ਲੋਕਾਂ ਨੂੰ ਮਾੜੇ ਅਨਸਰਾਂ ਤੋਂ ਮਿਲੇਗੀ ਪੂਰੀ ਸਰੱਖਿਆ-ਭੁਪਿੰਦਰ ਸਿੰਘ ਸਿੱਧੂ
ਫਾਜਿ਼ਲਕਾ, 2 ਮਈ 2022
ਫਾਜਿ਼ਲਕਾ ਦੇ ਐਸਐਸਪੀ ਸ: ਭੁਪਿੰਦਰ ਸਿੰਘ ਸਿੱਧੂ ਨੇ ਆਖਿਆ ਹੈ ਕਿ ਪੰਜਾਬ ਪੁਲਿਸ ਵੱਲੋਂ ਮਾੜੇ ਅਨਸਰਾਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ ਅਤੇ ਆਮ ਲੋਕਾਂ ਦੀ ਸੁੱਰਖਿਆ ਲਈ ਜਿ਼ਲ੍ਹਾ ਪੁਲਿਸ ਹਰ ਸਮੇਂ ਤਤਪਰਤਾ ਨਾਲ ਕੰਮ ਕਰ ਰਹੀ ਹੈ।
ਹੋਰ ਪੜ੍ਹੋ :-ਡੇਂਗੂ ਤੇ ਮਲੇਰੀਆ ਤੋਂ ਬਚਾਅ ਲਈ ਪਾਣੀ ਇਕੱਠਾ ਨਾ ਹੋਣ ਦਿਤਾ ਜਾਵੇ : ਸਿਵਲ ਸਰਜਨ
ਉਹ ਅੱਜ ਇੱਥੇ ਆਪਣੇ ਦਫ਼ਤਰ ਵਿਖੇ ਜਿ਼ਲ੍ਹੇ ਵਿਚ ਚੋਰੀ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਪਹਿਲਾਂ ਜਿ਼ਲ੍ਹਾ ਫਾਜਿ਼ਲਕਾ ਵਿਚ ਚੱਲ ਰਹੇ 17 ਪੀਸੀਆਰ ਮੋਟਰਸਾਇਕਲਾਂ ਤੋਂ ਇਲਾਵਾ 6 ਹੋਰ ਪੀਸੀਆਰ ਮੋਟਰਸਾਇਕਲਾਂ ਨੂੰ ਝੰਡੀ ਦੇ ਰਵਾਨਾ ਕਰ ਰਹੇ ਸਨ। ਇਸ ਤਰਾਂ ਹੁਣ ਜਿ਼ਲ੍ਹੇ ਵਿਚ ਪੀਸੀਆਰ ਮੋਟਰਸਾਇਕਲਾਂ ਦੀ ਗਿਣਤੀ 23 ਹੋ ਗਈ ਹੈ।
ਇਸ ਤੋਂ ਬ੍ਹਿਨਾਂ ਸਕੂਲਾਂ, ਕਾਲਜਾਂ ਦੇ ਬਾਹਰ ਔਰਤਾਂ-ਬੱਚਿਆਂ ਦੀ ਸੁੱਰਖਿਆ ਲਈ 6 ਐਕਟਿਵਾ (ਵੋਮੇਨ ਆਰਮਡ ਸਪੈਸ਼ਲ ਪ੍ਰੋਟੈਕਸ਼ਨ ਸਕਾਡ) ਵੀ ਤਾਇਨਾਤ ਕੀਤੀਆਂ ਗਈਆਂ ਹਨ। ਇੰਨ੍ਹਾਂ ਪੀਸੀਆਰ ਮੋਟਰਸਾਇਕਲਾਂ ਦਾ ਕੰਮ ਦਿਨ ਅਤੇ ਰਾਤ ਸਮੇਂ ਗਸਤ ਕਰਨਾ ਅਤੇ ਸ਼ਹਿਰੀ ਇਲਾਕਿਆਂ ਵਿਚ ਹੋਣ ਵਾਲੀਆਂ ਵਾਰਦਾਤਾਂ ਨੂੰ ਠੱਲ ਪਾਉਣਾ ਹੈ। ਇਸੇ ਤਰਾਂ ਐਕਟਿਵਾ ਪਰ ਤਾਇਨਾਤ ਵੋਮੇਨ ਆਰਮਡ ਸਪੈਸ਼ਲ ਪ੍ਰੋਟੈਕਸ਼ਨ ਸਕਾਡ ਦੀ ਮਹਿਲ ਫੋਰਸ ਦਿਨ ਵੇਲੇ ਸਕੂਲ, ਕਾਲਜਾਂ, ਬੱਸ ਸਟੈਂਡਾਂ, ਰੇਲਵੇ ਸਟੇਸ਼ਨ ਅਤੇ ਭੀੜ ਭੜਕੇ ਵਾਲੀ ਜਗ੍ਹਾ ਤੇ ਔਰਤਾਂ ਅਤੇ ਬੱਚਿਆਂ ਦੀ ਸੁੱਰਖਿਆ ਨੂੰ ਯਕੀਨੀ ਬਣਾਉਣ ਲਈ ਪਾਬੰਦ ਹੋਵੇਗੀ।
ਇਸ ਮੌਕੇ ਐਸਪੀ ਸ੍ਰੀ ਅਜੈਰਾਜ ਸਿੰਘ ਵੀ ਹਾਜਰ ਸਨ।