ਤਰਨ ਤਾਰਨ 22 ਅਪ੍ਰੈਲ 2022
ਪੋਸਟ ਮੈਟਿ੍ਰਕ ਸਕਾਲਰਸ਼ਿਪ ਸਕੀਮ ਸਾਲ 2022-23 ਦੌਰਾਨ ਐੱਸ.ਸੀ. ਵਿਦਿਆਰਥੀਆਂ ਲਈ ਫਰੀਸ਼ਿਪ ਕਾਰਡ ਅਪਲਾਈ ਕਰਨ ਲਈ ਡਾ. ਬੀ.ਆਰ. ਅੰਬੇਦਕਰ ਪੋਰਟਲ ਸਰਕਾਰ ਵੱਲੋਂ ਮਿਤੀ 21 ਅਪ੍ਰੈਲ 2022 ਤੋਂ ਖੋਲ੍ਹ ਦਿੱਤਾ ਗਿਆ ਹੈ।ਇਸ ਸਕੀਮ ਦਾ ਤਹਿਤ ਕਾਲਜਾਂ/ਵਿਦਿਅਕ ਸੰਸਥਾਵਾਂ ਵਿੱਚ ਪੜ੍ਹ ਰਹੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਵਿਦਿਆਰਥੀ ਫਰੀਸ਼ਿਪ ਕਾਰਡ ਲਈ ਆਨਲਾਈਨ ਵੈੈੱਬਸਾਈਟ https://www.scholarships.punjab.gov.in/ ਤੇ ਜਾ ਕੇ ਅਪਲਾਈ ਕਰਕੇ ਵੱਧ ਤੋਂ ਵੱਧ ਪੋਸਟ ਮੈਟਿ੍ਰਕ ਸਕਾਲਰਸ਼ਿਪ ਸਕੀਮ ਦਾ ਲਾਭ ਲੈ ਸਕਦੇ ਹਨ। ਇਸ ਸਬੰਧੀ ਜਾਣਕਾਰੀ ਸ਼੍ਰੀ ਬਿਕਰਮਜੀਤ ਸਿੰਘ ਪੁਰੇਵਾਲ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ, ਤਰਨਤਾਰਨ ਵੱਲੋਂ ਦਿੱਤੀ ਗਈ ਉਨ੍ਹਾਂ ਦੇ ਮੋਬਾਇਲ ਨੰ:98146-70010 ਸੰਪਰਕ ਕਰ ਸਕਦੇ ਹਨ।