ਦਿੱਲੀ, 18 ਅਪ੍ਰੈਲ 2025
ਗੁੱਡ ਫਰਾਈਡੇ ਦੇ ਪਾਵਨ ਅਵਸਰ ‘ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਈਸਾ ਮਸੀਹ ਦੇ ਮਹਾਨ ਬਲੀਦਾਨ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਦਿਨ ਸਾਨੂੰ ਆਪਣੇ ਜੀਵਨ ਵਿੱਚ ਦਇਆ, ਹਮਦਰਦੀ ਅਤੇ ਉਦਾਰਤਾ ਨੂੰ ਅਪਣਾਉਣ ਦੀ ਯਾਦ ਦਿਵਾਉਂਦਾ ਹੈ।
ਐਕਸ (X) ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਕਿਹਾ
“ਗੁੱਡ ਫਰਾਈਡੇ ਦੇ ਦਿਨ ਅਸੀਂ ਯਿਸੂ ਮਸੀਹ ਦੇ ਬਲੀਦਾਨ ਨੂੰ ਯਾਦ ਕਰਦੇ ਹਾਂ। ਇਹ ਦਿਨ ਸਾਨੂੰ ਦਇਆ, ਹਮਦਰਦੀ ਅਤੇ ਹਮੇਸ਼ਾ ਵੱਡਾ ਦਿਲ ਰੱਖਣ ਦੀ ਪ੍ਰੇਰਨਾ ਦਿੰਦਾ ਹੈ। ਸ਼ਾਂਤੀ ਅਤੇ ਏਕਤਾ ਦੀ ਭਾਵਨਾ ਹਮੇਸ਼ਾ ਬਣੀ ਰਹੇ।

English






