ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਕਰਨ ਵਾਲੀਆਂ ਮਸ਼ੀਨਾਂ ’ਤੇ ਦਿੱਤੀ ਜਾ ਰਹੀ ਹੈ ਸਬਸਿਡੀ: ਮੁੱਖ ਖੇਤੀਬਾੜੀ ਅਫਸਰ

ਸਬਸਿਡੀ ’ਤੇ ਖੇਤੀ ਸੰਦ ਲੈਣ ਲਈ ਅਰਜ਼ੀ 17 ਅਗਸਤ ਤੱਕ ਦਿੱਤੀ ਜਾ ਸਕਦੀ ਹੈ
ਬਰਨਾਲਾ, 4 ਅਗਸਤ
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਕਰਨ ਲਈ ਸਬਸਿਡੀ ਉੱਤੇ ਖੇਤੀ ਸੰਦ ਦਿੱਤੇ ਜਾ ਰਹੇ ਹਨ ਜਿਸ ਸਬੰਧੀ ਅਰਜ਼ੀ ਦੇਣ ਦੀ ਆਖਰੀ ਤਾਰੀਖ 17 ਅਗਸਤ ਹੈ।
ਇਹ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਸ. ਬਲਦੇਵ ਸਿੰਘ ਨੇ ਦੱਸਿਆ ਕਿ ਪਰਾਲੀ ਨੂੰ ਸਾਂਭਣ ਵਾਲੀਆਂ ਮਸ਼ੀਨਾਂ ਜਿਵੇਂ ਸੁਪਰ ਸੀਡਰ, ਐਸ.ਐਮ.ਐਸ, ਹੈਪੀ ਸੀਡਰ, ਪੈਡੀ ਸਟਰਾਅ ਚੌਪਰ, ਸ਼ਰੈਡਰ, ਮਲਚਰ, ਹਾਈਡਰੋੋਲਿਕਰਿਵਰਸੀਬਲਐਮ.ਬੀ.ਪਲੋੋਅ, ਜੀਰੋੋ ਟਿੱਲ ਡਰਿੱਲ, ਸੁਪਰ ਸੀਡਰ ਅਤੇ ਖੇਤਾਂ ਵਿੱਚੋੋਂ ਪਰਾਲੀ ਬਾਹਰ ਕੱਢਣ ਵਾਲੀਆਂ ਮਸ਼ੀਨਾਂ ਬੇਲਰ, ਰੇਕ ਅਤੇ ਕਰਾਹਰੀ ਆਦਿ  ਪੰਜਾਬ ਸਰਕਾਰ ਵੱਲੋਂ ਸਬਸਿਡੀ ’ਤੇ ਦਿੱਤੇ ਜਾ ਰਹੇ ਹਨ।
ਉਹਨਾਂ ਕਿਹਾ ਕਿ ਕਿਸਾਨ ਨਿੱਜੀ ਇਸਤੇਮਾਲ ਲਈ 50 ਫ਼ੀਸਦੀ ਅਤੇ ਕਿਸਾਨਾਂ ਦੀਆਂ ਰਜਿਸਟਰਡ ਸਹਿਕਾਰੀ ਸਭਾਵਾਂ ਸੁਸਾਇਟੀਆਂ, ਰਜਿਸਟਰਡ ਕਿਸਾਨ ਗਰੁੱਪਾਂ, ਗ੍ਰਾਮ ਪੰਚਾਇਤਾਂ, ਫਾਰਮਰ ਪ੍ਰੋੋਡਿਊਸਰ ਸੰਸਥਾਵਾਂ ਆਦਿ ਲਈ ਲਈ 80 ਤੋਂ 50 ਫ਼ੀਸਦੀ ਸਬਸਿਡੀ ਦਿੱਤੀ ਜਾਣੀ ਹੈ।
ਇਸ ਲਈ ਕਿਸਾਨ ਬਲਾਕ ਖੇਤੀਬਾੜੀ ਦਫਤਰਾਂ ਜਾਂ ਫਿਰ ਮੁੱਖ ਖੇਤੀਬਾੜੀ ਦਫਤਰ ਵਿਖੇ ਸੰਬੰਧਤ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ ਨਿਰਧਾਰਿਤ ਪ੍ਰਫਾਰਮੇ ਵਿੱਚ ਭਰ ਕੇ ਮਿਤੀ 17 ਅਗਸਤ 2020 ਤੱਕ ਆਪਣੇ ਬਲਾਕ ਖੇਤੀਬਾੜੀ ਅਫਸਰ ਦੇ ਦਫਤਰ ਜਮ੍ਹਾ ਕਰਵਾ ਸਕਦੇ ਹਨ। ਇਹ ਪ੍ਰਫਾਰਮਾ ਖੇਤੀਬਾੜੀ ਵਿਭਾਗ ਦੀ ਵੈਬਸਾਇਟ https://agri.punjab.gov.in/ ਤੋੋਂ ਡਾਊਨਲੋੋਡ ਕੀਤਾ ਜਾ ਸਕਦਾ ਹੈ ਜਾਂ ਫਿਰ ਬਲਾਕ ਖੇਤੀਬਾੜੀ ਅਫਸਰ ਦੇ ਦਫਤਰ ਤੋੋਂ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ।
ਉਹਨਾਂ ਕਿਹਾ ਕਿ ਇਹ ਮਸ਼ੀਨਾਂ ਮੰਨਜੂਰਸ਼ੁਦਾ ਫਰਮਾਂ ਤੋਂ ਹੀ ਲਈਆਂ ਜਾਣ, ਜਿਨ੍ਹਾਂ ਦੀ ਲਿਸਟ ਵੈਬਸਾਇਟ ’ਤੇ ਪਾਈ ਹੋੋਈ ਹੈ, ਜਾਂ ਫਿਰ ਖੇਤੀਬਾੜੀ ਅਧਿਕਾਰੀਆਂ ਨਾਲ ਸੰਪਰਕ ਕਰਕੇ ਇਸ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਇਸ ਲਈ ਗਰੁੱਪਾਂ ਦੀ ਰਜਿਸਟਰੇਸ਼ਨ ਲਾਜ਼ਮੀ ਹੈ ਅਤੇ ਸਾਰੇ ਰਜਿਸਟਰਡ ਗਰੁੱਪ ਆਪਣੀ ਅਰਜ਼ੀ ਪੰਚਾਇਤ ਵੱਲੋਂ ਤਸਦੀਕ ਕਰਕੇ ਦੇਣਗੇ। ਹੋੋਰ ਕਿਸਾਨਾਂ ਨੂੰ ਮਸ਼ੀਨਰੀ ਵਿਭਾਗ ਵੱਲੋੋਂ ਤੈਅ ਕੀਤੇ ਕਿਰਾਏ ਦੇ ਰੇਟ ’ਤੇ ਦੇਣ ਦੀ ਸਵੈ ਘੋਸ਼ਣਾ ਦੇਣਗੇ।          ਇਸੇ ਤਰ੍ਹਾਂ ਜਿਹੜਾ ਕਿਸਾਨ ਨਿੱਜੀ ਵਰਤੋਂ ਲਈ ਸੰਦ ਲੈਣੇ ਹਨ, ਉਹਨਾਂ ਨੇ ਪਿਛਲੇ ਦੋ ਸਾਲਾਂ ਚ ਮਸ਼ੀਨ ਸਬੰਧੀ ਸਬਸਿਡੀ ਨਾ ਪ੍ਰਾਪਤ ਕੀਤੀ ਹੋੋਵੇ। ਉਹਨਾਂ ਕਿਹਾ ਕਿ ਜਿੱਥੇ ਪਹਿਲਾਂ ਮਸ਼ੀਨਰੀ ਉਪਲਬਧ ਨਹÄ ਹੈ, ਉਹਨਾਂ ਪਿੰਡਾਂ/ਗਰੁੱਪਾਂ ਨੂੰ ਮਸ਼ੀਨਰੀ ਪਹਿਲ ਦੇ ਆਧਾਰ ’ਤੇ ਦਿੱਤੀ ਜਾਵੇਗੀ। ਕਿਸਾਨਾਂ ਨੇ ਇਸ ਸਬੰਧ ਕੋੋਈ ਵੀ ਜਾਣਕਾਰੀ ਲੈਣੀ ਹੋੋਵੇ ਤਾਂ ਉਹ ਆਪਣੇ ਆਪਣੇ ਬਲਾਕ ਖੇਤੀਬਾੜੀ ਦੇ ਦਫਤਰ ਵਿੱਚ ਸੰਪਰਕ ਕਰ ਸਕਦੇ ਹਨ।

Spread the love