ਪ੍ਰਧਾਨ ਮੰਤਰੀ ਇੰਮਪਲਾਈਮੈਂਟ ਜਨਰੇਸ਼ਨ ਪ੍ਰੋਗਰਾਮ ਸਕੀਮ ਅਧੀਨ ਕਰਜਾ ਪ੍ਰਾਪਤ ਕਰਨ ਲਈ 27 ਦਸਬੰਰ ਨੂੰ ਲਗਇਆ ਜਾਵੇਗਾ ਜਾਗਰੂਕਤਾ ਕੈਂਪ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਫਿਰੋਜ਼ੁਪਰ 24 ਦਸੰਬਰ 2021

ਪ੍ਰਧਾਨ ਮੰਤਰੀ ਇੰਮਪਲਾਈਮੈਂਟ ਜਨਰੇਸ਼ਨ ਪ੍ਰੋਗਰਾਮ ਸਕੀਮ ਅਧੀਨ ਕਰਜਾ ਪ੍ਰਾਪਤ ਕਰਨ ਲਈ 27 ਦਸੰਬਰ ਨੂੰ  ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਪਰਡੰਟ ਜ਼ਿਲ੍ਹਾ ਉਦਯੋਗ ਕੇਂਦਰ ਬਲਵੰਤ ਸਿੰਘ ਨੇ ਦੱਸਿਆ ਕਿ ਇਹ ਕੈਂਪ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਫਿਰੋਜ਼ਪੁਰ ਦੇ ਦਫਤਰ ਵਿਖੇ ਸਵੇਰੇ 11.00 ਵਜੇ ਤੋਂ ਸ਼ਾਮ 3.00 ਤੱਕ ਲਗਾਇਆ ਜਾਵੇਗਾ।

ਹੋਰ ਪੜ੍ਹੋ :-ਪੰਜਾਬੀ ਭਾਸ਼ਾ ਵਿੱਚ ਕੰਮ-ਕਾਜ ਕਰਨ ਸੰਬੰਧੀ ਹਦਾਇਤਾਂ ਜਾਰੀ

ਉਨ੍ਹਾਂ ਦੱਸਿਆ ਕਿ  ਇਸ ਕੈਂਪ ਵਿੱਚ ਕੋਈ ਵੀ ਵਿਅਕਤੀ ਜਿਸ ਦੀ ਉਮਰ ਘੱਟੋ ਘੱਟ 18 ਸਾਲ ਦੀ ਹੋਵੇ। 10 ਲੱਖ ਤੋ ਵਧੇਰੇ ਦੇ ਉਤਪਾਦਨ ਖੇਤਰ ਅਤੇ 5 ਲੱਖ ਤੋਂ ਵਧੇਰੇ ਸੇਵਾ ਖੇਤਰ ਦੇ ਲਈ ਘੱਟ ਘੱਟ ਵਿਦਿਅਕ ਯੋਗਤਾ ਅਠਵੀ ਪਾਸ ਹੋਣਾ ਜਰੂਰੀ ਹੈ । ਇਸ ਸਕੀਮ ਅਧੀਨ ਕਰਜ਼ਾ ਲੈ ਕੇ ਆਪਣਾ ਕਾਰੋਬਾਰ ਸ਼ੁਰੂ ਕਰ ਸਕਦਾ ਹੈ । ਉਨ੍ਹਾ ਦੱਸਿਆ ਕਿ ਇਸ ਲਈ ਜਨਰਲ ਵਰਗ ਲਈ ਪ੍ਰਾਜੈਕਟ ਦੀ ਲਾਗਤ ਦਾ ਖੁਦ ਦਾ ਯੋਗਦਾਨ 10 ਫੀਸਦੀ ਹੋਵੇਗਾ ਅਤੇ ਸਬਸਿਡੀ ਦੀ ਦਰ ਸ਼ਹਿਰੀ 15 ਫੀਸਦੀ ਅਤੇ ਪੇਂਡੂ 25 ਫੀਸਦੀ ਹੋਵੇਗੀ। ਇਸੇ ਤਰ੍ਹਾਂ ਐਸ.ਸੀ/ਐਸਟੀ/ਓ.ਬੀ.ਸੀ, ਘੱਟ ਗਿਣਤੀ, ਮਹਿਲਾਵਾ, ਸਾਬਕਾ ਫੋਜੀ, ਅੰਗਹੀਣ, ਐਨ.ਈ.ਆਰ, ਹਿੱਲ ਅਤੇ ਸਰੱਹਦੀ ਏਰੀਆ ਲਾਭਪਾਤਰੀਆਂ ਲਈ ਪ੍ਰਾਜੈਕਟ ਦੀ ਲਾਗਤ ਦਾ ਖੁਦ ਦਾ ਯੋਗਦਾਨ 05 ਫੀਸਦੀ ਅਤੇ ਸਬਸਿਡੀ ਦੀ ਦਰ ਸ਼ਹਿਰੀ 25 ਫੀਸਦੀ ਅਤੇ ਪੇਂਡੂ 35 ਫੀਸਦੀ ਹੋਵੇਗੀ। ਉਨ੍ਹਾਂ ਵੱਧ ਤੋਂ ਵੱਧ ਲੋਕਾਂ ਨੂੰ ਇਸ ਕੈਂਪ ਦਾ ਲਾਭ ਲੈਣ ਦੀ ਅਪੀਲ ਕੀਤੀ।