ਟ੍ਰਾਇਲ ਦੇ ਦੂਜੇ ਦਿਨ 5 ਜ਼ਿਲ੍ਹਿਆਂ ਤੋਂ 26 ਖਿਡਾਰੀਆਂ ਨੇ ਲਿਆ ਭਾਗ
ਰੂਪਨਗਰ, 4 ਅਪ੍ਰੈਲ :- ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਰੂਪੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਤੇ ਖੇਡ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹਾ ਖੇਡ ਵਿਭਾਗ ਰੂਪਨਗਰ ਵਲੋਂ ਰੋਇੰਗ ਖੇਡ ਪੀ.ਆਈ.ਐੱਸ ਰੇਜੀਡੈਂਸਲ ਵਿੰਗ ਦੇ ਲਈ ਪੰਜਾਬ ਭਰ ਦੇ ਖਿਡਾਰੀਆਂ ਦੇ ਚੋਣ ਟ੍ਰਾਇਲ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਕਰਵਾਏ ਗਏ।
ਇਨ੍ਹਾਂ ਚੋਣ ਟ੍ਰਾਇਲ ਵਿੱਚ ਖਿਡਾਰੀਆਂ ਨੂੰ ਉਤਸਾਹਿਤ ਅਤੇ ਟਰਾਇਲਜ ਦੀ ਦੇਖ ਰੇਖ ਕਰਨ ਪੀ.ਆਈ.ਐੱਸ ਦੇ ਐਡਮਿਨ ਡਾਇਰੈਕਟਰ ਗੁਰਦੀਪ ਕੌਰ ਅਤੇ ਸੁਪਰਡੈਂਟ ਖੇਡ ਵਿਭਾਗ ਪੰਜਾਬ ਦੀਪਕ ਸ਼ਰਮਾ ਵਿਸ਼ੇਸ਼ ਤੌਰ ਤੇ ਪਹੁੰਚੇ। ਉਨ੍ਹਾਂ ਖਿਡਾਰੀਆਂ ਨੂੰ ਚੋਣ ਟ੍ਰਾਇਲ ਵਿੱਚ ਆਪਣਾ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਆ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਇਨ੍ਹਾਂ ਚੋਣ ਟ੍ਰਾਇਲ ਵਿੱਚ ਲਗਭਗ 26 ਖਿਡਾਰੀਆਂ ਨੇ ਵੱਖ-ਵੱਖ 5 ਜ਼ਿਲ੍ਹਿਆਂ (ਰੋਪੜ, ਹੁਸ਼ਿਆਰਪੁਰ, ਮੋਹਾਲੀ, ਤਰਨਤਾਰਨ, ਮਾਨਸਾ) ਤੋਂ 12 ਲੜਕੀਆਂ 14 ਲੜਕਿਆਂ ਖਿਡਾਰੀਆਂ ਨੇ ਭਾਗ ਲਿਆ।ਉਨ੍ਹਾਂ ਦੱਸਿਆ ਕਿ ਇਨ੍ਹਾਂ ਖਿਡਾਰੀਆਂ ਲਈ ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋਂ ਮੁਫਤ ਰਹਾਇਸ਼ ਖਾਣਾ ਪੀਣਾ ਅਤੇ ਉੱਚ ਕੋਟੀ ਦੀ ਟਰੇਨਿੰਗ ਕਰਵਾਈ ਜਾਵੇਗੀ।
ਇਸ ਮੌਕੇ ਮੁੱਖ ਕੋਚ ਰੋਇੰਗ ਗੁਰਜਿੰਦਰ ਸਿੰਘ ਚੀਮਾ, ਫੁੱਟਬਾਲ ਕੋਚ ਸੁਖਦੇਵ ਸਿੰਘ, ਬੈਡਮਿੰਟਨ ਕੋਚ ਸੀਲ ਭਗਤ, ਬਾਸਕਿਟਬਾਲ ਕੋਚ ਬੰਦਨਾ ਵਾਹਰੀ, ਇੰਦਰਜੀਤ ਸਿੰਘ, ਲਵਜੀਤ ਸਿੰਘ, ਹਰਿੰਦਰ ਕੌਰ ਹਾਕੀ ਕੋਚ, ਉਕਰਦੀਪ ਕੌਰ, ਜਗਜੀਵਨ ਸਿੰਘ ਕੈਕਿੰਗ ਕੈਨੋਇੰਗ ਕੋਚ, ਯਸਪਲਾ ਰਜੌਰੀਆ ਤੈਰਾਕੀ ਕੋਚ, ਰਵਿੰਦਰ ਕੌਰ ਰੋਇੰਗ ਕੋਚ, ਕੁਲਵਿੰਦਰ ਕੌਰ, ਰਾਜਵੀਰ ਸਿੰਘ ਫਿਜੀਕਲ ਟਰੇਨਰ ਅਤੇ ਹੋਰ ਖੇਡ ਪ੍ਰੇਮੀ ਹਾਜਿਰ ਸਨ।