ਪੰਜਾਬ ਸਰਕਾਰ ਤੇ ਮਰੀਜ਼ਾਂ ਨੂੰ ਰੱਬ ਆਸਰੇ ਛੱਡਣ ਦਾ ਦੋਸ਼
27 ਮਈ, ਬਠਿੰਡਾ 2021
ਕੋਰੋਨਾ ਦੇ ਦਰਦ ਤੇ ਮਰੀਜ਼ਾਂ ਦੀ ਤਕਲੀਫ ਨੂੰ ਆਮ ਆਦਮੀ ਪਾਰਟੀ ਨੇ ਨੇੜਿੳਂ ਸਮਝਦਿਆਂ ਤੇ ਮਹਿਸੂਸ ਕਰਦਿਆਂ ਸਰਕਾਰਾਂ ਤੋਂ ਇਸ ਦੀ ਝਾਕ ਨਾ ਕਰਨ ਦਾ ਸੁਨੇਹਾ ਦੇ ਕੇ ਬਠਿੰਡਾ ਵਿਚ ਆਪ ਦਾ ਡਾਕਟਰ ਨਾਮੀ ਮੁਹਿੰਮ ਦਾ ਆਗਾਜ਼ ਕੀਤਾ ਹੈ। ਇਸ ਮੁਹਿੰਮ ਤਹਿਤ ਕੋਰੋਨਾ ਤੋਂ ਪੀੜਤ ਕੋਈ ਵੀ ਵਿਅਕਤੀ ਜਦੋਂ ਚਾਹੇ ਆਮ ਆਦਮੀ ਪਾਰਟੀ ਵੱਲੋਂ ਜਾਰੀ ਕੀਤੇ ਹੈਲਪ ਲਾਈਨ ਨੰਬਰ ਤੇ ਕਾਲ ਕਰਕੇ ਆਪਣੇ ਵਾਸਤੇ ਡਾਕਟਰੀ ਮੱਦਦ ਲੈ ਸਕਦਾ ਹੈ।ਬਠਿੰਡਾ ਵਿਖੇ ਵੀਰਵਾਰ ਨੂੰ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੀ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ ਬਲਜਿੰਦਰ ਕੌਰ ਤੇ ਜ਼ਿਲਾ ਬਠਿੰਡਾ ਤੇ ਸ਼ਹਿਰੀ ਪ੍ਰਧਾਨ ਨੀਲ ਗਰਗ ਤੇ ਬਠਿੰਡਾ ਸਰਕਲ ਦੇ ਦਿਹਾਤੀ ਪ੍ਰਧਾਨ ਡਾ ਗੁਰਜੰਟ ਸਿੰਘ ਸਿਵੀਆਂ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਮਰੀਜ਼ਾਂ ਨੁੰ ਕੈਪਟਨ ਸਰਕਾਰ ਨੇ ਰੱਬ ਆਸਰੇ ਛੱਡ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਮਰੀਜ਼ਾਂ ਦੀ ਫਿਕਰ ਹੋਣ ਦੀ ਬਜਾਏ ਸਿਆਸਤ ਕਰਨ ਦੀ ਲੱਗੀ ਹੋਈ ਹੈ,ਜਿਸ ਤਹਿਤ ਹਰ ਦਿਨ ਕਾਂਗਰਸ ਪਾਰਟੀ ਵਿਚ ਘਮਸਾਨ ਮੱਚਿਆ ਹੋਇਆ ਹੈ।ਉਨਾਂ ਕਿਹਾ ਕਿ ਪੰਜਾਬ ਵਿਚ ਇਸ ਵੇਲੇ ਸਿਆਸਤ ਕਰਨ ਦੀ ਨਹੀਂ,ਬਲਕਿ ਕੋੋਰੋਨਾ ਮਰੀਜ਼ਾਂ ਦੀ ਬਾਂਹ ਫੜਨ ਦੀ ਜ਼ਰੂਰਤ ਹੈ,ਜਿਸ ਨਾਲ ਮੌਤ ਦੇ ਮੂੰਹ ਵਿਚ ਜਾ ਰਹੇ ਮਰੀਜ਼ਾਂ ਨੁੰ ਕੋਈ ਸਹਾਰਾ ਜਾਂ ਮੱਦਦ ਮਿਲ ਸਕੇ। ਉਨਾਂ ਕਿਹਾ ਕਿ ਪੰਜਾਬ ਦਾ ਇਸ ਵੇਲੇ ਕੋਈ ਵਾਰਸ ਨਹੀਂ ਹੈ ਤੇ ਇਸ ਵੇਲੇ ਸੂਬੇ ਵਿਚ ਸਰਕਾਰ ਨਾਂ ਦੀ ਕੋਈ ਚੀਜ਼ ਨਜ਼ਰ ਵੀ ਨਹੀਂ ਆ ਰਹੀ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਨੇੜਿੳਂ ਪੰਜਾਬ ਦੇ ਮੌਜੂਦਾ ਹਾਲਾਤ ਤੇ ਕੋਰੋਨਾ ਤੇ ਹੋਰਨਾਂ ਬੀਮਾਰੀਆਂ ਨਾਲ ਦੋ ਚਾਰ ਹੁੰਦੀ ਜਨਤਾ ਦੀ ਤਕਲੀਫ ਨੁੰ ਦੇਖਿਆ ਹੈ,ਜਿਸ ਕਰਕੇ ਉਸਨੇ ਆਪ ਦਾ ਡਾਕਟਰ ਨਾਂ ਦੀ ਮੁਹਿੰਮ ਵਿੱਢੀ ਹੈ। ਉਨਾਂ ਕਿਹਾ ਕਿ ਬਠਿੰਡਾ ਦਾ ਕੋਈ ਵੀ ਕੋਰੋਨਾਂ ਮਰੀਜ਼ ਜਦੋਂ ਚਾਹੇ ਇਸ ਨੰਬਰ 7827275743 ਤੇ ਫੋਨ ਕਰਕੇ ਡਾਕਟਰ ਦੀ ਫਰੀ ਵਿਚ ਸਲਾਹ ਲੈ ਸਕਦਾ ਹੈ।ਜਿਸ ਲਈ ਆਮ ਦਾ ਡਾਕਟਰ ਹਰ ਵੇਲੇ ਆਪ ਜੀ ਦੇ ਕੋਲ ਰਹੇਗਾ। ਉਨਾਂ ਕਿਹਾ ਕਿ ਇਸ ਡਾਕਟਰ ਮੁਹਿੰਮ ਵਿਚ ਪਾਰਟੀ ਨੇ ਮਾਹਿਰ ਤੇ ਤਰਜਬੇਕਾਰ ਡਾਕਟਰਾਂ ਨੁੰ ਸ਼ਾਮਿਲ ਕਰਕੇ ਕੋਰੋਨਾ ਨਾਲ ਲੜਣ ਦਾ ਆਗਾਜ਼ ਕੀਤਾ ਹੈ,ਜਿਸ ਮਰੀਜ਼ ਨੂੰ ਡਾਕਟਰ ਦੀ ਦਵਾਈ ਜਾਂ ਇਲਾਜ ਮਹਿੰਗਾ ਜਾਂ ਮੁਸਕਿਲ ਲੱਗਦਾ ਹੈ, ਉਹ ਇਸ ਮੁਹਿੰਮ ਦਾ ਹਿੱਸਾ ਬਣ ਸਕਦਾ ਹੈ। ਇਸ ਮੌਕੇ ਉਨਾਂ ਨਾਲ ਨਵਦੀਪ ਸਿੰਘ ਜੀਦਾ ਸੂਸਾ ਸਹਿ ਪ੍ਰਧਾਨ ਲੀਗਲ ਸੈਲ, ਰਾਕੇਸ਼ ਕੁਮਾਰ ਜ਼ਿਲਾ ਜਨਰਲ ਸਕੱਤਰ,ਬਲਜਿੰਦਰ ਸਿੰਘ ਬਰਾੜ ਜ਼ਿਲਾ ਦਫਤਰ ਇੰਚਾਰਜ,ਬਲਕਾਰ ਸਿੰਘ ਭੋਖੜਾ ਜ਼ਿਲਾ ਮੀਡੀਆ ਇੰਚਾਰਜ,ਸੁਖਵੀਰ ਸਿੰਘ ਬਰਾੜ ਜ਼ਿਲਾ ਸ਼ੋਸਲ ਮੀਡੀਆ ਇੰਚਾਰਜ, ਬਲਜੀਤ ਸਿੰਘ ਬੱਲੀ,ਗੋਬਿੰਦਰ ਸਿੰਘ, ਭੁਪਿੰਦਰ ਸਿੰਘ ,ਸੰਦੀਪ ਗੁਪਤਾ ਤੇ ਕੇਵਲ ਸਿੰਘ ਆਦਿ ਹਾਜ਼ਰ ਸਨ।