ਨਵਜਨਮੇ ਬੱਚੇ ਦੀ ਵਿਸ਼ੇਸ਼ ਦੇਖ-ਭਾਲ ਦੀ ਲੋੜ: ਡਾ. ਔਲਖ

ਨਵਜਨਮੇ ਬੱਚੇ
ਨਵਜਨਮੇ ਬੱਚੇ ਦੀ ਵਿਸ਼ੇਸ਼ ਦੇਖ-ਭਾਲ ਦੀ ਲੋੜ: ਡਾ. ਔਲਖ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਸਿਹਤ ਵਿਭਾਗ ਵੱਲੋਂ “ਰਾਸ਼ਟਰੀ ਨਵਜਾਤ ਸ਼ਿਸ਼ੂ ਹਫਤੇ” ਦੀ ਸ਼ੁਰੂਆਤ

ਬਰਨਾਲਾ, 15 ਨਵੰਬਰ 2021

ਸਿਹਤ ਵਿਭਾਗ ਬਰਨਾਲਾ ਵੱਲੋਂ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ ਅਧੀਨ ਨਵਜਨਮੇ ਬੱਚੇ ਦੀ ਵਿਸ਼ੇਸ਼ ਦੇਖ-ਭਾਲ ਸਬੰਧੀ ਜਾਗਰੂਕ ਕਰਨ ਲਈ “ਰਾਸ਼ਟਰੀਯ ਨਵਜਾਤ ਸ਼ਿਸ਼ੂ ਹਫਤਾ” ਮਨਾਉਣ ਦੀ ਸ਼ੁਰੂੁਆਤ ਕੀਤੀ ਗਈ ਹੈ।

ਹੋਰ ਪੜ੍ਹੋ :-ਜਾਗਰੂਕਤਾ  ਮੁਹਿੰਮ  ਪੈਨ  ਇੰਡੀਆਂ  ਦੇ ਸਮਾਪਤ ਸਮਾਰੋਹ ਦੇ ਸਬੰਧ ਵਿਚ ਜਿਲਾ ਕਾਨੂੰਨੀ  ਸੇਵਾਵਾਂ ਅਥਾਰਟੀ ਗੁਰਦਾਸਪੁਰ ਵਲੋ ਸਮਾਗਮ ਕਰਵਾਇਆ

ਸਿਵਲ ਹਸਪਤਾਲ ਬਰਨਾਲਾ ਵਿਖੇ ਨਵਜਨਮੇ ਬੱਚਿਆਂ ਦੀਆਂ ਮਾਵਾਂ ਨੂੰ ਜਾਗਰੁਕ ਕਰਨ ਮੌਕੇ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਜਨਮ ਦੇ ਇਕ ਘੰਟੇ ਦੌਰਾਨ ਬੱਚੇ ਨੂੰ ਮਾਂ ਦਾ ਗਾੜਾ ਪੀਲਾ ਦੁੱਧ ਜ਼ਰੂਰ ਪਿਲਾਓ ਅਤੇ ਛੇ ਮਹੀਨੇ ਤੱਕ ਬੱਚੇ ਨੂੰ ਮਾਂ ਦਾ ਦੁੱਧ ਹੀ ਪਿਲਾਇਆ ਜਾਵੇ। ਜ਼ਿਲਾ ਟੀਕਾਕਰਨ ਅਫਸਰ ਡਾ. ਰਾਜਿੰਦਰ ਸਿੰਗਲਾ, ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਨਵਜੋਤਪਾਲ ਭੁੱਲਰ, ਔਰਤ ਰੋਗਾਂ ਦੇ ਮਾਹਿਰ ਡਾ. ਈਸ਼ਾ ਗੁਪਤਾ ਨੇ ਕਿਹਾ ਕਿ ਬੱਚੇ ਦਾ ਟੀਕਾਕਰਨ ਕਰਵਾਉਣ ਬਹੁਤ ਜ਼ਰੂਰੀ ਜੋ ਕਿ ਬੱਚੇ ਦੇ ਮੁਢਲੇ ਵਿਕਾਸ ਵਿੱਚ ਬਹੁਤ ਅਹਿਮ ਰੋਲ ਅਦਾ ਕਰਦਾ ਹੈ। ਜੇਕਰ ਕਿਸੇ ਵੀ ਨਵਜਨਮੇ ਬੱਚੇ ਨੂੰ ਕੋਈ ਵੀ ਖਤਰਨਾਕ ਲੱਛਣ ਦਿਖਣ ਤੇ ਨਿਊ ਬੋਰਨ ਕੇਅਰ ਯੂਨਿਟ ਜਾਂ ਸਿਹਤ ਸੰਸਥਾ ’ਤੇ ਸੰਪਰਕ ਕੀਤਾ ਜਾਣਾ ਚਾਹੀਦਾ ਹੈ।

Spread the love