ਸਵੀਪ ਟੀਮ ਨੇ ਲੋਕਾਂ ਨੂੰ ਵੀ.ਵੀ.ਪੀ.ਏ.ਟੀ ਅਤੇ ਈ.ਵੀ.ਐਮ ਮਸੀਨ ਬਾਰੇ ਦਿੱਤੀ ਜਾਣਕਾਰੀ

VVPAT and EVM machines
ਸਵੀਪ ਟੀਮ ਨੇ ਲੋਕਾਂ ਨੂੰ ਵੀ.ਵੀ.ਪੀ.ਏ.ਟੀ ਅਤੇ ਈ.ਵੀ.ਐਮ ਮਸੀਨ ਬਾਰੇ ਦਿੱਤੀ ਜਾਣਕਾਰੀ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਅੰਮ੍ਰਿਤਸਰ 29 ਦਸੰਬਰ 2021

ਵਿਧਾਨ ਸਭਾ ਚੋਣ ਹਲਕਾ 016-ਅੰਮ੍ਰਿਤਸਰ ਪੱਛਮੀ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟੇ੍ਰਟ ਅੰਮ੍ਰਿਤਸਰ-1 ਸ੍ਰੀ ਟੀ.ਬੈਨਿਥ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਚੋਣ ਕਾਨੂੰਗੋ ਸ੍ਰੀ ਇੰਦਰਜੀਤ ਸਿੰਘ ਦੀ ਅਗਵਾਈ ਵਿੱਚ ਅਗਾਮੀ ਵਿਧਾਨਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਡੇ ਪੱਧਰ ਤੇ ਜਾਗਰੂਕਤਾ ਮੁਹਿਮ ਆਰੰਭ ਕੀਤੀ ਗਈ ਹੈ।

ਹੋਰ ਪੜ੍ਹੋ :-ਸਾਂਝਾ ਮੁਲਾਜਮ ਮੰਚ, ਪੰਜਾਬ ਅਤੇ ਯੂ.ਟੀ. ਦੇ ਸੱਦੇ `ਤੇ ਪੀ.ਐਸ.ਐਮ.ਐਸ.ਯੂ. ਜ਼ਿਲ੍ਹਾ ਫਾਜ਼ਿਲਕਾ ਤੇ ਹੋਰਨਾਂ ਜਥੇਬੰਦੀਆਂ ਵੱਲੋਂ 29 ਦਸੰਬਰ ਨੂੰ ਵੀ ਕੀਤਾ ਗਿਆ ਪੰਜਾਬ ਬੰਦ

ਜਿਸ ਦੇ ਸਬੰਧ ਵਿੱਚ ਅੱਜ ਸੁਪਰਵਾਇਜਰ ਸ.ਤਜਿੰਦਰ ਸਿੰਘ ਅਤੇ ਸਵੀਪ ਟੀਮ ਛੇਹਰਟਾ ਵਿਖੇ ਬੂਥ ਨੰ: 30 ਤੋ 36 ਤੱਕ ਦੇ ਅਤੇ ਬੂਥ ਨੰ: 109,110 ਪਹੁਚੀ। ਜਿੱਥੇ ਸਵੀਪ ਟੀਮ ਨੇ ਲੋਕਾਂ ਨੂੰ ਵੀ.ਵੀ.ਪੀ.ਏ.ਟੀ ਅਤੇ ਈ.ਵੀ.ਐਮ ਮਸੀਨ ਬਾਰੇ ਦੱੱਸਿਆਂ ਅਤੇ ਸ.ਤਜਿੰਦਰ ਸਿੰਘ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋ ਵੋਟਰਾਂ ਦੀ ਸਹੂਲਤ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਲੋਕ ਇਸ ਵਿਧਾਨਸਭਾ ਚੋਣਾ ਵਿੱਚ ਜਿਆਦਾ ਅਤੇ ਠੀਕ ਤਰ੍ਹਾਂ ਮਤਦਾਨ ਕਰ ਸਕਣ। ਸਵੀਪ ਟੀਮ ਨਾਲ ਇਲਾਕੇ ਦੇ ਕਈ ਹੋਰ ਲੋਕ ਵੀ ਮੋਜੂਦ ਸਨ ਜੋ ਕਿ ਟੀਮ ਨੂੰ ਪੂਰਾ ਸਹਿਣੋਗ ਦਿੰਦੇ ਨਜਰ ਆਏ।

Spread the love