ਪੰਜਾਬ ਸਰਕਾਰ ਵੱਲੋਂ ਜੇਲ੍ਹ ਵਾਰਡਰ ਦੇ ਲਿਖਤੀ ਪੇਪਰ ਵਿੱਚੋਂ ਪਾਸ ਹੋਏ ਯੁਵਕਾਂ  ਅਤੇ ਮੁਟਿਆਰਾਂ ਦੀ ਫਿਜ਼ੀਕਲ ਟੈਸਟ ਦੀ ਮੁਫ਼ਤ ਤਿਆਰੀ ਸ਼ੁਰੂ

news makahni
news makhani

ਤਰਨਤਾਰਨ, 5 ਅਕਤੂਬਰ 2021

ਸੀ-ਪਾਈਟ ਕੈਂਪ, ਪੱਟੀ ( ਤਰਨ-ਤਾਰਨ ) ਵਿੱਚ ਜੇਲ੍ਹ ਵਾਰਡਰ ਦੀ ਹੋਈ ਲਿਖਤੀ ਪ੍ਰੀਖਿਆ ਵਿੱਚੋਂ ਪਾਸ ਹੋਏ ਯੁਵਕਾਂ ਨੂੰ ਅਤੇ ਮੁਟਿਆਰਾਂ ਨੂੰ ਫਿਜ਼ੀਕਲ ਟੈਸਟ ਦੀ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ ।  ਇਹ ਜਾਣਕਾਰੀ ਦਿੰਦਿਆਂ ਪੱਟੀ ਕੈਂਪ ਦੇ ਇੰਚਾਰਜ ਨਿਰਵੈਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪੱਟੀ ਵੱਲੋਂ ਜਿਲ੍ਹਾ  ਤਰਨ-ਤਾਰਨ ਦੇ ਜੇਲ੍ਹ ਵਾਰਡਰ ਵਿੱਚ ਭਰਤੀ ਹੋਣ ਦੇ ਚਾਹਵਾਨ ਯੁਵਕਾਂ ਅਤੇ ਮੁਟਿਆਰਾਂ ਨੂੰ ਫਿਜ਼ੀਕਲ੍ਹ ਟ੍ਰੇਨਿੰਗ ਬਿਲਕੁੱਲ ਮੁਫ਼ਤ ਕਰਵਾਈ ਜਾਵੇਗੀ ।  ਕੈਂਪ ਵਿੱਚ ਸਰਕਾਰ ਵੱਲੋਂ ਕੋਵਿਡ-19 ਦੀਆਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ । ਕੈਂਪ ਵਿੱਚ ਮੁਫ਼ਤ ਖਾਣਾ ਅਤੇ ਮੁਫ਼ਤ ਰਹਾਇਸ਼ ਦਾ ਪ੍ਰਬੰਧ ਹੈ ।

ਹੋਰ ਪੜ੍ਹੋ :-ਡਿਪਟੀ ਕਮਿਸ਼ਨਰ, ਹਰ ਸ਼ਨੀਵਾਰ ਦੁਪਹਿਰ 12 ਵਜੇ ਤੋਂ 1 ਵਜੇ ਤਕ ਜੂਮ ਐਪ ਰਾਹੀਂ ਜ਼ਿਲ੍ਹਾ ਵਾਸੀਆਂ ਨਾਲ ਕਰਨਗੇ ਸੰਪਰਕ

ਕੈਂਪ ਵਿੱਚ ਫਿਜ਼ੀਕਲ ਟ੍ਰੈਨਿੰਗ ਮਿਤੀ 06 ਅਕਤੂਬਰ 2021  ਤੋਂ ਸ਼ੁਰੂ ਹੈ ।  ਕੈਂਪ ਵਿੱਚ ਦਾਖਲੇ ਸਮੇਂ  ਮਾਸਕ, ਹੈਂਡ ਸਨੈਟਾਈਜ਼ਰ, ਨਹਾਉਣ ਵਾਲਾ ਸਾਬਨ, ਰੋਲ ਨੰਬਰ ਸਲਿੱਪ/ ਲਿਖਤੀ ਪੇਪਰ ਵਿੱਚੋਂ ਪਾਸ ਹੋਣ ਦਾ ਪਰੂਫ਼ , ਰਿਹਾਇਸ਼ ਦੇ ਸਰਟੀਫਿਕੇਟ, ਜਾਤੀ ਦੇ ਸਰਟੀਫਿਕੇਟ, ਦਸਵੀਂ ਅਤੇ 10+2 ਪਾਸ ਸਰਟੀਫਿਕੇਟ ਦੀ ਇੱਕ-ਇੱਕ ਫੋਟੋ ਸਟੇਟ ਕਾਪੀ,  ਇੱਕ ਪਾਸਪੋਰਟ ਸਾਈਜ਼ ਦੀ ਫੋਟੋ ਅਤੇ ਮੌਸਮ ਅਨੁਸਾਰ ਬਿਸਤਰਾ ਅਤੇ ਖਾਣਾ ਖਾਣ ਲਈ ਬਰਤਨ ਨਾਲ ਲੈ ਕੇ ਆਉਣ ।  ਜਿਹੜੇ ਯੁਵਕ ਅਤੇ ਲੜ੍ਹਕੀਆਂ ਫਿਜ਼ੀਕਲ ਟ੍ਰੇਨਿੰਗ ਲਈ ਰੋਜ਼ਾਨਾ  ਘਰ ਤੋਂ ਆ-ਜਾ ਸਕਦੇ ਹਨ ਉਹ ਆ ਸਕਦੇ ਹਨ । ਹੋਰ ਜਾਣਕਾਰੀ ਲਈ 80543-62934, 94647-56808 ਇਹਨਾਂ  ਨੰਬਰਾਂ ਤੇ ਸਪੰਰਕ ਕੀਤਾ ਜਾ ਸਕਦਾ ਹੈ।

Spread the love