ਅਵਿਨਾਸ਼ ਰਾਏ ਖੰਨਾ ਨੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਭੇਂਟ ਕੀਤੀ ਆਪਣੀ 2 ਪੁਸਤਕਾਂ


ਚੰਡੀਗੜ, 18 ਜੂਨ- 
ਇੰਡੀਅਨ ਰੈਡ ਕਰਾਸ ਦੇ ਨੈਸ਼ਨਲ ਵਾਈਸ ਚੇਅਰਮੈਨ ਅਵਿਨਾਸ਼ ਰਾਏ ਖੰਨਾ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਮਿਲ ਕੇ ਉਨਾਂ ਨੂੰ ਆਪਣੀ ਦੋ ਪੁਸਤਕਾਂ ਭੇਂਟ ਕੀਤੀ। ਪਹਿਲੀ ਪੁਸਤਕ ਜਿਸਦਾ ਨਾਂ ‘ਅਨੁਭਵ’ ਹੈ, ਉਹ ਖੰਨਾ ਦੇ ਬਤੌਰ ਪੰਜਾਬ ਹਿਊਮਨ ਰਾਈਟਸ ਕਮੀਸ਼ਨ ਦੇ ਮੈਂਬਰ ਦੇ ਨਾਤੇ ਮਿਲੇ ਤਜ਼ਰਬਿਆਂ ਦਾ ਸੰਗ੍ਰਹਿ ਹੈ। ਦੂਜੀ ਕਿਤਾਬ ਜਿਸ ਦਾ ਨਾਂ ਇਨੀਸ਼ੇਟਿਵ ਹੈ, ਉਸ ਵਿਚ ਬੀਤੇ ਚਾਰ ਸਾਲਾਂ ਵਿਚ ਰੇਡਕਰਾਸ ਦੇ ਵਾਈਸ ਚੇਅਰਮੈਨ ਦੇ ਨਾਤੇ ਜੋ ਦੇਸ਼ ਭਰ ਵਿਚ ਨਵੀਂ ਸੇਵਾਵਾਂ ਸਫਲ ਤਰੀਕੇ ਨਾਲ ਚਲਾਈ ਗਈਆਂ ਹਨ, ਉਨਾਂ ਕੰਮਾਂ ਨੂੰ ਦਰਸ਼ਾਉਂਦੀ ਹੈ। ਖੰਨਾ ਦੇ ਨਾਲ ਭਾਜਪਾ ਦੇ ਯੁਵਾ ਆਗੂ ਵਿਨੀਤ ਜੋਸ਼ੀ ਵੀ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਅਵਿਨਾਸ਼ ਰਾਏ ਖੰਨਾ ਪੰਜਾਬ ਦੇ ਗੜਸ਼ੰਕਰ ਤੋਂ ਵਿਧਾਇਕ ਰਹਿਣ ਤੋਂ ਇਲਾਵਾ ਹੁਸ਼ਿਆਰਪੁਰ ਤੋਂ ਲੋਕਸਭਾ ਸਾਂਸਦ ਅਤੇ ਪੰਜਾਬ ਤੋਂ ਰਾਜਸਭਾ ਮੈਂਬਰ ਰਹਿ ਚੁੱਕੇ ਹਨ। ਖੰਨਾ ਬੀਤੇ ਇਕ ਸਾਲ ਦੇ ਲਈ ਪੰਜਾਬ ਹਿਊਮਨ ਰਾਈਟਸ ਕਮੀਸ਼ਨ ਦੇ ਮੈਂਬਰ ਵੀ ਰਹੇ ਅਤੇ ਅੱਜ ਕਲ ਇੰਡੀਅਨ ਰੇਡਕਰਾਸ ਦੇ ਨੈਸ਼ਨਲ ਵਾਈਸ ਚੇਅਰਮੈਨ ਦੇ ਨਾਤੇ ਸੇਵਾ ਕਰ ਰਹੇ ਹਨ।
ਭਾਜਪਾ ਵਿਚ ਅਵਿਨਾਸ਼ ਰਾਏ ਖੰਨਾ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਰਹਿਣ ਦੇ ਨਾਲ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਵੀ ਰਹਿ ਚੁੱਕੇ ਹਨ। ਇਸ ਦੇ ਨਾਲ ਜੰਮੂ ਕਸ਼ਮੀਰ, ਰਾਜਸਥਾਨ, ਗੋਆ, ਤਿ੍ਰਪੁਰਾ ਦੇ ਪ੍ਰਭਾਰੀ ਰਹਿ ਚੁੱਕੇ ਹਨ ਅਤੇ ਅੱਜਕਲ ਹਿਮਾਚਲ ਦੇ ਇੰਚਾਰਜ ਦੇ ਨਾਤੇ ਜਿੰਮੇਦਾਰੀ ਨਿਭਾ ਰਹੇ ਹਨ।