ਸ੍ਰੀ ਚਮਕੌਰ ਸਾਹਿਬ, 20 ਨਵੰਬਰ:
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 1 ਜਨਵਰੀ, 2022 ਦੇ ਅਧਾਰ ’ਤੇ ਫੋਟੋ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ ਦਾ ਪ੍ਰੋਗਰਾਮ 1 ਨਵੰਬਰ ਤੋਂ 30 ਨਵੰਬਰ ਤੱਕ ਮਿੱਥਿਆ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਉਪ ਮੰਡਲ ਮੈਜਿਸਟਰੇਟ-ਕਮ-ਚੋਣਕਾਰ ਰਜਿਸ਼ਟ੍ਰੇਸ਼ਨ ਅਫਸਰ ਪਰਮਜੀਤ ਸਿੰਘ ਨੇ ਕਿਹਾ ਕਿ ਕੋਈ ਵੀ ਵੋਟਰ ਜਿਸ ਦੀ ਉਮਰ 1 ਜਨਵਰੀ, 2022 ਨੂੰ 18 ਸਾਲ ਜਾਂ ਇਸ ਤੋਂ ਜ਼ਿਆਦਾ ਬਣਦੀ ਹੈ ਉਹ ਆਪਣੀ ਵੋਟ ਬਨਾਉਣ ਲਈ ਜਾਂ ਵੋਟਰ ਸੂਚੀ ਵਿੱਚ ਦਰਜ ਵੋਟਰਾਂ ਦੇ ਨਾਮ ਤੇ ਦਾਅਵਾ/ ਇਤਰਾਜ਼ ਹੋਵੇ ਜਾਂ ਕਿਸੇ ਵੋਟਰ ਨੇ ਵੋਟਰ ਸੂਜੀ ਵਿੱਚ ਦਰਜ ਇੰਦਰਾਜ਼ ਸਹੀਂ ਕਰਵਾਉਣੀ ਹੋਵੇ ਤਾਂ ਵਿਸ਼ੇਸ਼ ਕੈਂਪ 20 ਨਵੰਬਰ ਨੂੰ ਵੀ ਲਗਾਇਆ ਗਿਆ ਅਤੇ 21 ਨਵੰਬਰ (ਐਤਵਾਰ) ਨੂੰ ਲਗਾਇਆ ਜਾਵੇਗਾ।
ਉਨ੍ਹਾਂ ਬੀ.ਐਲ.ਓ. ਹਦਾਇਤ ਕੀਤੀ ਕਿ ਉਹ ਆਪਣੇ ਨਿਰਧਾਰਤ ਬੂਥ ‘ਤੇ ਸਵੇਰੇ 9 ਵਜੇ ਤੋਂ 5 ਵਜੇ ਤੱਕ ਹਾਜ਼ਰ ਰਹਿਣ ਅਤੇ ਇਸ ਸਬੰਧੀ ਵੋਟਰਾਂ ਤੋਂ ਫਾਰਮ ਪ੍ਰਾਪਤ ਕਰਨ।ਕੋਈ ਵੀ ਵੋਟਰ ਵਧੇਰੇ ਜਾਣਕਾਰੀ ਟੋਲ ਫ੍ਰੀ ਨੰਬਰ 1950 ਤੇ ਵੀ ਸੰਪਰਕ ਕਰਕੇ ਹਾਸਲ ਕਰ ਸਕਦਾ ਹੈ।