ਪਠਾਨਕੋਟ, 30 ਜੂਨ 2021 ਜਿਲ੍ਹਾ ਪਠਾਨਕੋਟ ਦੇ ਸਰਕਾਰੀ ਸਕੂਲਾਂ ਵਿਚ ਵਿਭਾਗ ਵੱਲੋਂ ਭੇਜੀਆਂ ਗ੍ਰਾਟਾਂ ਨਾਲ ਸਿਵਲ ਵਰਕਸ ਦੇ ਕੰਮ ਪੂਰੀ ਤੇਜੀ ਨਾਲ ਅਤੇ ਬੜੇ ਹੀ ਸੁਚੱਜੇ ਢੰਗ ਨਾਲ ਚੱਲ ਰਹੇ ਹਨ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਉੱਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਪਠਾਨਕੋਟ ਰਾਜੇਸਵਰ ਸਲਾਰੀਆ ਨੇ ਸਰਕਾਰੀ ਪ੍ਰਾਇਮਰੀ ਸਕੂਲ ਧੀਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੀਰਾ, ਸਹੀਦ ਮੱਖਣ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਸਮੇਤ ਵੱਖ ਵੱਖ ਸਕੂਲਾਂ ਦਾ ਦੌਰਾ ਕਰਕੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਸੰਤੁਸ਼ਟੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਬੜੀ ਮਾਣ ਵਾਲੀ ਗੱਲ ਹੈ ਕਿ ਸਕੂਲਾਂ ਦੇ ਮੁਖੀ ਅਤੇ ਉਹਨਾਂ ਦੇ ਸਾਥੀ ਅਧਿਆਪਕ ਸਕੂਲਾਂ ਵਿੱਚ ਬੜੀ ਮਿਹਨਤ ਨਾਲ ਸਿਵਲ ਵਰਕਸ ਦੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਪੂਰਾ ਕਰਵਾ ਰਹੇ ਹਨ।
ਉਨ੍ਹਾਂ ਨੇ ਚੱਲ ਰਹੇ ਕੰਮਾਂ ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਦੱਸਿਆ ਕਿ ਇੰਚਾਰਜ ਅਧਿਆਪਕਾਂ ਵੱਲੋਂ ਗ੍ਰਾਟਾਂ ਦੀ ਸੁਯੋਗ ਵਰਤੋਂ ਕਰਦਿਆਂ ਵਿਭਾਗੀ ਹਦਾਇਤਾਂ ਅਨੁਸਾਰ ਬੜੇ ਹੀ ਉੱਚ ਪਾਏ ਦੇ ਮਟੀਰੀਅਲ ਦੀ ਵਰਤੋ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸਬੰਧਿਤ ਸਕੂਲ ਇੰਚਾਰਜਾਂ ਨੂੰ ਸਿਵਲ ਵਰਕਸ ਦੇ ਕੰਮਾਂ ਨੂੰ ਮਿੱਥੇ ਸਮੇਂ ਵਿੱਚ ਪੂਰਾ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਵਿਭਾਗੀ ਹਦਾਇਤਾਂ ਅਨੁਸਾਰ ਫਰਸ਼ ਤੇ ਫੁੱਲੀ ਚਾਰਜਡ ਟਾਇਲਾਂ ਦੀ ਵਰਤੋ ਕਰਨੀ ਹੈ ਅਤੇ ਦਿਵਿਆਂਗ ਵਿਦਿਆਰਥੀਆਂ ਦੀ ਸਹੂਲਤ ਲਈ ਰੈਂਪ ਦੀ ਬਣਤਰ ਦਾ ਖਾਸ ਧਿਆਨ ਰੱਖਿਆ ਜਾਵੇ।
ਇਸ ਮੌਕੇ ‘ਤੇ ਪਿ੍ਰੰਸੀਪਲ ਮੀਨਮ ਸਿਖਾ, ਜਿਲ੍ਹਾ ਕੋਆਰਡੀਨੇਟਰ ਐਮਆਈਐਸ ਮੁਨੀਸ ਗੁਪਤਾ, ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ, ਕਿ੍ਰਸਨ ਕੁਮਾਰ, ਰਜੀਵ ਮਹਿਤਾ, ਰੋਹਿਤ, ਸੁਮਿਤ, ਰਾਜੇਸ, ਬਿ੍ਰਜ ਰਾਜ, ਮਨੋਜ ਕੁਮਾਰ, ਸੁਮਨ ਬਾਲਾ, ਪਵਨ ਜੋਤੀ, ਜਤਿੰਦਰ, ਸਤੀਸ ਬਾਲਾ ਆਦਿ ਹਾਜਰ ਸਨ।
ਫੋਟੋ ਕੈਪਸਨ:- ਸਹੀਦ ਮੱਖਣ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਲੈਂਦੇ ਹੋਏ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸਵਰ ਸਲਾਰੀਆ।