ਵੋਟਰ ਸੂਚੀ ਸਾਲ-2022 ਦੀ ਸੁਧਾਈ ਦਾ ਕੰਮ 1 ਨਵੰਬਰ ਤੋਂ ਸ਼ੁਰੂ

bREAKING NEWS MAKHANI
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਪੁਰਬ ਦੇ ਸਬੰਧ ’ਚ 19 ਅਕਤੂਬਰ ਨੂੰ ਜ਼ਿਲ੍ਹਾ ਅੰਮ੍ਰਿਤਸਰ ‘ਚ ਛੁੱਟੀ ਦਾ ਐਲਾਨ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਰੂਪਨਗਰ, 30 ਅਕਤੂਬਰ 2021
ਭਾਰਤ ਚੋਣ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਵੋਟਰ ਸੂਚੀ ਸਾਲ 2022 ਦੀ ਸੁਧਾਈ ਦਾ ਕੰਮ 1 ਨਵੰਬਰ 2021 ਨੂੰ ਸ਼ੁਰੂ ਹੋ ਰਿਹਾ ਹੈ, ਜੋ ਕਿ 30 ਨਵੰਬਰ 2021 ਤੱਕ (ਇੱਕ ਮਹੀਨਾ) ਤੱਕ ਚੱਲੇਗਾ।

ਹੋਰ ਪੜ੍ਹੋ :-ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਫੇਰ 7095 ਸੈਂਪਲ ਲਏ
ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ, ਸੋਨਾਲੀ ਗਿਰੀ ਨੇ ਦੱਸਿਆ ਕਿ ਵੋਟਰ ਦੀ ਸੁਧਾਈ ਦਾ ਕੰਮ 1 ਨਵੰਬਰ 2021 ਨੂੰ ਸ਼ੁਰੂ ਹੋ ਰਿਹਾ ਹੈ ਜਿਸ ਤਹਿਤ 6 ਨਵੰਬਰ 2021 (ਦਿਨ ਸ਼ਨੀਵਾਰ), 7 ਨਵੰਬਰ 2021 (ਦਿਨ ਐਤਵਾਰ), 20 ਨਵੰਬਰ 2021 (ਦਿਨ ਸ਼ਨੀਵਾਰ ਅਤੇ 21 ਨਵੰਬਰ 2021 (ਦਿਨ ਐਤਵਾਰ ਨੂੰ ਪੋਲਿੰਗ ਬੂਥਾਂ ਤੇ ਸਪੈਸ਼ਲ ਕੈਂਪ ਲਗਾਏ ਜਾਣਗੇ। ਇਹਨਾਂ ਨਿਸ਼ਚਿਤ ਮਿਤੀਆਂ ਨੂੰ ਪੋਲਿੰਗ ਬੂਥ ਨਾਲ ਸਬੰਧਤ ਬੀ.ਐਲ.ਓ ਆਪਣੇ ਬੂਥ ਤੇ ਹਾਜ਼ਰ ਰਹਿ ਕੇ ਵੋਟਾਂ ਸਬੰਧੀ ਫਾਰਮ ਪ੍ਰਾਪਤ ਕਰਨਗੇ।
ਉਨਾਂ ਇਸ ਜਿਲ੍ਹਾ ਰੂਪਨਗਰ ਦੇ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਹੜੇ ਵਿਅਕਤੀਆਂ ਦੀ 1 ਜਨਵਰੀ 2022 ਨੂੰ ਉਮਰ 18 ਸਾਲ ਦੀ ਇਸ ਤੋਂ ਵੱਧ ਉਮਰ ਹੋ ਜਾਂਦੀ ਹੈ, ਉਹ ਆਪਣੀ ਵੋਟ ਤੁਰੰਤ ਬਣਵਾਉਣ ਅਤੇ ਆਪਣੀ ਵੋਟ ਬਣਾਉਣ ਲਈ ਆਪਣੇ ਖੇਤਰ ਦੇ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫਸਰ-ਕਮ-ਉਪ ਮੰਡਲ ਮੈਜਿਸਟਰੇਟ ਜਾਂ ਪੋਲਿੰਗ ਬੂਥ ਤੇ ਸਬੰਧਤ ਬੀ ਐਲ ਓ ਨੂੰ ਫਾਰਮ ਨੰ. 6 ਭਰ ਕੇ ਜਮਾ ਕਰਵਾਉਣ। ਇਸ ਤੋਂ ਇਲਾਵਾ ਪ੍ਰਵਾਸੀ ਭਾਰਤੀਆਂ ਦੀ ਵੋਟ ਬਣਾਉਣ ਲਈ ਫਾਰਮ ਨੂੰ 6 ਏ, ਵੋਟ ਕੱਟਣ ਲਈ ਫਾਰਮ ਨੰ. 7, ਵੋਟ ਦੇ ਇੰਦਰਾਜਾਂ ਵਿੱਚ ਸੋਧ ਕਰਨ ਲਈ ਫਾਰਮ ਨੰ. 8 ਅਤੇ ਇੱਕੋ ਚੋਣ ਹਲਕੇ ਵਿੱਚ ਆਪਣੀ ਵੋਟ ਦੀ ਬਦਲੀ ਲਈ ਫਾਰਮ 8-ਏ ਭਰਿਆ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸਾਰੇ ਫਾਰਮ ਵੈੱਬ ਪੋਰਟਲ www.nvsp.in ਜਾਂ www.voterportal.eci.gov.in ਜਾਂ ਵੋਟਰ ਹੈਲਪਲਾਈਨ (ਮੋਬਾਇਲ ਐਪ) ‘ਤੇ ਆਨਲਾਈਨ ਵੀ ਅਪਲਾਈ ਕੀਤੇ ਜਾ ਸਕਦੇ ਹਨ। ਹੋਰ ਵਧੇਰੇ ਜਾਣਕਾਰੀ ਲਈ 1950 ਟੋਲ ਫਰੀ ਨੰਬਰ ‘ਤੇ ਪੁੱਛ-ਗਿੱਛ ਕੀਤੀ ਜਾ ਸਕਦੀ
ਹੈ।
Spread the love