ਅੰਮ੍ਰਿਤਸਰ 4 ਅਪ੍ਰੈਲ 2022
ਜਿਹਨਾਂ ਉਮੀਦਵਾਰਾਂ ਨੇ ਜਵਾਹਰ ਨਵੋਦਿਆ ਵਿਦਿਆਲਿਆ ਭੀਲੋਵਾਲ, ਅੰਮ੍ਰਿਤਸਰ-2 ਵਿੱਚ ਨੌਵੀਂ (ਲੈਂਟਰਲ ਐਂਟਰੀ-2022) ਜਮਾਤ ਵਿੱਚ ਦਾਖ਼ਲਾ ਲੈਣ ਲਈ ਆਵੇਦਨ ਪੱਤਰ (ਅਰਜ਼ੀ/ਪ੍ਰਾਰਥਨਾ ਫਾਰਮ) ਭਰੇ ਹਨ। ਉਹਨਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਹ ਪ੍ਰਵੇਸ਼ ਪਰੀਖਿਆ 09 ਅਪ੍ਰੈਲ 2022 ਨੂੰ ਸਮਾਂ ਸਵੇਰੇ 11:15 ਵਜੇ ਤੋਂ 01:45 ਵਜੇ ਤੱਕ ਹੋਣੀ ਹੈ।
ਸਾਰੇ ਉਮੀਦਵਾਰ ਪਰੀਖਿਆ ਦੇ ਦਿਨ (ਸ਼ਨੀਵਾਰ 09 ਅਪ੍ਰੈਲ 2022 ਨੁੰ ਸਵੇਰੇ 10:00 ਵਜੇ) ਜਵਾਹਰ ਨਵੋਦਿਆ ਵਿਦਿਆਲਿਆ ਭੀਲੋਵਾਲ, ਅੰਮ੍ਰਿਤਸਰ-2 ਵਿਖੇ ਪਹੁੰਚਣ।ਸਾਰੇ ਉਮੀਦਵਾਰ ਆਪਣੇ ਰੋਲ ਨੰਬਰ ਕਾਰਡ ਜਵਾਹਰ ਨਵੋਦਿਆ ਵਿਦਿਆਲਿਆ, ਭੀਲੋਵਾਲ, ਅੰਮ੍ਰਿਤਸਰ-2 ਜਾਂ ਵੈੱਬਸਾਈਟ www.navodaya.gov.in ਤੋਂ ਪ੍ਰਾਪਤ ਕਰ ਸਕਦੇ ਹਨ।