ਅੰਮ੍ਰਿਤਸਰ 4 ਦਸੰਬਰ 2021
ਵਿਧਾਨ ਸਭਾ ਚੋਣ ਹਲਕਾ 016-ਅੰਮ੍ਰਿਤਸਰ ਪੱਛਮੀ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟੇ੍ਰਟ ਅੰਮ੍ਰਿਤਸਰ-1 ਸ੍ਰੀ ਟੀ.ਬੈਨਿਥ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਚੋਣ ਕਾਨੂੰਗੋ ਸ੍ਰੀ ਇੰਦਰਜੀਤ ਸਿੰਘ ਦੀ ਅਗਵਾਈ ਵਿੱਚ 016-ਅੰਮ੍ਰਿਤਸਰ ਪੱਛਮੀ ਦੇ ਵੋਟਰਾਂ ਲਈ ਅੰਮ੍ਰਿਤਸਰ ਦੇ ਬੱਸ ਸਟੈਡ ਵਿਖੇ ਵੋਟਰਾਂ ਲਈ ਵੋਟਰ ਕੈਂਪ ਲਗਾਇਆ ਗਿਆ।
ਹੋਰ ਪੜ੍ਹੋ :-ਜਿ਼ਲ੍ਹਾ ਪ੍ਰਸ਼ਾਸਨ ਫਾਜਿ਼ਕਲਾ ਦੀ ਨਵੀਂ ਪਹਿਲ, ਵੈਕਸੀਨ ਲਗਵਾਓ, ਇਨਾਮ ਪਾਓ
ਇਸ ਮੋਕੇ ਜੀ.ਐਮ. ਸ. ਮਨਿੰਦਰਪਾਲ ਸਿੰਘ ਦੀ ਨਿਗਰਾਨੀ ਹੇਠ ਸਵੀਪ ਟੀਮ ਦੇ ਇੰਚਾਰਜ ਸ਼੍ਰੀ ਸੁਨਿਲ ਗੁਪਤਾ ਅਤੇ ਉਹਨਾਂ ਦੀ ਟੀਮ ਮੋਜੂਦ ਸੀ।ਉਹਨਾਂ ਵੱਲੋ ਉੱਪਸਥਿਤ ਲੋਕਾਂ ਨੂੰ ਦੱਸਿਆ ਗਿਆ ਕਿ ਉਹ ਆਪਣੀ ਨਵੀ ਵੋਟ ਕਿਵੇ ਐੱਪ ਡਾਊਨਲੋਡ ਕਰ ਕੇ ਅਪਲਾਈ ਕਰ ਸਕਦੇ ਹਨ ਅਤੇ ਆਪਣੇ ਵੋਟਰ ਕਾਰਡ ਵਿੱਚ ਹੋਈ ਕੋਈ ਵੀ ਗਲਤੀ ਨੂੰ ਕਿਵੇ ਠੀਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਕੈਂਪ ਵਿੱਚ ਲੋਕ ਮਿਲਦੀ ਜਾਣਕਾਰੀ ਵਿੱਚ ਬੜੀ ਹੀ ਚੀ ਵਿਖਾਉਦੇ ਦਿਖਾਈ ਦਿੱਤੇ।