ਸਤਵਿੰਦਰ ਸਿੰਘ ਚੈੜੀਆ ਨੇ ਨਵੇਂ ਰੂਟ ਖਿਜ਼ਰਾਬਾਦ-ਸਿੰਘ ਤੋਂ ਪਟਿਆਲਾ ਲਈ ਬੱਸ ਸੇਵਾ ਸ਼ੁਰੂ ਕੀਤੀ

ਸਤਵਿੰਦਰ ਸਿੰਘ ਚੈੜੀਆ ਨੇ ਨਵੇਂ ਰੂਟ ਖਿਜ਼ਰਾਬਾਦ-ਸਿੰਘ ਤੋਂ ਪਟਿਆਲਾ ਲਈ ਬੱਸ ਸੇਵਾ ਸ਼ੁਰੂ ਕੀਤੀ
ਸਤਵਿੰਦਰ ਸਿੰਘ ਚੈੜੀਆ ਨੇ ਨਵੇਂ ਰੂਟ ਖਿਜ਼ਰਾਬਾਦ-ਸਿੰਘ ਤੋਂ ਪਟਿਆਲਾ ਲਈ ਬੱਸ ਸੇਵਾ ਸ਼ੁਰੂ ਕੀਤੀ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਰੂਪਨਗਰ, 24 ਦਸੰਬਰ 2021
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੇਠ ਲੋਕਾਂ ਨੂੰ ਆਉਣ ਜਾਣ ਦੀ ਸਹੂਲਤ ਪ੍ਰਦਾਨ ਕਰਨ ਲਈ ਪੀਆਰਟੀਸੀ ਨਵੇ ਰੂਟ ਚਲਾ ਰਹੀ ਹੈ।ਇਹ ਵਿਚਾਰ ਅੱਜ ਪੀਆਰਟੀਸੀ ਦੇ ਚੇਅਰਮੈਨ ਜੈਲਦਾਰ ਸਤਵਿੰਦਰ ਸਿੰਘ ਚੈੜੀਆ ਨੇ ਮੁੱਖ ਮੰਤਰੀ ਚੰਨੀ ਦੇ ਪਿੰਡ ਸਿੰਘ ਵਿਖੇ ਬਣੇ ਦਫ਼ਤਰ ਤੋਂ ਪੀਆਰਟੀਸੀ ਬੱਸ ਸੇਵਾ ਦੇ ਨਵੇਂ ਰੂਟ ਖਿਜ਼ਰਾਬਾਦ ਵਾਇਆ ਸਿੰਘ ਤੋਂ ਪਟਿਆਲਾ ਦੀ ਸ਼ੁਰੂਆਤ ਸਮੇਂ ਪ੍ਰਗਟ ਕੀਤੇ।

ਹੋਰ ਪੜ੍ਹੋ :-ਪਟਿਆਲਾ ਪੁਲਿਸ ਵੱਲੋਂ ਸਾਢੇ ਚਾਰ ਕਿੱਲੋ ਅਫ਼ੀਮ ਸਮੇਤ ਇੱਕ ਦੋਸ਼ੀ ਗ੍ਰਿਫ਼ਤਾਰ 

ਜ਼ਿਕਰਯੋਗ ਹੈ ਕਿ ਨਵੇਂ ਚੱਲੇ ਰੂਟ ਤੇ ਚੇਅਰਮੈਨ ਸਤਵਿੰਦਰ ਸਿੰਘ ਚੈੜੀਆ ਵਿਸ਼ੇਸ਼ ਤੌਰ ਤੇ ਸਵਾਰ ਹੋ ਕੇ ਰਵਾਨਾ ਹੋਏ। ਜੈਲਦਾਰ ਚੈੜੀਆ ਨੇ ਕਿਹਾ ਕਿ ਟਰਾਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਪੀਆਰਟੀਸੀ ਤੇ ਰੋਡਵੇਜ਼ ਤਰੱਕੀਆਂ ਵੱਲ ਜਾ ਰਹੀ ਹੈ ਤੇ ਪਹਿਲਾ ਨਾਲੋ ਮੁਨਾਫ਼ਾਂ ਵੀ ਵੱਧ ਗਿਆ ਕਿਉਕਿ ਮੰਤਰੀ ਰਾਜਾ ਵੜਿੰਗ ਹੋਰ ਰੋਜ਼ ਨਜਾਇਜ਼ ਰੂਟਾ ਤੇ ਚੱਲਣ ਵਾਲੀਆ ਬੱਸਾ ਨੂੰ ਨੱਥ ਪਾ ਰਹੇ ਹਨ।
ਜੈਲਦਾਰ ਚੈੜੀਆ ਨੇ ਕਿਹਾ ਕਿ ਪੀਆਰਟੀਸੀ ਨਵੇਂ ਹੋਰ ਰੂਟ ਚਲਾਉਣ ਲਈ ਨਵੀਆ ਬੱਸਾਂ ਦੜਾਉਣ ਲਈ ਕੰਮ ਕਰ ਰਿਹਾ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਇੱਕੋਂ ਸੁਪਨਾ ਹੈ ਕਿ ਸੂਬੇ ਦੇ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਾ ਆਵੇ ਹਰੇਕ ਵਰਗ ਖੁਸ਼ ਹੋਣਾ ਚਾਹੀਦਾ ਹੈ ਕਿਉਕਿ ਹੁਣ ਪੰਜਾਬ ਦੀ ਕਮਾਂਡ ਇੱਕ ਆਮ ਇਨਸਾਨ ਦੇ ਹੱਥ ਹੈ।
ਇਸ ਮੌਕੇ ਤੇ ਮੁੱਖ ਮੰਤਰੀ ਦੇ ਪੀਏ ਜਸਵੀਰ ਸਿੰਘ, ਬਲਾਕ ਸੰਮਤੀ ਮੈਂਬਰ ਇਕਬਾਲ ਸਿੰਘ, ਸੀਨੀਅਰ ਕਾਂਗਰਸੀ ਆਗੂ ਜਸਵੰਤ ਸਿੰਘ ਬਾਵਾ ਨੇ ਵੀ ਸੰਬੋਧਨ ਕੀਤਾ।
ਪੀਆਰਟੀਸੀ ਦੇ ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਇਹ ਨਵਾ ਰੂਟ ਖਿਜ਼ਰਾਬਾਦ ਤੋਂ ਸਵੇਰੇ ਹਰ ਰੋਜ਼ ਸਵਾ ਸੱਤ ਵਜ਼ੇ ਚੱਲਗੇ ਤੇ ਪਟਿਆਲਾ ਤੋਂ ਸ਼ਾਮ ਸਾਢੇ ਤਿੰਨ ਵਜ਼ੇ ਚੱਲਗੇ।
ਇਸ ਮੌਕੇ ਤੇ ਮੁੱਖ ਮੰਤਰੀ ਦੇ ਸਿੰਘ ਦਫ਼ਤਰ ਦੇ ਇੰਚਾਰਜ਼ ਨਵਜੀਤ ਸਿੰਘ ਨਵੀ, ਰਣਯੋਧ ਸਿੰਘ ਕਿਸ਼ਨਪੁਰਾ, ਸਰਪੰਚ ਬਲਵਿੰਦਰ ਸਿੰਘ, ਸਰਪੰਚ ਮਨਜੀਤ ਸਿੰਘ ਰੰਗੀਲਪੁਰ, ਹਰਦੀਪ ਸਿੰਘ ਦੀਪੀ, ਸਰਪੰਚ ਬਲਵੀਰ ਸਿੰਘ, ਸਰਪੰਚ ਸੁਰਿੰਦਰ ਸਿੰਘ ਭਗਵੰਤਪੁਰ, ਹਰਜਿੰਦਰ ਸਿੰਘ ਨੀਟਾ, ਹੈਪੀ ਮੁਗਲਮਾਜਰੀ, ਰਾਜਿੰਦਰ ਸਿੰਘ ਰਾਜੇਮਾਜਰਾ ਅਤੇ ਹਰਮਿੰਦਰ ਸਿੰਘ ਆਦਿ ਹਾਜਰ ਸਨ।