ਵਿਸ਼ਵ ਕਵਿਤਾ ਦਿਵਸ ਮੌਕੇ ਵਿਦਿਆਰਥੀਆਂ ਦੇ ਕਵਿਤਾ ਉਚਾਰਨ ਮੁਕਾਬਲੇ

ਵਿਸ਼ਵ ਕਵਿਤਾ ਦਿਵਸ ਮੌਕੇ ਵਿਦਿਆਰਥੀਆਂ ਦੇ ਕਵਿਤਾ ਉਚਾਰਨ ਮੁਕਾਬਲੇ
ਵਿਸ਼ਵ ਕਵਿਤਾ ਦਿਵਸ ਮੌਕੇ ਵਿਦਿਆਰਥੀਆਂ ਦੇ ਕਵਿਤਾ ਉਚਾਰਨ ਮੁਕਾਬਲੇ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਮੁਕਾਬਲੇ ’ਚੋਂ ਤਨਵਿੰਦਰ ਕੌਰ ਦਾ ਪਹਿਲਾ ਸਥਾਨ

 ਬਰਨਾਲਾ, 21 ਮਾਰਚ 2022

ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਕਿ੍ਰਸ਼ਨ ਕੁਮਾਰ ਦੀ ਰਹਿਨੁਮਾਈ ਹੇਠ ਭਾਸ਼ਾ ਵਿਭਾਗ ਵੱਲੋਂ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਉਪਰਾਲੇ ਕਰਨ ਦੇ ਨਾਲ ਨਾਲ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਨਾਂ ਉਪਰਾਲਿਆਂ ਅਧੀਨ ਜ਼ਿਲਾ ਭਾਸ਼ਾ ਦਫਤਰ ਬਰਨਾਲਾ ਵੱਲੋਂ ਸਥਾਨਕ ਯੂਨੀਵਰਸਿਟੀ ਕਾਲਜ ਵਿਖੇ ਪਿ੍ਰੰਸੀਪਲ ਰਾਕੇਸ਼ ਜਿੰਦਲ ਦੇ ਸਹਿਯੋਗ ਨਾਲ ਵਿਸ਼ਵ ਕਵਿਤਾ ਦਿਵਸ ਮਨਾਇਆ ਗਿਆ।

ਹੋਰ ਪੜ੍ਹੋ :-ਵਧੀਕ ਡਿਪਟੀ ਕਮਿਸ਼ਨਰ ਜਗਰਾਓ ਵੱਲੋਂ ਕਰੋਨਾ ਮਹਾਂਮਾਰੀ ਨਾਲ ਲੜਨ ਵਾਲੇ ਯੋਧਿਆਂ ਦਾ ਕੀਤਾ ਸਨਮਾਨ

ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜ਼ਿਲਾ ਭਾਸ਼ਾ ਅਫਸਰ ਸੁਖਵਿੰਦਰ ਸਿੰਘ ਗੁਰਮ ਨੇ ਦੱਸਿਆ ਕਿ ਯੂਨੈਸਕੋ ਦੇ ਪੈਰਿਸ ਮਤੇ ਅਨੁਸਾਰ ਵਿਸ਼ਵ ਭਰ ਦੇ ਸਮਾਜਾਂ ’ਚ ਭਾਸ਼ਾਈ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਹਰ ਵਰੇ 21 ਮਾਰਚ ਨੂੰ ਵਿਸ਼ਵ ਕਵਿਤਾ ਦਿਵਸ ਮਨਾਇਆ ਜਾਂਦਾ ਹੈ। ਖੋਜ ਅਫਸਰ ਬਿੰਦਰ ਸਿੰਘ ਖੁੱਡੀ ਕਲਾਂ ਨੇ ਕਿਹਾ ਕਿ ਕਵਿਤਾ ਇਨਸਾਨ ਦੀ ਜ਼ਿੰਦਗੀ ਦੇ ਅੰਗ ਸੰਗ ਤੁਰਦੀ ਹੈ। ਉਨਾਂ ਕਿਹਾ ਕਿ ਸਮਕਾਲੀ ਹਾਲਤਾਂ ’ਤੇ ਲਿਖੀ ਕਵਿਤਾ ਇਤਿਹਾਸਕ ਦਸਤਾਵੇਜ਼ ਵੀ ਹੁੰਦੀ ਹੈ। ਡਾ. ਗਗਨਦੀਪ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨਾ ਸਮੇਂ ਦੀ ਮੁੱਖ ਜ਼ਰੂਰਤ ਹੈ ਅਤੇ ਭਾਸ਼ਾ ਵਿਭਾਗ ਵੱਲੋਂ ਕੀਤਾ ਗਿਆ ਉਪਰਾਲਾ ਕਾਬਿਲੇ-ਤਾਰੀਫ ਹੈ। ਡਾ. ਹਰਪ੍ਰੀਤ ਕੌਰ ਰੂਬੀ ਨੇ ਕਵਿਤਾ ਨੂੰ ਦਿਲ ਦੀ ਧੜਕਨ ਕਹਿੰਦਿਆਂ ਕਿਹਾ ਕਿ ਹਰ ਇਨਸਾਨ ’ਚ ਕਵਿਤਾ ਲਿਖਣ ਦੀ ਸਮਰੱਥਾ ਹੁੰਦੀ ਹੈ।

ਕਵਿਤਾ ਮੁਕਾਬਲੇ ਦੌਰਾਨ ਕਾਲਜ ਦੇ ਵਿਦਿਆਰਥੀਆਂ ਤਨਵਿੰਦਰ ਕੌਰ, ਸਿਮਰਨ ਕੌਰ, ਮਨਦੀਪ ਸਿੰਘ, ਚੇਤਨਾ, ਕੰਚਨ, ਸੁਮਨਦੀਪ ਕੌਰ, ਅਕਾਸ਼ਦੀਪ ਸਿੰਘ, ਲਛਮਣ ਸਿੰਘ, ਹਰੀਸ਼ ਕੁਮਾਰ, ਗੁਰਜੰਟ ਰਾਮ, ਅਮਨਦੀਪ ਕੌਰ, ਕਮਲਜੀਤ ਸਿੰਘ, ਰਾਜਨਦੀਪ ਕੌਰ, ਰਵੀ ਅਤੇ ਅਮਨਜੋਤ ਕੌਰ ਵੱਲੋਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਡਾ. ਰਾਮਪਾਲ, ਪ੍ਰੋ. ਹਰਪ੍ਰੀਤ ਸਿੰਘ, ਪ੍ਰੋ. ਪੂਸ਼ਾ ਗਰਗ ਦੀ ਜੱਜਮੈਂਟ ਅਨੁਸਾਰ ਮੁਕਾਬਲੇ ’ਚੋਂ ਤਨਵਿੰਦਰ ਕੌਰ ਨੇ ਪਹਿਲਾ, ਸਿਮਰਨ ਕੌਰ ਨੇ ਦੂਜਾ ਅਤੇ ਮਨਦੀਪ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਭਾਸ਼ਾ ਵਿਭਾਗ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਸੰਚਾਲਨ ਡਾ. ਗਗਨਦੀਪ ਕੌਰ ਅਤੇ ਡਾ. ਹਰਪ੍ਰੀਤ ਕੌਰ ਰੂਬੀ ਵੱਲੋਂ ਕੀਤਾ ਗਿਆ।

ਸਮਾਗਮ ’ਚ ਕਾਲਜ ਦੇ ਪ੍ਰੋਫੈਸਰਾਂ ਡਾ. ਸੁਖਰਾਜ, ਡਾ. ਹਰਵਿੰਦਰ ਸਿੰਘ, ਹਰਕੇਵਲ ਸਿੰਘ, ਗੁਰਮੇਲ, ਵਿਪਨ ਗੋਇਲ, ਜਸਵਿੰਦਰ ਸਿੰਘ, ਡਾ. ਜਸਵਿੰਦਰ ਕੌਰ, ਕਰਮਜੀਤ ਕੌਰ, ਸੀਮਾ ਰਾਣੀ, ਪ੍ਰੀਆ, ਪੂਨਮ, ਡਾ. ਰਿਪਜੀਤ ਕੌਰ ਤੇ ਦੀਪਕ ਸਮੇਤ ਕਾਲਜ ਦੇ ਵਿਦਿਆਰਥੀਆਂ ਵੱਲੋਂ ਸ਼ਿਰਕਤ ਕੀਤੀ ਗਈ

ਜੇਤੂ ਵਿਦਿਆਰਥੀਆਂ ਦਾ ਸਨਮਾਨ ਕਰਦੇ ਭਾਸ਼ਾ ਵਿਭਾਗ ਦੇ ਅਧਿਕਾਰੀ ਤੇ ਕਾਲਜ ਦੇ ਪ੍ਰੋਫੈਸਰ।

Spread the love