ਖ਼ਬਰਾਂ, ਰੂਪਨਗਰ

ਜ਼ਿਲ੍ਹੇ ਦੇ ਸਮੂਹ ਸਰਕਾਰੀ ਸਕੂਲ ਮੁੱਖਿਆਂ ਦੀ ਹੋਈ ਪਲੇਠੀ ਮੀਟਿੰਗ

ਨਵੇ ਬਣੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸਸ) ਪ੍ਰੇਮ ਕੁਮਾਰ ਮਿੱਤਲ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ) ਸੰਗੀਤਾ ਸ਼ਰਮਾ ਦਾ ਕੀਤਾ ਸੁਆਗਤ 
ਰੂਪਨਗਰ, 30 ਨਵੰਬਰ :-  ਰੂਪਨਗਰ ਜ਼ਿਲ੍ਹੇ ਦੇ ਸਮੂਹ ਸਰਕਾਰੀ ਸਕੂਲ ਦੇ ਪ੍ਰਿੰਸੀਪਲਾਂ ਤੇ ਮੁੱਖ ਅਧਿਆਪਕਾਂ ਦੀ ਮੀਟਿੰਗ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ (ਲੜਕੀਆਂ) ਰੂਪਨਗਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸਸ) ਪ੍ਰੇਮ ਕੁਮਾਰ ਮਿੱਤਲ ਦੀ ਪ੍ਰਧਾਨਗੀ ਹੇਠ ਪਲੇਠੀ ਮੀਟਿੰਗ ਹੋਈ।
ਮੀਟਿੰਗ ਦੌਰਾਨ ਪ੍ਰਿੰਸੀਪਲ ਲੋਕੇਸ਼ ਮੋਹਨ ਸ਼ਰਮਾ ਵੱਲੋ ਜਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ ਨੂੰ ‘ਜੀ ਆਇਆਂ ਆਖਿਆ’ ਆਖਿਆ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੁਰਿੰਦਰ ਪਾਲ ਸਿੰਘ ਅਤੇ ਪ੍ਰਿੰਸੀਪਲ ਬਲਾਕ ਨੋਡਲ ਅਫਸਰ ਸਾਹਿਬਾਨਾਂ ਨੇ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ।
ਇਸ ਮੌਕੇ ਨਵ ਨਿਯੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ) ਸੰਗੀਤਾ ਸ਼ਰਮਾ ਦਾ ਵੀ ਸਵਾਗਤ ਕੀਤਾ ਗਿਆ।
ਸੰਬੋਧਨ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸਸ) ਨੇ ਮੀਟਿੰਗ ਵਿੱਚ ਹਾਜ਼ਰੀਨਾਂ ਦਾ ਸਵਾਗਤ ਕਰਦਿਆਂ ਜਿਲ੍ਹੇ ਦੇ ਸਕੂਲਾਂ ਅੰਦਰ ਵਧੀਆ ਕਾਰਗੁਜਾਰੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਸਕੂਲਾਂ ਅੰਦਰ ਗੁਣਾਤਮਕ ਸਿੱਖਿਆ ਪ੍ਰਦਾਨ ਕਰਨ ਅਤੇ ਬਹੁਤ ਹੀ ਵਧੀਆ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਸਕੂਲ ਮੁੱਖੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੇਵਾ ਨਿਭਾਉਣ ਲਈ ਬਚਨਬੱਧ ਹਨ। ਸਕੂਲਾਂ ਦੀ ਹਰ ਪੱਖੋਂ ਬੇਹਤਰੀ ਲਈ ਉਹ ਹਮੇਸ਼ਾ ਯਤਨਸ਼ੀਲ ਰਹਿਣਗੇ।
ਇਸ ਮੌਕੇ ਪ੍ਰਿੰਸੀਪਲ ਵਰਿੰਦਰ ਸ਼ਰਮਾ ਡੀ.ਐਮ ਸਮਾਰਟ ਸਕੂਲ ਨੇ ਸਕੂਲਾਂ ਵਿੱਚ ਬੇਸਿਕ ਬੁਨਿਆਦੀ ਜਰੂਰਤਾਂ ਅਤੇ ਉਹਨਾਂ ਦੀ ਪੂਰਤੀ ਮੰਗ ਸਬੰਧੀ ਸਕੂਲ ਮੁੱਖੀਆਂ ਨਾਲ ਗੱਲਬਾਤ ਕੀਤੀ।
ਇਸ ਮੌਕੇ ਜਸਵੀਰ ਸਿੰਘ ਡੀ.ਐਮ.ਗਣਿਤ ਨੇ ਸਕੂਲਾਂ ਵਿੱਚ ਵੱਖ-ਵੱਖ ਸਪਲੀਮੈਂਟਰੀ ਮੈਟੀਰੀਅਲ ਅਤੇ  ਆਨ-ਲਾਈਨ ਪਲੇਟਫਾਰਮ ਦੀ ਸੁਯੋਗ ਵਰਤੋਂ ਨਾਲ ਵਿਦਿਆਰਥੀਆਂ ਨੂੰ ਹਰੇਕ ਵਿਸ਼ੇ ਦੀ ਵੱਧ ਤੋਂ ਵੱਧ ਪ੍ਰੈਕਟਿਸ ਕਰਵਾਉਣ, ਬੱਚਿਆਂ ਦੀ ਸ਼ਤ-ਪ੍ਰਤੀਸ਼ਤ ਹਾਜ਼ਰੀ, ਚੰਗੀ ਸਿਹਤ ਅਤੇ ਤੰਦਰੁਸਤੀ ਤੇ ਜੋਰ ਦਿੱਤਾ।ਹਰਪ੍ਰੀਤ ਸਿੰਘ ਕੋਆਰਡੀਨੇਟਰ ਨੇ ਸਕਾਲਰਸ਼ਿਪ ਅਤੇ ਹੋਰ ਵੱਖ-ਵੱਖ ਏਜੰਡਿਆਂ ਸਬੰਧੀ ਗੱਲਬਾਤ ਦੌਰਾਨ ਆਨ-ਲਾਈਨ ਪੋਸਟਲ ਬਾਰੇ ਜਾਣਕਾਰੀ ਦਿਤੀ।ਸਤਨਾਮ ਸਿੰਘ ਡੀ.ਐਮ ਨੇ ਵੀਏਐਮ ਦੀਕਸ਼ਾ ਪ੍ਰਾਜੈਕਟ ਬਾਰੇ ਸਕੂਲਾਂ ਵਿੱਚ ਅਧਿਆਪਕਾਂ ਨੂੰ ਅਪਣੇ ਪ੍ਰਾਜੈਕਟ ਅਪਲੋਡ ਕਰਨ ਸਬੰਧੀ ਦੱਸਿਆ ਗਿਆ।ਬਲਜਿੰਦਰ ਸਿੰਘ ਡੀ.ਐਮ ਨੇ ਸਪੋਰਟਸ
ਐਕਟਿਵਟੀਜ਼ ਅਪਡੇਟ ਸਬੰਧੀ ਗੱਲਬਾਤ ਕੀਤੀ ਗਈ।ਉਪ ਜ਼ਿਲ੍ਹਾ ਸਿੱਖਿਆ ਅਫਸਰ ਸੁਰਿੰਦਰ ਪਾਲ ਸਿੰਘ ਨੇ ਮੀਟਿੰਗ ਵਿੱਚ ਹਾਜ਼ਰੀਨ ਸਭ ਦਾ ਧੰਨਵਾਦ ਕੀਤਾ।ਇਸ ਮੌਕੇ ਹੈਡਮਾਸਟਰ ਐਸੋਸੀਏਸ਼ਨ ਰੂਪਨਗਰ ਵੱਲੋ ਰਮੇਸ਼ ਕੁਮਾਰ ਦੀ ਪ੍ਰਧਾਨਗੀ ਵਿਚ ਨਵੇਂ ਆਏ ਜ਼ਿਲ੍ਹਾ ਸਿੱਖਿਆ ਅਫ਼ਸਰ (ਸਸ) ਦਾ ਗੁਲਦਸਤਾ ਦੇ ਕੇ ਸੁਆਗਤ ਕੀਤਾ।ਇਸ ਮੌਕੇ ਜ਼ਿਲ੍ਹਾ ਮੀਡੀਆ ਕੁਆਰਡੀਨੇਟਰ ਮਨਜਿੰਦਰ ਸਿੰਘ ਚੱਕਲ ਅਤੇ ਜਸਵੀਰ ਸਿੰਘ ਵੱਲੋ ਸਾਰੇ ਪ੍ਰੋਗਰਾਮ ਦੀ ਜਾਣਕਾਰੀ ਮੀਡੀਆ ਤੱਕ ਪਹੁਚਾਈ ।ਮੀਟਿੰਗ ਵਿੱਚ ਸਕੂਲ ਮੁੱਖੀਆਂ ਨਾਲ ਦਫ਼ਤਰ ਅਮਲਾ ਅਤੇ ਗਣਿਤ, ਵਿਗਿਆਨ ਅਤੇ ਅੰਗਰੇਜ਼ੀ ਵਿਸ਼ਿਆਂ ਦੇ ਡੀ.ਐਮ ਅਤੇ ਬੀ.ਐਮ ਹਾਜ਼ਰ ਸਨ।
Spread the love

Leave a Comment

Your email address will not be published. Required fields are marked *

*

Instagram Feed

Facebook Feed

Facebook Pagelike Widget

Currency Converter