ਸਵੇ ਰੋਜਗਾਰ ਕੈਂਪ ਦੌਰਾਨ 32 ਪ੍ਰਾਰਥੀ ਹਾਜਰ ਹੋਏ ਅਤੇ ਵਿਭਾਗਾ ਦੇ ਅਧਿਕਾਰੀਆਂ ਵੱਲੋ ਮੌਕੇ ਤੇ ਹੀ ਸਵੈ ਰੁਜਗਾਰ ਕਰਨ ਦੇ ਕੁੱਲ 06 ਚਾਹਵਾਨ ਪ੍ਰਾਰਥੀਆਂ ਦੇ ਲੋਨ ਦੇ ਫਾਰਮ ਭਰੇ ਗਏ।

news makahni
news makhani

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਗੁਰਦਾਸਪੁਰ 20 ਅਪ੍ਰੈਲ 2022

ਪੰਜਾਬ ਸਰਕਾਰ ਦੇ ਘਰ ਘਰ ਰੋਜਗਾਰ ਯੋਜਨਾ ਤਹਿਤ ਜਿਥੇ ਨੌਜਵਾਨ ਪ੍ਰਾਰਥੀਆਂ ਨੂੰ ਰੋਜਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ ਉਧਰ ਦੂਜੇ ਪਾਸੇ ਜਿਹੜੇ ਪ੍ਰਾਰਥੀ ਸਵੈ-ਰੋਜਗਾਰ ਕਰਨ ਦੇ ਲਈ ਲੋਨ ਦੇ ਚਾਹਵਾਨ ਹਨ ਉਹਨਾ ਨੂੰ ਸਵੈ ਰੋਜਗਾਰ ਦੀਆਂ ਸਕੀਮਾ ਜਿਵੇ ਪਸ਼ੂ ਪਾਲਣ,ਬੱਕਰੀ ਪਾਲਣ ਅਤੇ ਡੇਅਰੀ ਦਾ ਕੰਮ ਸ਼ੁਰੂ ਕਰਨ ਲਈ ਲੋਨ ਦਿੱਤੇ ਜਾ ਰਹੇ ਹਨ।

ਹੋਰ ਪੜ੍ਹੋ :-ਬਲਾਕ ਧਨੌਲਾ ਦੇ ਪਿੰਡਾਂ ਵਿੱਚ ਮਲੇਰੀਆ ਵਿਰੁੱਧ ਕੀਤਾ ਜਾਗਰੂਕ

ਇਸ ਸਬੰਧ ਵਿੱਚ ਜਿਲ੍ਹਾ ਰੋਜਗਾਰ ਜਨਰੇਸ਼ਨ ਤੇ ਟ੍ਰੇਨਿੰਗ ਦਫਤਰ, ਗੁਰਦਾਸਪੁਰ ਵਿਖੇ  ਮਿਤੀ 20-4-2022 ਨੂੰ ਸਵੈ ਰੋਜਗਾਰ ਦਾ ਵਿਸੇਸ਼ ਕੈਂਪ ਲਗਾਇਆ ਗਿਆ । ਸਵੇ ਰੋਜਗਾਰ ਕੈਂਪ ਦੌਰਾਨ 32 ਪ੍ਰਾਰਥੀ ਹਾਜਰ ਹੋਏ ਅਤੇ ਵਿਭਾਗਾ ਦੇ ਅਧਿਕਾਰੀਆਂ ਵੱਲੋ ਮੌਕੇ ਤੇ ਹੀ ਸਵੈ ਰੁਜਗਾਰ ਕਰਨ ਦੇ ਕੁੱਲ 06 ਚਾਹਵਾਨ ਪ੍ਰਾਰਥੀਆਂ ਦੇ ਲੋਨ ਦੇ ਫਾਰਮ ਭਰੇ ਗਏ। ਸਵੈ ਰੁਜਗਾਰ ਕੈਂਪ ਵਿੱਚ ਜੀ ਐਮ,ਡੀ ਆਈ ਸੀ,ਡੇਅਰੀ ਵਿਭਾਗ, ਪਸ਼ੂ ਪਾਲਣ ਫਿਸ਼ਰੀ ਅਤੇ ਐਸ ਸੀ ਕਾਰਪੋਰੇਸ਼ਨ ਦੇ ਵੱਖ ਵੱਖ ਅਧਿਕਾਰੀ ਸ਼ਾਮਲ ਹੋਏ ।

ਸਵੈ ਰੋਜਗਾਰ ਕੈਂਪ ਦੌਰਾਨ ਜਿਲ੍ਹਾ ਰੋਜਗਾਰ ਜਨਰੇਸ਼ਨ ਤੇ ਟ੍ਰਨਿੰਗ ਅਫਸਰ ਸ਼੍ਰੀ ਪ੍ਰਸ਼ੋਤਮ ਸਿੰਘ ਨੇ ਦੱਸਿਆ ਕਿ ਜਿਹੜੇ ਪ੍ਰਾਰਥੀ ਸਵੈ ਰੋਜਗਾਰ ਦੇ ਲਈ ਲੋਨ ਲੈ ਕੇ ਆਪਣੇ ਕੰਮ ਦੀ ਸ਼ੁਰੂਆਤ ਕਰਨਾ ਚਾਹੁੰਦੇ ਹਨ , ਉਹ ਪ੍ਰਾਰਥੀ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਪ੍ਰਧਾਨ ਮੰਤਰੀ ਰੁਜ਼ਗਾਰ ਉਤਪਤੀ ਪ੍ਰੋਗਰਾਮ ਅਤੇ ਸਟੈਂਡ ਅੱਪ ਇੰਡੀਆ (Prime Minister Mudra Scheme Prime Minister Empioyment Generation Programme and stand Up india) ਦੇ ਤਹਿਤ ਆਪਣਾ ਸਵੈ ਰੋਜਗਾਰ ਕਰਨ ਦੇ ਲਈ ਲੋਨ ਲੈ ਸਕਦੇ ਹਨ।

ਉਹਨਾ ਅੱਗੇ ਕਿਹਾ ਕਿ ਜਿਲ੍ਹਾ ਗੁਰਦਾਸਪੁਰ ਵਿਖੇ ਜਿਹੜੇ ਲੜਕੇ ਅਤੇ ਲੜਕੀਆਂ ਸਵੈ ਰੋਜਗਾਰ ਦੇ ਲਈ ਲੋਨ ਲੈ ਕੇ ਆਪਣਾ ਸਵੈ ਰੋਜਗਾਰ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਹਨ ਉਹ Stand Up India ਦੇ ਤਹਿਤ ਜਿਲ੍ਹਾ ਰੋਜਗਾਰ ਜਨਰੇਸ਼ਨ ਤੇ ਟ੍ਰੇਨਿੰਗ ਦਫਤਰ ਗੁਰਦਾਸਪੁਰ ਵਿਖੇ ਹਾਜਰ ਹੋ ਕੇ ਆਪਣਾ ਲੋਨ ਫਾਰਮ ਭਰ  ਸਕਦੇ ਹਨ ਅਤੇ ਇਸ ਸੁਨਿਹਰੀ ਮੌਕੇ ਦਾ ਲਾਭ ਲੈ ਸਕਦੇ ਹਨ। ਭਵਿੱਖ ਵਿੱਚ ਸਵੈ ਰੋਜਗਾਰ ਦਾ ਕੰਮ ਸ਼ੁਰੂ ਕਰਕੇ ਆਤਮ ਨਿਰਭਰ ਬਣ ਸਕਦੇ ਹਨ। ਸਟੈਂਡ ਅੱਪ ਇੰਡੀਆ ਦੇ ਤਹਿਤ ਜਿਹੜੇ ਲੜਕੇ ਅਤੇ ਲੜਕੀਆਂ 18 ਸਾਲ ਤੋ ਉੱਪਰ ਹਨ, ਉਹ ਪ੍ਰਾਰਥੀ 10 ਲੱਖ ਤੋ ਲੈ ਕੇ 1 ਕਰੋੜ ਰੁਪਏ ਦਾ ਲੋਨ ਲੈ ਕੇ ਨਿਰਮਾਣ ਵਪਾਰ ਅਤੇ ਸੇਵਾ ( Manufacturing Trading and Service) ਸੈਕਟਰ ਦੇ ਵਿੱਚ ਸਵੈ ਰੋਜਗਾਰ ਦਾ ਕੰਮ ਸ਼ੁਰੂ ਕਰ ਸਕਦੇ ਹਨ ।

Spread the love