ਮਾਂ ਬੋਲੀ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਭਾਸ਼ਣ ਤੇ ਸੁਲੇਖ ਮੁਕਾਬਲੇ ਕਰਵਾਏ

ਮਾਂ ਬੋਲੀ
ਮਾਂ ਬੋਲੀ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਭਾਸ਼ਣ ਤੇ ਸੁਲੇਖ ਮੁਕਾਬਲੇ ਕਰਵਾਏ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਰੂਪਨਗਰ 1 ਦਸੰਬਰ 2021

ਸਕੂਲ ਸਿੱੱਖਿਆ ਵਿਭਾਗ ਦੀਆਂ ਹਦਾਇਤਾ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸਸ) ਰੂਪਨਗਰ ਰਾਜ ਕੁਮਾਰ ਖੋਸਲਾ ਦੀ ਪ੍ਰਧਾਨਗੀ ਡੀ. ਐਮ. ਪੰਜਾਬੀ ਗੁਰਨਾਮ ਸਿੰਘ ਦੀ ਅਗਵਾਈ ਹੇਠ ਸਰਕਾਰੀ ਸੀ. ਸੈ. ਸਮਾਰਟ ਸਕੂਲ (ਲੜਕੇ) ਰੂਪਨਗਰ ਵਿਖੇ ਜ਼ਿਲ੍ਹਾ ਪੱਧਰੀ ਭਾਸ਼ਣ ਅਤੇ ਸੁਲੇਖ ਮੁਕਾਬਲੇ ਕਰਵਾਏ ਗਏ।ਜਿਸ ਦਾ ਉਦਘਾਟਨ ਸਕੂਲ ਦੀ ਪਿੰਸੀਪਲ ਜਸਵਿੰਦਰ ਕੌਰ ਨੇ ਕੀਤੀ।

ਹੋਰ ਪੜ੍ਹੋ :-ਓ.ਪੀ. ਸੋਨੀ ਨੇ ਮੁਖ ਮੰਤਰੀ ਮੋਤੀਆ ਮੁਕਤ ਅਭਿਆਨ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

ਇਸ ਮੌਕੇ ਡੀ. ਐਮ. ਗੁਰਨਾਮ ਸਿੰਘ ਨੇ ਦੱਸਿਆ ਕਿ ਇਹ ਪ੍ਰੋਗਰਾਮ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਹੈ ਅਤੇ ਇਸ ਵਿੱਚ ਵੱਖ-ਵੱਖ ਬਲਾਕਾਂ ਵਿਚੋ ਪਹਿਲ ਸਥਾਨ ਹਾਸਲ ਕਰਨ ਵਾਲੇ ਅਧਿਆਪਕ ਅਤੇ ਵਿਦਿਆਰਥੀ ਭਾਗ ਲੈ ਰਹੇ ਹਨ।ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦੀ ਜੱਜਮੈਂਟ ਦੀ ਭੁਮਿਕਾ ਰਵਿੰਦਰ ਸਿੰਘ, ਡਾ. ਜੋਗਿੰਦਰ ਸਿੰਘ ਅਤੇ ਪ੍ਰਲਾਦ ਸਿੰਘ ਵੱਲੋ ਕੀਤੀ ਗਈ।ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸਸ) ਰੂਪਨਗਰ ਰਾਜ ਕੁਮਾਰ ਖੋਸਲਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰਪਾਲ ਸਿੰਘ ਵੱਲੋ ਜ਼ਿਲ੍ਹਾ ਪੱਧਰ ਤੇ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਨਾਮ ਤਕਸੀਮ ਕੀਤੇ ਗਏ।

ਮੰਚ ਦਾ ਸੰਚਾਲਨ ਦੀ ਭੁਮਿਕਾ ਸਤਿੰਦਰ ਅਤੇ ਰਵਿੰਦਰ ਸਿੰਘ ਨੇ ਨਿਭਾਈ । ਇਸ ਮੌਕੇ ਡੀ. ਐਮ. ਜਸਵੀਰ ਸਿੰਘ, ਡੀ. ਐਮ. ਚੰਦਰ ਸੇਖਰ, ਡੀ. ਐਮ. ਗੁਰਿੰਦਰ ਸਿੰਘ ਕਲਸੀ, ਬੀ.ਐਮ. ਵਿਪਨ ਕਟਾਰੀਆ, ਬੀ.ਐਮ. ਨਵਜੋਤ ਸਿੰਘ, ਬੀ.ਐਮ. ਭਵਨ ਸਿੰਘ, ਬੀ.ਐਮ.ਤੇਜਿੰਦਰ ਸਿੰਘ, ਬੀ.ਐਮ.ਅਮਨਦੀਪ ਸਿੰਘ, ਬੀ.ਐਮ. ਮਨਦੀਪ ਸਿੰਘ, ਬੀ.ਐਮ. ਬਲਵਿੰਦਰ ਸਿੰਘ, ਬੀ.ਐਮ. ਅਰਵਿੰਦ ਹੋਤਾਸ ਆਦਿ ਹਾਜ਼ਰ ਸਨ।

ਫੋਟੋ : ਜੇਤੂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਨਾਮ ਤਕਸੀਮ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ (ਸਸ) ਰੂਪਨਗਰ ਰਾਜ ਕੁਮਾਰ ਖੋਸਲਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰਪਾਲ ਸਿੰਘ

Spread the love