ਭਾਰਤ ਵਿਚ ਹਰ ਸਾਲ 15 ਤੋਂ 20 ਲੱਖ ਲੋਕ ਦਿਮਾਗ ਦੇ ਦੌਰੇ ਤੋਂ ਪੀੜਤ ਹੁੰਦੇ ਹਨ : ਡਾ. ਗੌਰਵ ਜੈਨ

ਬਰੇਨ ਸਟਰੋਕ ਦੇ ਇਲਾਜ ਦੀ ਆਧੁਨਿਕ ਤਕਨੀਕ ਮਕੈਨੀਕਲ ਥਰੋਬੈਕਟੀਮ ਹੁਣ ਅਲਕੈਮਿਸਟ ਹਸਪਤਾਲ ਪੰਚਕੂਲਾ ’ਚ ਸੁਲੱਭ : ਡਾ. ਅਮਨਦੀਪ ਸਿੰਘ
ਦਿਮਾਗੀ ਦੌਰੇ ਦੀ ਸੂਰਤ ਵਿਚ ਮਰੀਜ਼ ਨੂੰ ਸਟਰੋਕ ਰੈਡੀ ਹਸਪਤਾਲ ’ਚ ਲਿਜਾਣਾ ਜਰੂਰੀ : ਡਾ. ਮਨੀਸ਼ ਬੁੱਧੀਰਾਜਾ
90 ਫੀਸਦੀ ਸਟਰੋਕ 10 ਟਾਲਣਯੋਗ ਜੋਖਮ ਨਾਲ ਸਬੰਧਤ :  ਡਾ. ਪ੍ਰਸ਼ਾਂਤ ਮਸਕਾਰਾ


ਚੰਡੀਗੜ, 28 ਅਕਤੂਬਰ ( )- 
ਅਲਕੈਮਿਸਟ ਅਤੇ ਓਜਸ ਹਸਪਤਾਲ ਪੰਚਕੂਲਾ ਦੇ ਡਾਕਟਰਾਂ ਦੀ ਟੀਮ ਨੇ ਵਿਸ਼ਵ ਸਟਰੋਕ ਦਿਵਸ ਮੌਕੇ ਬਰੇਨ ਸਟਰੋਕ (ਦਿਮਾਗੀ ਦੌਰੇ) ਅਤੇ ਜੀਵਨ ਸ਼ੈਲੀ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਮੀਡਆ ਨੂੰ ਸੰਬੋਧਨ ਕੀਤਾ। ਇਸ ਮੌਕੇ ਨਿਊਰੋਲੋਜੀ ਦੇ ਕੰਸਲਟੈਂਟ ਡਾ. ਗੌਰਵ ਜੈਨ, ਇੰਟਰਵੈਂਸ਼ਨਲ ਰੇਡੀਓਲੋਜੀ ਦੇ ਸੀਨੀਅਰ ਕੰਸਲਟੈਂਟ ਡਾ. ਅਮਨਦੀਪ ਸਿੰਘ, ਨਿਊਰੋ ਸਰਜਰੀ ਦੇ ਕੰਸਲਟੈਂਟ ਡਾ. ਮਨੀਸ਼ ਬੁੱਧੀਰਾਜਾ, ਨਿਊਰੋਲੋਜੀ ਦੇ ਕੰਸਲਟੈਂਟ ਡਾ. ਰਾਹੁਲ ਮਹਾਜਨ ਅਤੇ ਨਿਉਰੋ ਸਰਜਰੀ ਦੇ ਕੰਸਲਟੈਂਟ ਡਾ. ਪ੍ਰਸ਼ਾਂਤ ਮਸਕਾਰਾ ਮੌਜੂਦ ਸਨ।
ਡਾ. ਗੌਰਵ ਜੈਨ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਸਟਰੋਕ ਇਕ ਨਵੀਂ ਮਹਾਂਮਾਰੀ ਵੱਜੋਂ ਉਭਰ ਰਿਹੈ, ਕਿਉਂਕਿ ਦੇਸ਼ ਭਰ ਵਿਚ ਹਰ ਸਾਲ 15 ਤੋਂ 20 ਲੱਖ ਲੋਕ ਇਸ ਬੀਮਾਰੀ ਤੋਂ ਪੀੜਤ ਹੁੰਦੇ ਹਨ। ਅਸਲ ਗਿਣਤੀ ਇਸ ਤੋਂ ਕਿੱਤੇ ਵੱਧ ਹੈ, ਕਿਉਂਕਿ ਬਹੁਤ ਸਾਰੇ ਮਰੀਜ਼ ਹਸਪਤਾਲਾਂ ਜਾਂ ਕਲੀਨਿਕਾਂ ਤੱਕ ਪਹੁੰਚਦੇ ਹੀ ਨਹੀਂ। ਉਨਾਂ ਦੱਸਿਆ ਕਿ ਭਾਰਤ ਵਿਚ ਸਟਰੋਕ ਦੇ ਰੋਜ਼ਾਨਾ 3000-4000 ਕੇਸ ਸਾਹਮਣੇ ਆਉਂਦੇ ਹਨ, ਜਿਨਾਂ ’ਚੋਂ ਮੁਸ਼ਕਲ ਨਾਲ 2-3 ਫੀਸਦੀ ਦਾ ਇਲਾਜ ਹੰੁਦਾ ਹੈ। ਪੂਰੀ ਦੁਨੀਆ ਵਿਚ ਇਕ ਲੱਖ ਦੀ ਆਬਾਦੀ ਪਿੱਛੇ ਹਰ ਸਾਲ 60-100 ਕੇਸ ਸਾਹਮਣੇ ਆਉਂਦੇ ਹਨ, ਜਦਕਿ ਭਾਰਤ ਵਿਚ ਇਕ ਲੱਖ ਦੀ ਆਬਾਦੀ ਪਿੱਛੇ 140-145 ਕੇਸ ਸਾਹਮਣੇ ਆਉਂਦੇ ਹਨ। ਭਾਰਤ ਵਿਚ ਸਟਰੋਕ ਦੇ ਮਾਮਲਿਆਂ ਦੇ ਵੱਧਣ ਦਾ ਕਾਰਨ ਜਾਗਰੂਕਤਾ ਦੀ ਘਾਟ ਹੈ। ਉਨਾਂ ਇਹ ਵੀ ਦੱਸਿਆ ਕਿ ਦੇਸ਼ ਵਿਚ ਹਰ ਸਾਲ ਜਿੰਨੀਆਂ ਮੌਤਾਂ ਸਟਰੋਕ ਨਾਲ ਹੁੰਦੀਆਂ ਹਨ, ਏਨੀਆਂ ਏਡਜ, ਤਪਦਿਕ ਅਤੇ ਮਲੇਰੀਏ ਨਾਲ ਵੀ ਨਹੀਂ ਹੁੰਦੀਆਂ।  ਡਾ. ਗੌਰਵ ਨੇ ਇਹ ਵੀ ਦੱਸਿਆ ਕਿ ਪੂਰੀ ਦੁਨੀਆ ’ਚ 60 ਫੀਸਦੀ ਸਟਰੋਕ ਦੇ ਮਰੀਜ਼ ਸਿਰਫ਼ ਭਾਰਤ ਵਿਚ ਹਨ। ਪਿੱਛਲੇ 4-5 ਦਹਾਕਿਆਂ ਦੌਰਾਨ ਇਨਾਂ ਕੇਸਾਂ ਵਿਚ 100 ਫੀਸਦੀ ਵਾਧਾ ਹੋਇਆ ਹੈ।

ਡਾ. ਰਾਹੁਲ ਮਹਾਜਨ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਦਿਮਾਗ ਦਾ ਦੌਰਾ ਉਸ ਸਮੇਂ ਪੈਂਦਾ ਹੈ, ਜਦ ਦਿਮਾਗ ਦੀ ਕਿਸੇ ਨਾੜੀ ਵਿਚ ਖੂਨ ਦਾ ਥੱਕਾ (ਕਲੋਟ) ਆਉਣ ਜਾਂ ਨਾੜੀ ਫਟਣ ਕਾਰਨ ਦਿਮਾਗ ਨੂੰ ਖੂਨ ਦੀ ਸਪਲਾਈ ਘੱਟ ਜਾਂਦੀ ਹੈ। ਉਨਾਂ ਦੱਸਿਆ ਕਿ 87 ਫੀਸਦੀ ਕੇਸ ਨਾੜੀ ਵਿਚ ਕਲੌਟ ਆਉਣ ’ਤੇ ਹੁੰਦੇ ਹਨ, ਜਿਨਾਂ ਦਾ ਇਲਾਜ ਕੀਤਾ ਜਾ ਸਕਦਾ ਹੈ। ਉਨਾਂ ਦੱਸਿਆ ਕਿ ਸਟਰੋਕ ਦੇ ਮਾਮਲੇ ਵਿਚ ਸਮੇਂ ਦੀ ਬਹੱਤ ਜਿਆਦਾ ਅਹਿਮੀਅਤ ਹੈ। ਉਨਾਂ ਦੱਸਿਆ ਕਿ ਦੌਰਾ ਪੈਣ ਮਗਰੋਂ ਹਰ ਮਿੰਟ ਵਿਚ ਦਿਮਾਗ ਦੇ 19 ਲੱਖ ਸੈਲ ਨਕਾਰਾ ਹੋ ਜਾਂਦੇ ਹਨ, ਇਸ ਲਈ ਮਰੀਜ਼ ਨੂੰ ਤੁਰੰਤ ਨੇੜਲੇ ਹਸਪਤਾਲ ਵਿਚ ਲੈ ਜਾਣਾ ਚਾਹੀਦਾ ਹੈ। ਉਨਾਂ ਦੱਸਿਆ ਕਿ 50 ਫੀਸਦੀ ਸਟਰੋਕ ਡਾਇਬਟੀਜ (ਸ਼ੂਗਰ), ਉਚ ਰਕਤਚਾਪ  ਅਤੇ ਵਧੇਰੇ ਕਲੈਸਟਰੋਲ ਕਾਰਨ ਹੁੰਦੇ ਹਨ।
ਡਾ. ਕਰਨਲ ਅਮਨਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖੂਨ ਦੇ ਥੱਕੇ (ਕਲੌਟ) ਕਾਰਨ ਪਏ ਦੌਰੇ ਦਾ ਇਕ ਟੀਕਾ ਲਗਾ ਕੇ ਉਸ ਸਮੇਂ ਇਲਾਜ ਕੀਤਾ ਜਾ ਸਕਦਾ ਹੈ। ਇਹ ਦਵਾਈ ਕਲੌਟ ਨੂੰ ਖੋਰ ਦਿੰਦੀ ਹੈ। ਇਹ ਤਾਂ ਹੀ ਸੰਭਵ ਹੈ ਜੋ ਕਲੋਟ ਛੋਟਾ ਹੋਵੇ ਅਤੇ ਮਰੀਜ਼ ਨੂੰ ਦੌਰਾ ਪੈਣ ‘ਤੇ ਸਾਢੇ ਚਾਰ ਘੰਟਿਆਂ ਦੇ ਅੰਦਰ ਅੰਦਰ ਮਾਹਿਰ ਡਾਕਟਰਾਂ ਕੋਲ ਲਿਜਾਇਆ ਜਾਵੇ। ਉਨਾਂ ਦੱਸਿਆ ਕਿ ਹੁਣ ਨਵੀਂ ਤਕਨੀਕ ਮਕੈਨੀਕਲ ਥਰੋਮਬੈਕਟਮੀ ਆਉਣ ਨਾਲ 24 ਘੰਟਿਆਂ ਦੇ ਅੰਦਰ ਮਰੀਜ਼ ਦਾ ਇਲਾਜ ਕੀਤਾ ਜਾ ਸਕਦਾ ਹੈ। ਇਹ ਨਹੀਂ ਆਧੁਨਿਕ ਤਕਨੀਕ ਅਲਕੈਮਿਸਟ ਅਤੇ ਓਜਸ ਹਸਪਤਾਲ ਪੰਚਕੂਲਾ ਕੋਲ ਉਪਲਬੱਧ ਹੈ। ਇਸ ਤਕਨੀਕ ਰਾਹੀਂ ਬਿਨਾਂ ਚੀਰਫਾੜ ਕੀਤਿਆਂ ਸਫਲ ਇਲਾਜ ਸੰਭਵ ਹੈ। ਉਨਾਂ ਦੱਸਿਆ ਕਿ ਮਰੀਜ਼ ਨੂੰ ਹਸਪਤਾਲ ਪੁਚਾਉਣਾ ਹੀ ਮਹੱਤਵਪੂਰਨ ਨਹੀਂ ਸਗੋਂ ਹਸਪਤਾਲ ਵੀ ‘ਸਟਰੋਕ ਰੈਡੀ ਹਸਪਤਾਲ’ ਹੋਣਾ ਚਾਹੀਦਾ ਹੈ।

ਹੋਰ ਪੜ੍ਹੋ :-ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸ਼ਿਮਲਾਪੁਰੀ ਦੇ ਆਬਜ਼ਰਵੇਸ਼ਨ ਹੋਮ ਦਾ ਵਿਸ਼ੇਸ਼ ਦੌਰਾ

ਡਾ. ਮਨੀਸ਼ ਬੁੱਧੀਰਾਜਾ ਨੇ ਕਿਹਾ ਕਿ ਭਾਰਤ ਲਾਗ ਵਾਲੀਆਂ ਅਤੇ ਬਿਨਾਂ ਲਾਗ ਵਾਲੀਆਂ ਬੀਮਾਰੀਆਂ ਦੇ ਦੋਹਰੇ ਬੋਝ ਦਾ ਸਾਹਮਣਾ ਕਰ ਰਿਹਾ ਹੈ। ਉਨਾਂ ਦੱਸਿਆ ਕਿ ਭਾਰਤ ਵਿਚ ਹਰ ਸਾਲ ਬਰੇਨ ਸਟਰੋਕ ਦੇ 15-20 ਲੱਖ ਮਰੀਜ਼ ਹਸਪਤਾਲਾਂ ਵਿਚ ਆਉਂਦੇ ਹਨ ਅਤੇ ਇਹ ਅਚਾਨਕ ਮੌਤ ਅਤੇ ਅਪੰਗਤਾ ਦਾ ਸਭ ਤੋਂ ਵੱਡਾ ਕਾਰਨ ਹੈ। ਮੁੂੰਹ ’ਚੋਂ ਲਾਰਾਂ ਵਗਣੀਆਂ ਜਾਂ ਕਿਸੇ ਅੰਗ ਹੱਥ ਪੈਰ ਵਿਚ ਕਮਜੋਰੀ ਮਹਿਸੂਸ ਹੋਣੀ ਜਾਂ ਖੜ ਜਾਣਾ ਸਟਰੋਕ ਦੇ ਮੁੱਖ ਲੱਛਣ ਹਨ। ਡਾ. ਪ੍ਰਸ਼ਾਂਤ ਮਸਕਾਰਾ ਨੇ ਕਿਹਾ ਕਿ ਭਾਰਤ ਵਰਗੇ ਮੁਲਕ ਵਿਚ ਮੁਸ਼ਕਲ ਨਾਲ 3 ਫੀਸਦੀ ਮਰੀਜ਼ਾਂ ਦਾ ਥਰੋਮਬੈਕਟਮੀ ਵਿਧੀ ਰਾਹੀਂ ਇਲਾਜ ਮਿਲਦਾ ਹੈ।

Spread the love