ਫਾਜ਼ਿਲਕਾ 18 ਅਪ੍ਰੈਲ 2022
7ਵੀਂ ਵਾਹਨੀ ਐਨ.ਡੀ.ਆਰ.ਐਫ. ਟੀਮ ਵੱਲੋਂ ਸਰਕਾਰੀ ਮਾਡਲ ਹਾਈ ਸਮਾਰਟ ਸਕੂਲ ਅਬੋਹਰ 1 ਵਿਚ ਸੇਫਟੀ ਰੂਲ ਸਮਝਾਉਣ ਲਈ ਸਕੂਲ ਸੇਫਟੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਹੜ੍ਹ ਤੋਂ ਬਚਾਅ ਲਈ ਜਾਣਕਾਰੀ ਦੇਣ ਲਈ ਬਠਿੰਡਾ ਤੋਂ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਦੇ 7 ਮੈਂਬਰਾਂ ਦੀ ਟੀਮ ਸਕੂਲ ਪਹੁੰਚੀ।
ਹੋਰ ਪੜ੍ਹੋ :-ਹਲਕਾ ਪੂਰਬੀ ਵਿਧਾਇਕ ਭੋਲਾ ਵੱਲੋਂ ਫੁੱਟਬਾਲ ਟੂਰਨਾਮੈਂਟ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ
ਐਨਡੀਆਰਐਫ ਟੀਮ ਦੇ ਮੁੱਖ ਸਬ ਇੰਸਪੈਟਰ ਰਿਤੇਸ਼ ਕੁਮਾਰ ਨੇ ਕਿਹਾ ਕਿ ਭੂਚਾਲ ਆਉਣ ਤੇ ਲੋਕ ਅਕਸਰ ਪ੍ਰੇਸ਼ਾਨ ਹੋ ਜਾਂਦੇ ਹਨ। ਲੋਕਾਂ ਨੂੰ ਸਮਝ ਨਹੀਂ ਆਉਂਦਾ ਕਿ ਉਹ ਕੀ ਕਰਨ ਬੱਚਿਆਂ ਨੂੰ ਇਸ ਤਰ੍ਹਾਂ ਦੀ ਸਥਿਤੀ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਫਾਇਰ, ਬਿਲਡਿੰਗ ਕੰਟਰੋਲ ਅਤੇ ਡ੍ਰੈਗ ਆਦਿ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਗਈ।
ਐਨਡੀਆਰਐਫ ਟੀਮ ਦੇ ਇੰਸਪੈਕਟਰ ਰਾਮ ਵਿਜੇ ਸਿੰਘ ਨੇ ਦੱਸਿਆ ਕਿ ਪਿੰਡਾਂ ਦੇ ਲੋਕਾਂ ਨੂੰ ਵੀ ਵੱਖ ਵੱਖ ਕੁਦਰਤੀ ਆਫਤਾਂ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਾਡੀ ਟੀਮ ਵੱਲੋਂ ਪਿੰਡ ਚੱਕ ਬਜੀਦਾ, ਚੱਕ ਟਾਹਲੀਵਾਲਾ, ਢਾਣੀ ਅਮੀਰ ਸਿੰਘ ਆਦਿ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਭੂਚਾਲ, ਹੜ੍ਹ, ਅੱਗ ਲੱਗਣ ਆਦਿ ਆਫ਼ਤਾਂ ਤੋਂ ਬਚਣ ਲਈ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੁਮੇਧਾ ਨੇ ਬੱਚਿਆਂ ਨੂੰ ਮਹੱਤਵਪੂਰਨ ਜਾਣਕਾਰੀ ਦੇਣ ਦੇ ਲਈ ਬਠਿੰਡਾ ਦੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਅਧਿਆਪਕ ਰਜਿੰਦਰਪਾਲ ਸਿੰਘ ਬਰਾੜ, ਸਰਪੰਚ ਕੁਲਵਿੰਦਰ ਸਿੰਘ, ਕੇਵਲ ਸਿੰਘ ਅਤੇ ਸੋਹਣ ਸਿੰਘ ਵੀ ਹਾਜ਼ਰ ਸਨ।