ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਉਦੇਸ਼ ਨਾਲ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਕੀਤੇ ਜਾ ਰਹੇ ਹਨ ਤਰ੍ਹਾਂ-ਤਰ੍ਹਾਂ ਦੇ ਉਪਰਾਲੇ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਪੰਜਾਬ ਸਰਕਾਰ ਵੱਲੋਂ ਪ੍ਰਕਾਸ਼ਿਤ ਕੀਤੀਆਂ ਅਸਾਮੀਆਂ ਬਾਰੇ ਵੀ ਉਮੀਦਵਾਰਾਂ ਨੂੰ ਦਿੱਤੀ ਜਾਂਦੀ ਹੈ ਜਾਣਕਾਰੀ  
ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 85570-10066 ਤੇ ਕੀਤਾ ਜਾ ਸਕਦਾ ਹੈ ਸੰਪਰਕ 
ਰੂਪਨਗਰ, 16 ਨਵੰਬਰ: ਜ਼ਿਲ੍ਹਾ ਰੂਪਨਗਰ ਦੇ ਬੇਰੋਜ਼ਗਾਰ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਹਿੱਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਤਰ੍ਹਾਂ-ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਇੱਕ ਪਲੇਸਮੈਂਟ ਕੈਂਪ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਲਗਾਇਆ ਗਿਆ।
ਇਸ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਰੋਜ਼ਗਾਰ ਅਫ਼ਸਰ ਸ਼੍ਰੀ ਅਰੁਣ ਕੁਮਾਰ ਵੱਲੋਂ ਦੱਸਿਆ ਗਿਆ ਕਿ ਚੰਡੀਗੜ੍ਹ ਹਸਪਤਾਲ, ਰੂਪਨਗਰ ਅਤੇ ਪੰਜਾਬ ਮੋਟਰਜ਼ ਦੇ ਨਿਯੋਜਕਾਂ ਵੱਲੋਂ ਨੌਜ਼ਵਾਨਾਂ ਦੀ ਇੰਟਰਵਿਊ ਲਈ ਗਈ। ਜਿਸ ਵਿੱਚ ਚੰਡੀਗੜ੍ਹ ਹਸਪਤਾਲ, ਰੂਪਨਗਰ ਜੀ.ਐੱਨ.ਐੱਮ, ਏ.ਐੱਨ.ਐੱਮ., ਬੀ.ਐਸ.ਸੀ. ਨਰਸਿੰਗ, ਫਾਰਮਾਸਿਸਟ (ਡਿਪਲੋਮਾ ਇਨ ਫਾਰਮੇਸੀ), ਲੈੱਬ ਟੈਕਨੀਸ਼ੀਅਨ (ਡਿਪਲੋਮਾ/ਡਿਗਰੀ ਇਨ ਲੈੱਬ ਟੈਕਨੋਲੋਜੀ), ਓ.ਟੀ.ਟੈਕਨੀਸ਼ੀਅਨ (ਸਰਟੀਫਿਕੇਟ ਡਿਪਲੋਮਾ), ਆਈ.ਸੀ.ਯੂ. ਟੈਕਨੀਸ਼ੀਅਨ (ਸਰਟੀਫਿਕੇਟ ਡਿਪਲੋਮਾ), ਜਨਰਲ ਡਿਊਟੀ ਅਸਿਸਟੈਂਟ (ਸਰਟੀਫਿਕੇਟ ਡਿਪਲੋਮਾ) ਅਤੇ ਹਾਊਸ ਕੀਪਿੰਗ ਦੀਆਂ ਅਸਾਮੀਆਂ ਲਈ ਦਸਵੀਂ ਪਾਸ ਬੇਰੋਜ਼ਗਾਰ ਉਮੀਦਵਾਰਾਂ ਦੀ ਇੰਟਰਵਿਊ ਲਈ ਗਈ। ਇਹਨਾਂ ਆਸਾਮੀਆਂ ਲਈ ਉਮੀਦਵਾਰਾਂ ਕੋਲ 1 ਤੋਂ 2 ਸਾਲ ਦਾ ਤਜਰਬਾ ਹੋਣਾ ਲਾਜ਼ਮੀ ਰੱਖਿਆ ਗਿਆ ਸੀ। ਇਸ ਦੇ ਨਾਲ ਹੀ ਪੰਜਾਬ ਮੋਟਰਜ਼ ਦੇ ਨਿਯੋਜਕਾਂ ਵੱਲੋਂ ਓਪਰੇਟਰ ਦੀਆਂ ਅਸਾਮੀਆਂ ਲਈ ਆਈ.ਟੀ.ਆਈ/ ਡਿਪਲੋਮਾ ਮਕੈਨੀਕਲ ਉਮੀਦਵਾਰਾਂ ਦੀ ਇੰਟਰਵਿਊ ਲਈ ਗਈ।
ਇਸ ਕੈਂਪ ਵਿੱਚ 41 ਉਮੀਦਵਾਰਾਂ ਵੱਲੋਂ ਹਿੱਸਾ ਲਿਆ ਗਿਆ, ਜਿਨ੍ਹਾਂ ਵਿੱਚੋਂ 10 ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਅਤੇ 2 ਉਮੀਦਵਾਰਾਂ ਦੀ ਮੌਕੇ ਤੇ ਹੀ ਚੋਣ ਕੀਤੀ ਗਈ। ਇਨ੍ਹਾਂ ਅਸਾਮੀਆਂ ਲਈ ਉਮੀਦਵਾਰਾਂ ਦੀ ਉਮਰ ਸੀਮਾ 18 ਤੋਂ 35 ਸਾਲ ਹੋਣੀ ਲਾਜ਼ਮੀ ਰੱਖੀ ਗਈ ਸੀ। ਰੋਜ਼ਗਾਰ ਅਫ਼ਸਰ ਵੱਲੋਂ ਦੱਸਿਆ ਗਿਆ ਕਿ ਇੰਟਰਵਿਊ ਦੌਰਾਨ ਚੁਣੇ ਗਏ ਉਮੀਦਵਾਰਾਂ ਦੀ ਮਹੀਨਾਵਾਰ ਤਨਖਾਹ ਤਜਰਬੇ ਦੇ ਆਧਾਰ ਤੇ ਹੀ ਹੋਵੇਗੀ ਅਤੇ ਕੰਮ ਕਰਨ ਦਾ ਸਥਾਨ ਵੀ ਜ਼ਿਲ੍ਹਾ ਰੋਪੜ ਹੋਵੇਗਾ।
ਪਲੇਸਮੈਂਟ ਅਫ਼ਸਰ  ਸ਼੍ਰੀਮਤੀ ਮੀਨਾਕਸ਼ੀ ਬੇਦੀ ਵੱਲੋਂ ਇਸ ਕੈਂਪ ਵਿੱਚ ਸ਼ਾਮਿਲ ਹੋਏ ਉਮੀਦਵਾਰਾਂ ਦੀ ਕਾਊਂਸਲਿੰਗ ਕੀਤੀ ਗਈ ਅਤੇ ਪੰਜਾਬ ਸਰਕਾਰ ਵੱਲੋਂ ਪ੍ਰਕਾਸ਼ਿਤ ਕੀਤੀਆਂ ਜਾਣ ਵਾਲੀਆਂ ਅਸਾਮੀਆਂ ਬਾਰੇ ਉਮੀਦਵਾਰਾਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਅਪਲਾਈ ਕਰਨ ਸਬੰਧੀ ਵਿਧੀ ਬਾਰੇ ਵੀ ਦੱਸਿਆ ਗਿਆ। ਜ਼ਿਲ੍ਹਾ ਬਿਊਰੋ ਵਿਖੇ ਰਜਿਸਟ੍ਰੇਸ਼ਨ ਕਰਵਾਉਣ ਸਬੰਧੀ ਪ੍ਰਕਿਰਿਆ ਬਾਰੇ ਸੰਪੂਰਨ ਜਾਣਕਾਰੀ ਦਿੱਤੀ ਗਈ।
ਇਸ ਦੇ ਨਾਲ ਹੀ ਰੋਜ਼ਗਾਰ ਅਫ਼ਸਰ ਵੱਲੋਂ ਇਹ ਵੀ ਦੱਸਿਆ ਗਿਆ ਕਿ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਜ਼ਿਲ੍ਹਾ ਬਿਊਰੋ ਵਿਖੇ ਹਰ ਹਫਤੇ 2 ਪਲੇਸਮੈਂਟ ਕੈਂਪ ਆਯੋਜਿਤ ਕੀਤੇ ਜਾਂਦੇ ਹਨ। ਇਹਨਾਂ ਪਲੇਸਮੈਂਟ ਕੈਂਪਾਂ ਵਿੱਚ ਨੌਜਵਾਨ ਆਪਣੀ ਯੋਗਤਾ ਦੇ ਅਨੁਸਾਰ ਹਿੱਸਾ ਲੈ ਕੇ ਰੋਜ਼ਗਾਰ ਪ੍ਰਾਪਤ ਕਰ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਨੌਜਵਾਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਦੇ ਹੈਲਪਲਾਈਨ ਨੰਬਰ 85570-10066 ਤੇ ਸੰਪਰਕ ਕਰ ਸਕਦੇ ਹਨ।
Spread the love