ਦੋ ਰੋਜ਼ਾ ਜ਼ਿਲ੍ਹਾ ਪੱਧਰ ਵਿਗਿਆਨ ਪ੍ਰਦਰਸ਼ਨੀ ਹੋਈ ਸਮਾਪਤ

SCIENC
ਦੋ ਰੋਜ਼ਾ ਜ਼ਿਲ੍ਹਾ ਪੱਧਰ ਵਿਗਿਆਨ ਪ੍ਰਦਰਸ਼ਨੀ ਹੋਈ ਸਮਾਪਤ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਇਨਾਮਾਂ ਦੀ ਵੰਡ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜ ਕੁਮਾਰ ਖੋਸਲਾ ਵਲੋਂ ਕੀਤੀ
ਮਿਡਲ ਪੱਧਰ ਤੇ ਪਰਨੀਤ ਕੌਰ ਸਰਕਾਰੀ ਹਾਈ ਸਕੂਲ ਰਾਏਪੁਰ ਅਤੇ ਸੈਕੰਡਰੀ ਪੱਧਰ ਤੇ ਪੁਸ਼ਪਾ ਸ ਸ ਸ ਸ ਭਰਤਗੜ੍ਹ ਰਾਜ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਲੈਣਗੇ ਭਾਗ

ਰੂਪਨਗਰ 28 ਨਵੰਬਰ  2021

ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਰੂਪਨਗਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘਨੌਲੀ  ਵਿਖੇ ਦੋ ਰੋਜ਼ਾ ਵਿਗਿਆਨ ਪ੍ਰਦਰਸ਼ਨੀ ਸਫਲਤਾਪੁਰਵਕ ਸਮਾਪਤ ਹੋ ਗਈ।ਰਾਸ਼ਟਰੀ ਅਵਿਸ਼ਕਾਰ ਅਭਿਆਨ ਅਧੀਨ ਇਹ ਪ੍ਰਦਰਸ਼ਨੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਰੂਪਨਗਰ, ਰਾਜ ਕੁਮਾਰ ਖੋਸਲਾ , ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਇੰਚਾਰਜ ਪ੍ਰਿੰਸੀਪਲ ਲੋਕੇਸ਼ ਮੋਹਨ ਸ਼ਰਮਾ, ਪ੍ਰਿੰਸੀਪਲ ਇੰਦੂ, ਡੀ.ਐਮ ਸਾਇੰਸ ਗੁਰਿੰਦਰ ਸਿੰਘ ਕਲਸੀ, ਡੀ.ਐਮ ਜਸਵੀਰ ਸਿੰਘ ਅਤੇ ਬੀ.ਐਮ ਸਾਇੰਸ ਸਤਨਾਮ ਸਿੰਘ ਪੁਰਖਾਲੀ  ਦੀ ਅਗਵਾਈ ਹੇਠ ਹੋਈ।

ਹੋਰ ਪੜ੍ਹੋ :-ਦਿੱਲੀ ‘ਆਪ’ ਮਾਡਲ ਇੱਕ ਧੋਖਾ, ਹੋ ਚੁੱਕਿਆ ਹੈ ਬੇਨਕਾਬ : ਲੋਕ ਨਿਰਮਾਣ ਅਤੇ ਪ੍ਰਸ਼ਾਸਨਿਕ ਸੁਧਾਰ ਮੰਤਰੀ ਵਿਜੈ ਇੰਦਰ ਸਿੰਗਲਾ

ਬੀ.ਐਮ ਸਾਇੰਸ ਸਤਨਾਮ ਸਿੰਘ ਪੁਰਖਾਲੀ ਨੇ ਦੱਸਿਆ ਕੇ ਇਸ ਦੋ ਦਿਨਾਂ ਪ੍ਰਦਰਸ਼ਨੀ ਦੌਰਾਨ ਜ਼ਿਲ੍ਹੇ ਦੇ ਦੱਸ ਬਲਾਕਾਂ ਦੇ ਮਿਡਲ ਅਤੇ ਸੈਕੰਡਰੀ ਪੱਧਰ ਤੇ ਪਹਿਲੇ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੇ ਸਾਇੰਸ ਦੀਆਂ ਵੱਖ ਵੱਖ  ਕਿਰਿਆਵਾਂ ਅਧਾਰਿਤ ਮਾਡਲਾਂ ਨੂੰ ਪੂਰੇ ਉਤਸ਼ਾਹ ਨਾਲ ਸ਼ਾਨਦਾਰ ਤਰੀਕੇ ਨਾਲ ਪ੍ਰਦਰਸਿ਼ਤ ਕੀਤੇ।ਇਨ੍ਹਾਂ ਵਿਦਿਆਰਥੀਆਂ ਦੇ ਸਾਇੰਸ ਮਾਡਲ ਅਤੇ ਕਿਰਿਆਵਾਂ ਦੀ ਜੱਜਮੈਂਟ ਦੀ ਭੁਮਿਕਾ ਲੈਕਚਰਾਰ ਪੂਜਾ ਗੋਇਲ ਪੁਰਖਾਲੀ, ਬੀ ਐਮ ਸਾਇੰਸ ਸੁਖਦੇਵ ਸਿੰਘ, ਸਾਇੰਸ ਮਿਸਟ੍ਰੈੱਸ ਕਵਿਤਾ ਵਰਮਾ ਮੀਆਂਪੁਰ ਅਤੇ ਸਾਇੰਸ ਮਿਸਟਰਸ ਰੁਪਿੰਦਰ ਕੌਰ ਭਲਿਆਣ ਨੇ ਬਾਖੂਬੀ ਨਿਭਾਈ ।ਇਸ ਪ੍ਰਦਰਸ਼ਨੀ ਦਾ ਉਦਘਾਟਨ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜ ਕੁਮਾਰ ਖੋਸਲਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰਪਾਲ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਇੰਚਾਰਜ ਪ੍ਰਿੰਸੀਪਲ ਲੋਕੇਸ਼ ਮੋਹਨ ਸ਼ਰਮਾ ਵੱਲੋਂ ਕੀਤਾ ਗਿਆ। ਉਨ੍ਹਾਂ ਸਾਇੰਸ ਮਾਡਲਾਂ ਨੂੰ ਵੇਖਿਆ ਅਤੇ ਵਿਦਾਰਥੀਆਂ ਦੀ ਰੁਚੀ ਦੀ ਸਰਾਹਨਾ ਕੀਤੀ। ਇਸ ਮੌਕੇ ਸਕੂਲ ਵਿੱਚ ਪਹੁੰਚੇ ਅਧਿਕਾਰੀਆਂ ਦਾ ਪ੍ਰਿੰਸੀਪਲ ਇੰਦੂ, ਸੁਨੀਲ ਕੁਮਾਰ, ਹਰਸਿਮਰਨ ਸਿੰਘ, ਨਰਿੰਦਰ ਸਿੰਘ, ਸਕੂਲ ਦੇ ਸਮੂਹ ਸਟਾਫ ਮੈਂਬਰਾਂ, ਸਿੱਖਿਆ ਸੁਧਾਰ ਟੀਮ ਮੈਂਬਰ ਪ੍ਰਭਜੀਤ ਸਿੰਘ, ਸੰਜੀਵ ਕੁਮਾਰ ਅਤੇ ਬਲਾਕਾਂ ਦੇ ਅਧਿਆਪਕਾਂ, ਵਿਦਾਰਥੀਆਂ ਵਲੋਂ ਜ਼ੋਰਦਾਰ ਸਵਾਗਤ ਕੀਤਾ।

ਇਸ ਮੌਕੇ ਬੀ.ਐਮ ਸਾਇੰਸ ਸਤਨਾਮ ਸਿੰਘ ਪੁਰਖਾਲੀ ਨੇ ਦੱਸਿਆ ਕਿ ਮਿਡਲ ਪੱਧਰ ਤੇ ਪਹਿਲਾ ਸਥਾਨ ਪਰਨੀਤ ਕੌਰ ਸਰਕਾਰੀ ਹਾਈ ਸਕੂਲ ਰਾਏਪੁਰ, ਦੂਜਾ ਸਥਾਨ ਮਨਪ੍ਰੀਤ ਕੌਰ ਸਰਕਾਰੀ ਮਿਡਲ ਸਕੂਲ ਮੀਂਡਵਾਂ ਤੇ ਤੀਜਾ ਸਥਾਨ ਕੋਮਲਜੀਤ ਕੌਰ ਸਰਕਾਰੀ ਹਾਈ ਸਕੂਲ ਮੜੋਲੀ ਕਲਾਂ ਸਕੂਲ਼ ਨੇ ਹਾਸਿਲ ਕੀਤਾ।ਜਦ ਕਿ ਸੈਕੰਡਰੀ ਪੱਧਰ ਤੇ ਪਹਿਲਾ ਸਥਾਨ ਪੁਸ਼ਪਾ ਸ ਸ ਸ ਸ ਭਰਤਗੜ੍ਹ, ਦੂਸਰਾ ਸਥਾਨ ਪ੍ਰਭਜੋਤ ਕੌਰ ਸ. ਹਾਈ ਸਕੂਲ ਬਾਜ਼ੀਦਪੁਰ, ਤੀਸਰਾ ਸਥਾਨ ਹਰਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਰਾਮਪੁਰ ਜ਼ਿਮੀਦਾਰੀ ਸਕੂਲ ਨੇ ਪ੍ਰਾਪਤ ਕੀਤਾ।ਇਸ ਤਰ੍ਹਾ ਮਿਡਲ ਪੱਧਰ ਤੇ ਪਰਨੀਤ ਕੌਰ ਸਰਕਾਰੀ ਹਾਈ ਸਕੂਲ ਰਾਏਪੁਰ ਅਤੇ ਸੈਕੰਡਰੀ ਪੱਧਰ ਤੇ ਪੁਸ਼ਪਾ ਸ ਸ ਸ ਸ ਭਰਤਗੜ੍ਹ ਰਾਜ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਭਾਗ ਲੈਣਗੇ।

ਇਨਾਮਾਂ ਦੀ ਵੰਡ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜ ਕੁਮਾਰ ਖੋਸਲਾ ਵਲੋਂ ਕੀਤੀ ਗਈ। ਇਸ ਮੌਕੇ ਉਨ੍ਹਾਂ ਜੇਤੂ ਵਿਦਿਆਰਥੀਆਂ ਅਤੇ ਗਾਈਡ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਅਰਥੀਆਂ ਵਿਚ ਸਾਇੰਸ ਪ੍ਰਤੀ ਰੁਚੀ ਅਤੇ ਲਗਨ ਪੈਦਾ ਕਰਨ ਦਾ ਇਹ ਇੱਕ ਵਧੀਆ ਉਪਰਾਲਾ ਹੈ। ਉਨ੍ਹਾਂ ਵੱਲੋਂ ਰਾਜ ਪੱਧਰ ਦੀ ਪ੍ਰਦਰਸ਼ਨੀ ਵਿਚ ਭਾਗ ਲੈਣ ਲਈ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ ਅਤੇ ਸਾਰਿਆਂ ਨੂੰ ਵਧਾਈ ਦਿੱਤੀ।

ਇਸ ਮੌਕੇ ਪ੍ਰਿੰਸੀਪਲ ਸ੍ਰੀ ਲੋਕੇਸ਼ ਮੋਹਨ ਸ਼ਰਮਾ, ਪ੍ਰਿੰਸੀਪਲ ਮੈਡਮ ਇੰਦੂ, ਡੀ ਐਮ ਸਾਇੰਸ ਗੁਰਿੰਦਰ ਸਿੰਘ ਕਲਸੀ, ਡੀ ਐਮ ਮੈਥ ਜਸਵੀਰ ਸਿੰਘ, ਬੀ ਐਮ ਸਾਇੰਸ ਸਤਨਾਮ ਸਿੰਘ, ਮੈਡਮ ਕਵਿਤਾ ਵਰਮਾ  , ਹਰਜਿੰਦਰ ਕੌਰ ਨੇ ਸੰਬੋਧਨ ਕਰਦੇ ਹੋਏ ਵਿਗਿਆਨਿਕ ਕਿਰਿਆਵਾਂ ਦੇ ਵੱਖ ਵੱਖ ਮਾਡਲਾਂ ਦੀ ਸ਼ਲਾਘਾ ਕੀਤੀ ਅਤੇ ਵਿਦਿਅਰਥੀਆਂ  ਦੀ ਸਾਇੰਸ ਪ੍ਰਤੀ ਰੁਚੀ ਅਤੇ ਪ੍ਰਤਿਭਾ ਨੂੰ ਨਿਖਾਰਨ ਦੇ ਲਈ ਉਹਨਾਂ ਨੂੰ ਪ੍ਰੇਰਿਤ ਕੀਤਾ।ਮੰਚ ਦਾ ਸੰਚਾਲਨ ਬੀ ਐਮ ਸਾਇੰਸ ਸਤਨਾਮ ਸਿੰਘ, ਮੈਡਮ ਬੰਦਨਾ ਅਤੇ ਮੈਡਮ ਅਕਿਤਾ ਨੇ ਬਾਖੂਬੀ ਨਿਭਾਇਆ । ਇਸ ਮੌਕੇ ਜ਼ਿਲ੍ਹਾਂ ਮੀਡੀਆ ਕੁਆਰਡੀਨੇਟਰ ਮਨਜਿੰਦਰ ਸਿੰਘ ਚੱਕਲ ਨੇ ਵੀਡੀਉਗ੍ਰਾਫੀ ਕੀਤੀ ਅਤੇ ਪੈਂਸ ਨੂੰ ਜਾਣਕਾਰੀ ਦਿੱਤੀ।ਇਸ ਵਿਗਿਆਨਿਕ ਪ੍ਰਦਰਸ਼ਨੀ ਵਿੱਚ  ਬੀ ਐਮ ਸਾਇੰਸ ਹਰਸਿਮਰਨ ਸਿੰਘ, ਸੁਨੀਲ ਕੁਮਾਰ, ਨਰਿੰਦਰ ਸਿੰਘ, ਨਵਜੋਤ ਸਿੰਘ, ਸਕੂਲ ਸਟਾਫ ਮੈਂਬਰ .ਲੈਕ ਹਰਜਿੰਦਰ ਕੌਰ, ਹਰਕੀਰਤ ਕੌਰ, ਬੰਦਨਾ, ਸਾਇੰਸ ਮਿਸਟ੍ਰਰੇਸ ਮੰਜੁਲਾ ਕਾਲੀਆ, ਸੀਮਾ ਗੌਤਮ, ਅੰਕਿਤਾ, ਮਨਜਿੰਦਰ ਕੌਰ, ਬਲਜਿੰਦਰ ਕੌਰ, ਮਨਜੀਤ ਕੌਰ, ਨਵਲਜੀਤ ਕੌਰ, ਪੀ ਟੀ ਆਈ ਬਲਬੀਰ ਸਿੰਘ, ਸਸ਼ੀ ਕਿਰਨ , ਰੁਪਿੰਦਰ ਸਿੰਘ, ਜਗਜੀਤ ਸਿੰਘ, ਅਮਰਜੀਤ ਸਿੰਘ, ਆਦ ਤੋਂ ਇਲਾਵਾ ਬਲਾਕ ਦੇ ਸਾਰੇ ਸਕੂਲਾਂ ਦੇ ਸਾਇੰਸ ਅਧਿਆਪਕ ਹਾਜ਼ਰ ਸਨ।

ਫੋਟੋ : ਜ਼ਿਲ੍ਹਾ ਪੱਧਰ ਵਿਗਿਆਨ ਪ੍ਰਦਰਸ਼ਨੀ’ਚ ਜੇਤੂ ਵਿਦਿਆਰਥੀ ਪ੍ਰਬੰਧਕਾਂ ਨਾਲ।ਮਾਡਲਾਂ ਦਾ ਨਿਰਿਖਣ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਰੂਪਨਗਰ, ਰਾਜ ਕੁਮਾਰ ਖੋਸਲਾ , ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਇੰਚਾਰਜ ਪ੍ਰਿੰਸੀਪਲ ਲੋਕੇਸ਼ ਮੋਹਨ ਸ਼ਰਮਾ, ਪ੍ਰਿੰਸੀਪਲ ਇੰਦੂ, ਡੀ.ਐਮ ਸਾਇੰਸ ਗੁਰਿੰਦਰ ਸਿੰਘ ਕਲਸੀ, ਡੀ.ਐਮ ਜਸਵੀਰ ਸਿੰਘ ਅਤੇ ਬੀ.ਐਮ ਸਾਇੰਸ ਸਤਨਾਮ ਸਿੰਘ ਪੁਰਖਾਲੀ।

Spread the love