ਐਕਸਵੇ ਇਮਰਜਿੰਗ ਸੈਲੂਸ਼ਨਸ ਅਤੇ ਓਸ਼ਿਨ ਇੰਟਰਨੈਸ਼ਨਲ ਐਜੂਕੇਸ਼ਨ ਕੰਸਲਟੈਂਟ ਦਾ ਲਾਇਸੰਸ ਕੀਤਾ ਰੱਦ

आबकारी विभाग की अवैध शराब मामले में एक और बड़ी कार्रवाई,
ਐਕਸਵੇ ਇਮਰਜਿੰਗ ਸੈਲੂਸ਼ਨਸ ਅਤੇ ਓਸ਼ਿਨ ਇੰਟਰਨੈਸ਼ਨਲ ਐਜੂਕੇਸ਼ਨ ਕੰਸਲਟੈਂਟ ਦਾ ਲਾਇਸੰਸ ਕੀਤਾ ਰੱਦ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਐਸ.ਏ.ਐਸ ਨਗਰ 14 ਮਾਰਚ 2022
ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਤਹਿਤ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ਼੍ਰੀਮਤੀ ਕੋਮਲ ਮਿੱਤਲ ਆਈ.ਏ.ਐਸ ਵੱਲੋ ਐਕਸਵੇ ਇਮਰਜਿੰਗ ਸੈਲੂਸ਼ਨਸ ਐਸ.ਸੀ.ਐਫ ਨੰਬਰ-32,ਦੂਜੀ ਮੰਜਿਲ, ਫੇਜ-2 ਮੋਹਾਲੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ  ਓਸ਼ੀਅਨ ਇੰਟਰਨੈਸ਼ਨ ਐਜੂਕੇਸ਼ਨ ਕੰਸਲਟੈਂਟ ਐਸ.ਸੀ.ਐਫ ਨੰਬਰ-65, ਟੋਪ ਫਲੋਰ, ਫੇਜ-2 ਮੋਹਾਲੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਕੰਸਲਟੈਂਸੀ ਦੇ ਕੰਮ ਲਈ ਜਾਰੀ ਲਾਇਸੈਂਸਾ ਨੂੰ ਤੁਰੰਤ ਪ੍ਰਭਾਵ ਤੋਂ ਰੱਦ ਕਰ ਦਿੱਤਾ ਗਿਆ ਹੈ ।

ਹੋਰ ਪੜ੍ਹੋ :-ਸਿਵਲ ਸਰਜਨ ਨੇ ਹਸਪਤਾਲਾਂ ਦੀ ਕਾਰਜ ਪ੍ਰਣਾਲੀ ਦੀ ਕੀਤੀ ਸਮੀਖਿਆ

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਐਕਸਵੇ ਇਮਰਜਿੰਗ ਸੈਲੂਸ਼ਨਸ ਐਸ.ਸੀ.ਐਫ ਨੰਬਰ-32,ਦੂਜੀ ਮੰਜਿਲ, ਫੇਜ-2 ਮੋਹਾਲੀ, ਦੇ ਨਾਮ ਪਰ ਸ੍ਰੀ ਅਮਿਤ ਚੌਧਰੀ (ਪ੍ਰੋਪਰਾਈਟਰ) ਪੁੱਤਰ ਸ਼੍ਰੀ ਵਿਜੈ ਚੌਧਰੀ ਵਾਸੀ ਮਕਾਨ ਨੰ.387/ਬੀ, ਆਦਰਸ਼ ਨਗਰ,ਨਵਾਂ ਗਰਾਓ, ਤਹਿਸੀਲ-ਖਰੜ੍ਹ, ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਨੂੰ ਐਕਟ/ਰੂਲਜ਼ ਤਹਿਤ ਕੰਸਲਟੈਂਸੀ  ਦੇ ਕੰਮਾਂ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ ਅਤੇ ਓਸ਼ੀਅਨ ਇੰਟਰਨੈਸ਼ਨਲ ਐਜੂਕੇਸ਼ਨ ਕੰਸਲਟੈਂਟ ਐਸ.ਸੀ.ਐਫ ਨੰਬਰ-65, ਟੋਪ ਫਲੋਰ, ਫੇਜ-2 ਮੋਹਾਲੀ, ਦੇ ਨਾਮ ਪਰ ਸ੍ਰੀ ਸਚਿਨ ਕੁਮਾਰ (ਪ੍ਰੋਪਰਾਈਟਰ) ਪੁੱਤਰ ਸ਼੍ਰੀ ਜੀਤ ਰਾਮ ਵਾਸੀ ਮਕਾਨ ਨੰ.14, ਪਿੰਡ ਦਨੋਹ,ਪੀ.ਐਸ ਸਦਰ, ਬਿਲਾਸਪੁਰ (ਹਿਮਾਚਲ ਪ੍ਰਦੇਸ਼) ਨੂੰ ਐਕਟ/ਰੂਲਜ਼ ਤਹਿਤ ਕੰਸਲਟੈਂਸੀ ਦੇ ਕੰਮਾਂ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ ਜਿਨ੍ਹਾਂ ਦੀ ਮਿਆਦ 19 ਦਸੰਬਰ 2021 ਤੱਕ ਸੀ ।
ਉਨ੍ਹਾਂ ਦੱਸਿਆ ਕਿ ਦਫਤਰ ਵੱਲੋ ਲਾਇਸੰਸੀਆਂ ਦੇ ਦਫਤਰੀ ਪਤੇ ਤੇ ਪੱਤਰ ਭੇਜ਼ਦੇ ਹੋਏ ਨਿਰਧਾਰਤ ਪ੍ਰਫਾਰਮੇ ਅਨੁਸਾਰ ਕਲਾਇੰਟਾਂ ਦੀ ਜਾਣਕਾਰੀ ਸਮੇਤ ਉਨ੍ਹਾਂ ਤੋਂ ਚਾਰਜ ਕੀਤੀ ਗਈ ਫੀਸ ਦੀ ਜਾਣਕਾਰੀ ਅਤੇ ਦਿੱਤੀ ਗਈ ਸਰਵਿਸ ਬਾਰੇ ਰਿਪੋਰਟ ਮੰਗੀ ਗਈ ਸੀ । ਇਸ ਸਬੰਧੀ ਕਾਫੀ ਸਮਾਂ ਬੀਤ ਜਾਣ ਉਪਰੰਤ ਲਾਇਸੰਸੀ ਵੱਲੋ ਉਕਤ ਰਿਪੋਰਟ ਨਾ ਭੇਜਣ ਦੀ ਸੂਰਤ ਵਿੱਚ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਤਹਿਤ ਨੋਟਿਸ ਜਾਰੀ ਕਰਦੇ ਹੋਏ ਸ਼ਪਟੀਕਰਨ ਸਮੇਤ ਹਾਜਰ ਪੇਸ਼ ਹੋਣ ਲਈ ਹਦਾਇਤ ਕੀਤੀ ਗਈ।
ਤਹਿਸੀਲਦਾਰ,ਮੋਹਾਲੀ ਵੱਲੋ ਨੋਟਿਸ ਦੀ ਤਮੀਲੀ ਰਿਪੋਰਟ ਭੇਜਕੇ ਲਿਖਿਆ ਹੈ ਕਿ ਉਕਤ ਨਾ ਦੇ ਦਫਤਰ ਪਿਛਲੇ ਲੰਮੇ ਸਮੇਂ ਤੋਂ ਬੰਦ ਹਨ। ਜਿਸ ਕਾਰਨ ਐਕਸਵੇ ਇਮਰਜਿੰਗ ਸੈਲੂਸ਼ਨਸ ਅਤੇ ਓਸ਼ੀਅਨ ਇੰਟਰਨੈਸ਼ਨਲ ਐਜੂਕੇਸ਼ਨ ਕੰਸਲਟੈਂਟ ਦੇ ਲਾਇਸੈਂਸ ਤੁਰੰਤ ਪ੍ਰਭਾਵ ਤੋਂ ਰੱਦ ਕਰ ਦਿੱਤੇ ਹਨ।
ਵਧੀਕ ਜਿਲ੍ਹਾ ਮੈਜਿਸਟ੍ਰੇਟ ਨੇ ਇਹ ਵੀ ਦੱਸਿਆ ਕਿ ਐਕਟ/ਰੂਲਜ਼ ਮੁਤਾਬਿਕ ਕਿਸੇ ਵੀ ਕਿਸਮ ਦੀ ਇਸਦੇ ਖੁੱਦ ਜਾਂ ਫਰਮ ਦੇ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਦਾ ਉਕਤ ਲਾਇਸੰਸੀ ਹਰ ਪੱਖੋਂ ਜਿੰਮੇਵਾਰ ਹੋਣਗੇ ਅਤੇ ਇਸ ਦੀ ਭਰਪਾਈ ਕਰਨ ਦਾ ਵੀ ਜਿੰਮੇਵਾਰ ਹੋਣਗੇ ।
Spread the love