66ਵੀਆਂ ਪੰਜਾਬ ਸਕੂਲ ਖੇਡਾਂ ਬਰਨਾਲਾ ਦੀ ਟੇਬਲ ਟੈਨਿਸ ਟੀਮ ਦੀ ਝੋਲੀ ਚਾਂਦੀ ਦਾ ਤਗਮਾ 

ਟੇਬਲ ਟੈਨਿਸ ਟੀਮ
66ਵੀਆਂ ਪੰਜਾਬ ਸਕੂਲ ਖੇਡਾਂ ਬਰਨਾਲਾ ਦੀ ਟੇਬਲ ਟੈਨਿਸ ਟੀਮ ਦੀ ਝੋਲੀ ਚਾਂਦੀ ਦਾ ਤਗਮਾ 

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਬਰਨਾਲਾ, 2 ਜਨਵਰੀ 2023
ਪਿਛਲੇ ਦਿਨੀੰ ਹੋਈਆਂ 66ਵੀਆਂ ਪੰਜਾਬ ਸਕੂਲ ਸਟੇਟ ਖੇਡਾਂ ‘ਚ ਜ਼ਿਲ੍ਹਾ ਬਰਨਾਲਾ ਦੀ ਟੇਬਲ ਟੈਨਿਸ ਟੀਮ (ਉਮਰ ਵਰਗ ਅੰਡਰ 17 ਲੜਕੀਆਂ) ਦੀ ਝੋਲੀ ਚਾਂਦੀ ਦਾ ਤਗਮਾ ਪਿਆ ਹੈ।ਟੇਬਲ ਟੈਨਿਸ ਕੋਚ ਬਰਿੰਦਰਜੀਤ ਕੌਰ ਨੇ ਦੱਸਿਆ ਕਿ ਇਸ ਟੀਮ ‘ਚ ਗਾਰਗੀ ਸ਼ਰਮਾ ਪੁੱਤਰੀ ਰਾਜ ਕੁਮਾਰ ਸ਼ਰਮਾ, ਜਸਲੀਨ ਕੌਰ ਪੁੱਤਰੀ ਸੁਖਵਿੰਦਰ ਸਿੰਘ, ਗੁਰਲੀਨ ਕੌਰ ਪੁੱਤਰੀ ਭੁਪਿੰਦਰ ਸਿੰਘ, ਹਰਮਨ ਪੁੱਤਰੀ ਬਲਵਿੰਦਰ ਸਿੰਘ ਵਾਸੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੂਬੇ ‘ਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਬਰਨਾਲਾ ਬਲਵਿੰਦਰ ਸਿੰਘ ਸਿੱਧੂ ਨੇ ਜੇਤੂ ਟੀਮ ਨੂੰ ਵਧਾਈ ਦਿੱਤੀ।
Spread the love