ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਲਾਗੂ ਕੀਤੀ ਜਾਵੇਗੀ ਪ੍ਰਧਾਨ ਮੰਤਰੀ ਮਤੱਸਿਆ ਸੰਪਦਾ ਯੋਜਨਾਂ:ਡੀ.ਸੀ

_Prime Minister Matsya Sampada Yojana
ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਲਾਗੂ ਕੀਤੀ ਜਾਵੇਗੀ ਪ੍ਰਧਾਨ ਮੰਤਰੀ ਮਤੱਸਿਆ ਸੰਪਦਾ ਯੋਜਨਾਂ:ਡੀ.ਸੀ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਤਰਨ ਤਾਰਨ 25 ਮਾਰਚ 2022

ਦੇਸ਼ ਭਰ ਵਿੱਚ ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਮਤੱਸਿਆ ਸੰਪਦਾ ਯੋਜਨਾਂ ਨੂੰ ਜਿਲਾ ਤਰਨ ਤਾਰਨ ਵਿੱਚ ਲਾਗੂ ਕਰਨ ਸੰਬੰਧੀ ਜਿਲਾ ਪ੍ਰਬੰਧਕੀ ਕੰਪਲੇਕਸ ਦੇ ਮੀਟਿੰਗ ਹਾਲ ਵਿੱਚ ਜਿਲਾ ਪੱਧਰੀ ਗਠਿਤ ਕਮੇਟੀ ਦੀ ਮੀਟਿੰਗ ਸ੍ਰ. ਕੁਲਵੰਤ ਸਿੰਘ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀ.ਐਲ.ਸੀ.ਪੀ.ਐਮ.ਐਮ.ਐਸ.ਵਾਈ ਤਰਨਤਾਰਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਡਿਪਟੀ ਕਮਿਸ਼ਨਰ ਤਰਨਤਾਰਨ ਜੀ ਨੇ ਪ੍ਰਧਾਨ ਮੰਤਰੀ ਮਤੱਸਿਆ ਸੰਪਦਾ ਯੋਜਨਾਂ ਸਕੀਮ ਤੇ ਚਾਣਨਾਂ ਪਾਉਂਦੇ ਹੋਏ ਦੱਸਿਆ ਕਿ ਇਹ ਸਕੀਮ ਪੰਜ ਸਾਲ ਵਾਸਤੇ ਸਾਲ 2021 ਤੋ ਸਾਲ 2025-26 ਲਈ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵੱਲੋਂ ਸਾਝੇਂ ਤੌਰ ਤੇ ਮਿਲ ਕੇ ਚਲਾਈ ਜਾ ਰਹੀ ਹੈ। ਜਿਸ ਵਿੱਚ ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਵਾਸਤੇ ਸਕੀਮ ਅਧੀਨ ਨਵੇਂ ਮੱਛੀ ਤਲਾਬ ਦੀ ਪੁਟਾਈ/ਪਹਿਲੇ ਸਾਲ ਦੀ ਖਾਦ-ਖੁਰਾਕ ਅਤੇ ਮੱਛੀ ਨੂੰ ਗ੍ਰਾਹਕਾਂ ਤੱਕ ਪਹੁੰਚਾਉਣ ਲਈ ਮੋਟਰਸਾਈਕਲ/ਸਾਈਕਲ/ਆਟੋ ਤੇ ਜਨਰਲ ਵਰਗ ਨੂੰ ਯੂਨਿਟ ਕਾਸਟ ਦਾ 40% ਅਤੇ ਐਸ.ਸੀ/ਐਸ.ਟੀ/ਔਰਤਾਂ ਨੂੰ 60% ਸਬਸਿਡੀ ਮੁਹੱਈਆ ਕਰਵਾਈ ਜਾਵੇਗੀ।

ਹੋਰ ਪੜ੍ਹੋ :-ਸਿਵਲ ਸਰਜਨ ਵਲੋਂ ਸਿਵਲ ਹਸਪਤਾਲ ਦੇ ਵਾਰਡਾਂ ਤੇ ਓ.ਪੀ.ਡੀ.ਦੀ ਚੈਕਿੰਗ

ਡਿਪਟੀ ਕਮਿਸ਼ਨਰ ਨੇ ਜਿਲਾ ਤਰਨਤਾਰਨ ਵਿੱਚ ਸਾਲ 2022-23 ਦੌਰਾਨ ਲਾਗੂ ਕੀਤੇ ਜਾ ਰਹੇ ਐਕਸ਼ਨ ਪਲਾਨ ਤੇ ਚਰਚਾ ਕਰਦੇ ਹੋਏ ਦੱਸਿਆ ਕਿ ਇਸ ਯੋਜਨਾਂ ਤਹਿਤ 10 ਹੈਕਟੇਅਰ ਨਵਾਂ ਰਕਬਾ ਮੱਛੀ ਪਾਲਣ ਅਧੀਨ ਲਿਆਂਦਾ ਜਾਵੇਗਾ ਜਿਸ ਦੀ ਪ੍ਰਤੀ ਹੈਕਟਰ ਯੂਨਿਟ ਕਾਸਟ 8.50 ਲੱਖ ਰੁਪਏ ਹੋਵੇਗੀ। ਇਸੇ ਤਰ੍ਹਾਂ ਹੀ ਜਿਲੇ ਵਿੱਚ ਇੱਕ ਬਾਇੳ ਫਲਾਕ ਯੂਨਿਟ ਸਥਾਪਿਤ ਕੀਤਾ ਜਾਵੇਗਾ ਜਿਸ ਦੀ ਯੂਨਿਟ ਕਾਸਟ 7.50 ਲੱਖ ਰੁਪਏ ਹੋਵੇਗੀ। ਗ੍ਰਾਹਕਾਂ ਤੱਕ ਤਾਜਾ ਮੱਛੀ ਉਪਲੱਬਧ ਕਰਾਉਣ ਲਈ 7 ਮੋਟਰ ਸਾਈਕਲ ਵਿੱਦ ਆਈਸ ਬਾਕਸ ਅਤੇ ਇੱਕ ਆਟੋ ਰਿਕਸਾ ਵਿੱਦ ਆਈਸ ਬਾਕਸ ਮੱਛੀ ਵਿਕਰੇਤਾਵਾਂ ਨੂੰ ਦਿੱਤੇ ਜਾਣਗੇ।ਇਹਨਾ ਸਾਰੀਆ ਸਕੀਮਾ ਤੇ ਜਨਰਲ ਵਰਗ ਲਈ 40% ਅਤੇ ਐਸ.ਸੀ/ਐਸ.ਟੀ/ਔਰਤਾਂ ਨੂੰ 60% ਸਬਸਿਡੀ ਮੁਹੱਈਆ ਕਰਵਾਈ ਜਾਵੇਗੀ।

ਇਸ ਤੋ ਇਲਾਵਾ ਮਾਨਯੋਗ ਡਿਪਟੀ ਕਮਿਸ਼ਨਰ, ਤਰਨ ਤਾਰਨ ਜੀ ਵੱਲੋ ਬੇਕਾਰ ਪਈਆ ਜਮੀਨਾ ਦਾ ਵੱਧ ਤੋ ਵੱਧ ਰਕਬਾ ਮੱਛੀ ਪਾਲਣ ਅਧੀਨ ਲਿਆਉਣ ਲਈ ਅਤੇ ਜਿਲੇ ਵਿੱਚ ਝੀਗਾ ਪਾਲਣ ਦੀਆ ਸੰਭਾਨਾਵਾਂ ਦਾ ਪਤਾ ਲਗਾਉੇਣ ਤੇ ਜੋਰ ਦਿੱਤਾ, ਤਾ ਕਿ ਕਿਸਾਨਾਂ ਦਾ ਆਰਥਿਕ ਅਤੇ ਸਮਾਜਿਕ ਪੱਥਰ ਉਚਾ ਚੁਕਿਆ ਜਾ ਸਕੇ।ਉਹਨਾਂ ਨੇ ਵੱਧ ਤੋਂ ਵੱਧ ਕਿਸਾਨਾਂ/ਬੇਰੋਜਗਾਰ ਨੋਜਵਾਨਾਂ ਨੂੰ ਮੱਛੀ ਪਾਲਣ ਦੇ ਧੰਦੇ ਨਾਲ ਜੁੜ ਕੇ ਇਸ ਸਕੀਮ ਦਾ ਲਾਭ ਉਠਾਉਣ ਦੀ ਅਪੀਲ ਵੀ ਕੀਤੀ।ਇਸ ਮੋਕੇ ਤੇ ਸਹਾਇਕ ਡਾਇਰੈਕਟਰ ਮੱਛੀ ਪਾਲਣ ਸ੍ਰ:ਹਰਦੇਵ ਸਿੰਘ ਜੀ ਨੇ ਦੱਸਿਆ ਕਿ ਮੱਛੀ ਪਾਲਣ ਵਿਭਾਗ ਵੱਲੋਂ ਮੱਛੀ ਪਾਲਣ ਸੰਬੰਧੀ ਹਰ ਮਹੀਨੇ ਪੰਜ ਦਿਨਾਂ ਦੀ ਮੁਫਤ ਟਰੇਨਿੰਗ ਦਿੱਤੀ ਜਾਂਦੀ ਹੈ ਅਤੇ ਮੱਛੀ ਕਾਸਤਕਾਰਾਂ/ਵਿਕਰੇਤਾਵਾਂ ਦਾ ਮੁਫਤ ਬੀਮਾ ਕੀਤਾ ਜਾਂਦਾ ਹੈ।ਉਹਨਾ ਵੱਲੋ ਅੱਗੇ ਦੱਸਿਆ ਗਿਆ ਕਿ ਮੱਛੀ ਪਾਲਣ ਦਾ ਧੰਦਾ ਸਹਾਇਕ ਧੰਦਿਆਂ ਵਿੱਚੋਂ ਇੱਕ ਬਹੁਤ ਹੀ ਵਧੀਆ ਧੰਦਾ ਹੈ ਜਿਸ ਰਾਹੀਂ ਕਿਸਾਨ ਆਪਣੀ ਆਮਦਨ ਵਿੱਚ ਦੁਗਣਾ ਵਾਧਾ ਕਰ ਸਕਦੇ ਹਨ ਅਤੇ ਬੇਰੋਜਗਾਰ ਨੋਜਵਾਨ ਵੀ ਇਸ ਨੂੰ ਰੋਜਗਾਰ ਵਜੋਂ ਅਪਨਾ ਸਕਦੇ ਹਨ। ਇਸ ਮੌਕੇ ਜਿਲਾ ਕਮੇਟੀ ਦੇ ਮੈਂਬਰਾਂ ਤੋ ਇਲਾਵਾ ਸ੍ਰ: ਬਲਜੀਤ ਸਿੰਘ ਸੀਨੀਅਰ ਮੱਛੀ ਪਾਲਣ ਅਫਸਰ, ਅੰਮ੍ਰਿਤਸਰ (ਵਾਧੂ ਚਾਰਜ ਜਿਲਾਂ ਤਰਨ ਤਾਰਨ), ਸਚਲੀਨ ਸਿੰਘ ਬਾਜਵਾ, ਮੰਗਤ ਰਾਮ ਸੀਨੀਅਰ ਸਹਾਇਕ ਲੇਖਾ, ਪ੍ਰਕਾਸ਼ ਚੰਦ ਜੂਨੀਅਰ ਸਹਾਇਕ ਅਤੇ ਸ੍ਰ: ਗੁਰਜੀਤ ਸਿੰਘ ਮੱਛੀ ਪਾਲਕ  ਵੀ ਹਾਜਰ ਸਨ।

Spread the love