ਕਿਸਾਨ, ਜਿਨ੍ਹਾਂ ਦੀ ਫਲ, ਸਬਜੀ, ਫੁੱਲ ਆਦਿ ਖੇਤਾਂ ਵਿਚ ਬਰਬਾਦ ਹੋਈ, ਉਨ੍ਹਾਂ ਨੂੰ 25000 ਪ੍ਰਤੀ ਏਕੜ ਦਾ ਮੁਆਵਜਾ ਦੇ ਵੇ ਪੰਜਾਬ ਸਰਕਾਰ : ਜੋਸ਼ੀ
ਵੱਪਾਰਕ ਅਤੇ ਸਿੱਖਿਆ ਸੰਸਥਾਵਾਂ ਦੇ ਬਿਜਲੀ ਦੇ ਮਿਨਿਮਮ ਚਾਰਜ਼, ਫਿਕਸਡ ਬਿਜਲੀ ਚਾਰਜ਼ ਹੋਣ ਮੁਆਫ : ਜੋਸ਼ੀ
ਘਰੇਲੂ ਗ੍ਰਾਹਕਾਂ ਨੂੰ ਤਿੰਨ ਮਹੀਨੇ ਦੇ ਬਿਜਲੀ ਬਿਲ ਬਿਨ੍ਹਾ ਪੈਨੇਲਿਟੀ ਅਤੇ ਬਿਆਜ਼ ਦੇ ਅਗਲੇ ਤਿੰਨ ਮਹੀਨਿਆਂ ਵਿਚ ਭਰਨ ਦੀ ਛੁੱਟ ਦਿੱਤੀ ਜਾਵੇ
ਚੰਡੀਗੜ, 19 ਮਈ ( )- ਕੋਰੋਨਾ ਵਾਈਰਸ ਦੇ ਪ੍ਰਕੋਪ ਨੂੰ ਰੋਕਣ ਲਈ ਬੀਤੇ ਲੱਗਭੱਗ 58 ਦਿਨਾਂ ਤੋਂ ਲਾਕਡਾਊਨ ਅਤੇ ਕਰਫਿਊ ਦੇ ਕਾਰਨ ਰੋਜ਼ਗਾਰ, ਵੱਪਾਰ ਦੇ ਸਾਰੇ ਸਾਧਨ ਬੰਦ ਹਨ, ਸਮਾਜ ਦਾ ਹਰ ਵਰਗ ਆਰਥਿਕ ਪਰੇਸ਼ਾਨੀਆਂ ਨਾਲ ਜੁੱਝ ਰਿਹਾ ਹੈ, ਇਸ ਲਈ ਇਨ੍ਹਾਂ ਸਭ ਨੂੰ ਭਾਜਪਾ ਸ਼ਾਸਤ ਕਰਨਾਟਕ ਅਤੇ ਹਿਮਾਚਲ ਸਰਕਾਰ ਦੀ ਤਰਜ਼ ‘ਤੇ ਰਾਹਤ ਦੇਣ ਵਾਲਾ ਆਰਥਿਕ ਪੈਕੇਜ਼ ਤੁਰੰਤ ਐਲਾਨੇ ਪੰਜਾਬ ਸਰਕਾਰ। ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ ਦਾ।
ਨਾਈ, ਧੌਬੀ, ਮੋਚੀ, ਪਲੰਬਰ, ਇਲੈਕਟ੍ਰੀਸ਼ਨ, ਮੈਕੇਨਿਕ, ਮੋਬਾਈਲ ਰਿਪੇਅਰ ਵਾਲਾ, ਆਟੋ, ਟੈਕਸੀ, ਕੈਬ ਅਤੇ ਬਸ ਡਰਾਈਵਰ, ਰਿਕਸ਼ਾ ਵਾਲਾ, ਰੇਹੜੀ ਵਾਲੇ, ਛੋਟੇ ਢਾਬੇ ਵਾਲੇ, ਢਾਬੀਆਂ ‘ਤੇ ਕੰਮ ਕਰਨ ਵਾਲੀ ਲੇਬਰ, ਖੇਤ ਮਜਦੂਰ ਆਦਿ ਇਨ੍ਹਾਂ ਸਭ ਨੂੰ ਵਨ ਟਾਈਮ ਕੰਪੇਸੈਸ਼ਨ ਦੇ ਤੌਰ ‘ਤੇ ਇਕ ਵਾਰ ਦੀ ਸਹਾਇਤਾ ਰਾਸ਼ੀ ਪੰਜ ਹਜ਼ਾਰ ਰੁੱਪਏ ਦਿੱਤੇ ਜਾਣ ਦੀ ਜੋਸ਼ੀ ਨੇ ਮੰਗ ਕੀਤੀ।
ਪੰਜਾਬ ਦੇ ਕਿਸਾਨ ਜਿਨ੍ਹਾਂ ਦੀ ਫੱਲ, ਸਬਜੀ, ਫੁੱਲ ਆਦਿ, ਮੰਗ ਨਾ ਹੋਣ ਕਾਰਨ ਖੇਤਾਂ ਵਿਚ ਬਰਬਾਦ ਹੋ ਗਿਆ, ਉਨ੍ਹਾਂ ਨੂੰ ਪੰਜਾਬ ਸਰਕਾਰ ਤੁਰੰਤ 25000 ਰੁੱਪਏ ਪ੍ਰਤੀ ਏਕੜ ਮੁਆਵਜਾ ਦੇਵੇ। ਡੇਅਰੀ ਅਤੇ ਮਛਲੀ ਪਾਲਕ ਕਿਸਾਨ ਨੂੰ ਵੀ ਰਾਹਤ ਦੇਵੇ।
ਦੁਕਾਨਦਾਰ, ਕਾਰਖਾਨੇ ਵਾਲੇ ਜਾਂ ਫਿਰ ਹਰ ਤਰਾਂ ਦੇ ਵੱਪਾਰਕ ਸੰਸਥਾ, ਸਿੱਖਿਆ ਅਤੇ ਧਾਰਮਿਕ ਸੰਸਥਾ ਦੇ ਲਈ ਘੱਟ ਤੋਂ ਘੱਟ ਦੋ ਮਹੀਨੇ ਦੇ ਬਿਜਲੀ ਦੇ ਮਿਨਿਮਮ ਚਾਰਜ਼/ਫਿਕਸਡ ਇਲੈਕਟ੍ਰੀਸਿਟੀ ਚਾਰਜ਼ ਮੁਆਫ ਹੋਣ।
ਘਰੇਲੂ ਗ੍ਰਾਹਕਾਂ ਨੂੰ ਮਾਰਚ, ਅਪ੍ਰੈਲ, ਮਈ ਤਿੰਨ ਮਹੀਨੇ ਦੇ ਬਿਜਲੀ ਬਿਲ ਬਿਨਾ ਪੈਨਲਿਟੀ ਅਤੇ ਬਿਆਜ ਦੇ ਅਗਲੇ ਤਿੰਨ ਮਹੀਨੇ ਵਿਚ ਕਿਸ਼ਤਾਂ ਵਿਚ ਭਰਨ ਦੀ ਛੁੱਟ ਦਿੱਤੀ ਜਾਵੇ।
ਜੋਸ਼ੀ ਨੇ ਆਖਿਰ ਵਿਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਅਤੇ ਉਸ ਦੇ ਅਧੀਨ ਆਉਂਦੇ ਬੋਰਡ, ਕਾਰਪੋਰੇਸ਼ਨ ਆਦਿ ਦੇ ਲਈ ਕੰਮ ਕਰਨ ਵਾਲੇ ਜਾਂ ਫਿਰ ਪੰਜਾਬ ਸਰਕਾਰ ਨੂੰ ਕਿਸੇ ਵੀ ਤਰਾਂ ਦੀ ਸਪਲਾਈ ਦੇਣ ਵਾਲੇ ਵੈਂਡਰ, ਠੇਕੇਦਾਰ, ਸਪਲਾਇਰ ਆਦਿ ਦੇ ਸਾਰੇ 31 ਮਾਰਚ ਤੱਕ ਦੇ ਪੈਡਿੰਗ ਬਿਲਾਂ ਦੀ ਪੇਮੈਂਟ ਕਰ ਕੇ ਪੰਜਾਬ ਸਰਕਾਰ ਰਾਹਤ ਦੇਵੇ।