨੂੰ ਮਲੇਰੀਆਡੇਂਗੂ ਅਤੇ ਚਿਕਨਗੁਨਿਆ ਦੇ ਲੱਛਣ ਹੁੰਦੇ ਤਾਂ ਉਹ ਤੁਰੰਤ ਆਪਣਾ ਟੈਸਟ ਅਤੇ ਇਲਾਜ ਸਿਵਲ ਹਸਪਤਾਲ ਫਿਰੋਜਪੁਰ ਵਿੱਚ ਕਰਵਾਏ ਜੋ ਕਿ ਮੁਫਤ ਕੀਤਾ ਜਾਂਦਾ ਹੈ। ਸਿਹਤ ਵਿਭਾਗ ਦੀ ਟੀਮਾਂ ਵੱਲੋ ਘਰਘਰ ਜਾ ਕੇ ਇਨ੍ਹਾਂ ਬਿਮਾਰੀ ਤੋ ਬੱਚਣ ਅਤੇ ਰੋਕਥਾਮ ਸਬੰਧੀ ਸਿਹਤ ਸਿੱਖਿਆ ਵੀ ਦਿੱਤੀ ਜਾ ਰਹੀ ਹੈ। 

ਇਸ ਮੋਕੇ ਤੇ ਸਹਾਇਕ ਸਿਵਲ ਸਰਜਨ ਡਾ. ਸੁਸ਼ਮਾ ਠੱਕਰ ਦੀ ਅਗੁਵਾਈ ਵਿੱਚ ਪੋਸਟਰ ਰਲੀਜ ਵੀ ਕੀਤਾ ਗਿਆ ਅਤੇ ਹਾਉਸਿੰਗ ਬੋਰਡ ਵਿੱਚ ਜਾਗਰੂਕਤਾ ਕੈਂਪ ਲਗਾ ਕੇ ਡੇਂਗੂ ਤੋ ਬੱਚਣ ਅਤੇ ਰੋਕਥਾਮ ਸਬੰਧੀ ਸਿਹਤ ਸਿੱਖਿਆ ਦਿੱਤੀ ਗਈ।

ਇਸ ਅਵਸਰ ਉਤੇ ਏ.ਐਮ.ਓ ਹਰਮੇਸ਼ ਚੰਦਰਏ.ਐਮ.ਓ ਗੁਰਲਾਲ ਸਿੰਘਰਮਨ ਅਤਰੀਨਰਿੰਦਰ ਸ਼ਰਮਾਸਕੂਲ ਦਾ ਸਮੂਹ ਸਟਾਫ ਹਾਰ ਸੀ।

Spread the love