ਸਿਵਲ ਸਰਜਨ ਗੁਰਦਾਸਪੁਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਪਿੱਠ ਥਾਪੜੀ
ਗੁਰਦਾਸਪੁਰ, 1 ਸਤੰਬਰ ( ) – ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਨੇ ਇੱਕ ਹੋਰ ਪ੍ਰਾਪਤੀ ਕਰਦਿਆਂ ਯੂ.ਡੀ.ਆਈ.ਡੀ. ਸਰਟੀਫਿਕੇਟ/ਕਾਰਡ ਬਨਾਉਣ ਵਿਚ ਸੂਬੇ ਭਰ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਮਾਣਮੱਤੀ ਪ੍ਰਾਪਤੀ ਲਈ ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਪਿੱਠ ਥਾਪੜੀ ਹੈ। ਸਿਵਲ ਸਰਜਨ ਨੇ ਕਿਹਾ ਇਹ ਪ੍ਰਾਪਤੀ ਲਈ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਦੀ ਯੋਗ ਅਗਵਾਈ ਤੇ ਦਿਸ਼ਾ ਨਿਰਦੇਸ਼ਾਂ ਨੇ ਵਿਭਾਗ ਦਾ ਮਰਗਦਰਸ਼ਨ ਕੀਤਾ ਹੈ।
ਸਿਵਲ ਸਰਜਨ ਡਾ. ਹਰਭਜਨ ਮਾਂਡੀ ਜੀ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਦਿਵਆਂਗ ਵਿਅਕਤੀਆਂ ਦੇ ਯੂ.ਡੀ.ਆਈ.ਡੀ ਸਰਟੀਫਿਕੇਟ ਬਨਾਉਣ ਲਈ ਬੀਤੇ ਸਮੇਂ ਵਿਚ ਵਿਸ਼ੇਸ਼ ਅਭਿਆਨ ਚਲਾਇਆ ਗਿਆ ਸੀ। ਇਸ ਲਈ ਬਲਾਕ ਪਧਰ ’ਤੇ ਕੈਂਪ ਲਗਾਏ ਗਏ ਸਨ। ਸਮੂਹ ਸੀਨੀਅਰ ਮੈਡੀਕਲ ਅਫਸਰ, ਪੈਰਾ ਮੈਡੀਕਲ ਸਟਾਫ ਬੀ.ਈ.ਈ, ਐਮ.ਪੀ.ਐਚ.ਡਬਲਉ, ਏ.ਐਨ.ਐਮ, ਕੰਪਿਉਟਰ ਆਪਰੇਟਰ ਅਤੇ ਆਸ਼ਾ ਵਰਕਰ ਨੇ ਮੁਹਿੰਮ ਵਿਚ ਭਰਪੂਰ ਯੋਗਦਾਨ ਦਿਤਾ। ਸਿਹਤ ਵਿਭਾਗ ਦੇ ਸਾਰੇ ਅਮਲੇ ਦਾ ਯੋਗਦਾਨ ਸ਼ਲਾਘਾਯੋਗ ਰਿਹਾ।
ਯੂ.ਡੀ.ਆਈ.ਡੀ ਦੇ ਨੋਡਲ ਅਫਸਰ ਏ.ਸੀ.ਐਸ ਡਾ. ਭਾਰਤ ਭੂਸ਼ਨ ਨੇ ਕਿਹਾ ਕਿ ਜ਼ਿਲ੍ਹੇ ਵਿਚ ਯੂ.ਡੀ.ਆਈ.ਡੀ ਦੀਆਂ 32762 ਅਰਜੀਆਂ ਪ੍ਾਪਤ ਹੋਈਆਂ ਸਨ। ਕੁਲ 22992 ਸਰਟੀਫਿਕੇਟ/ ਕਾਰਡ ਬਣਾਏ ਗਏ ਹਨ ਜਦਕਿ 9489 ਅਰਜੀਆਂ ਰੱਦ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਿਰਫ 281 ਅਰਜੀਆਂ ਪੈਂਡਿੰਗ ਹਨ ਜੋ ਜਲਦ ਹਲ ਕਰ ਦਿਤੀਆਂ ਜਾਣਗੀਆਂ। ਇਸ ਮੋਕੇ ਮਾਸ ਮੀਡੀਆ ਅਫਸਰ ਗੁਰਿੰਦਰ ਕੌਰ ਵੀ ਹਾਜ਼ਰ ਸਨ।
ਹੋਰ ਪੜ੍ਹੋ :- ਐਸ.ਬੀ.ਐਸ. ਨਗਰ ਅਤੇ ਫ਼ਾਜ਼ਿਲਕਾ ਜ਼ਿਲ੍ਹਿਆਂ ਦੀਆਂ ਦੋ ਕਾਲੋਨੀਆਂ ਅਫ਼ਰੀਕਨ ਸਵਾਈਨ ਫ਼ੀਵਰ ਨਾਲ ਪ੍ਰਭਾਵਤ