ਸਮਰ ਕੈਂਪ ਦੀ ਸਫ਼ਲਤਾ ਤੋਂ ਆਯੋਜਕ ਮੈਡਮ ਸੁਦੀਪ ਨੇ ਖੁਸ਼ੀ ਅਤੇ ਸੰਤੁਸ਼ਟੀ ਪ੍ਰਗਟਾਈ
ਐਸ.ਏ.ਐਸ.ਨਗਰ, 03 ਜੂਨ 2021
ਸੋਹਾਣਾ ਵਿੱਖੇ ਆਨਲਾਈਨ ਸਮਰ ਕੈਂਪ ਦੇ ਅੱਜ 8ਵੇਂ ਮਿਸ ਦਿਵਿਆ ਓਸਵਾਲ ਫ਼ੈਸ਼ਨ ਬਲਾਗਰ, ਕੈਬਿਨ ਕ੍ਰੁ ਅਤੇ ਇਂਸਟਾ ਆੱਈਕਾੱਨ ਨਾਲ ਮੁਲਾਕਾਤ ਕਰਵਾਈ ਗਈ। ਜਿਸ ਵਿੱਚ ਉਨ੍ਹਾਂ ਦੁਆਰਾ “ਸਵੈ ਪਰਿਚੈ ਕੌਸ਼ਲ” ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਆਪਣੀ ਜਾਣ-ਪਛਾਣ ਕੁਸ਼ਲਤਾ ਨਾਲ ਕਿਵੇਂ ਦਿੱਤੀ ਜਾ ਸਕਦੀ ਹੈ, ਬਾਰੇ ਦੱਸਿਆ ਅਤੇ ਬੱਚਿਆਂ ਨੂੰ ਕੁਝ ਖ਼ਾਸ ਟਿੱਪਸ ਦੱਸੇ। ਇਸ ਤੋਂ ਬਾਅਦ ਬੱਚਿਆਂ ਨਾਲ ਇੱਕ ਗਤੀਵਿਧੀ ਦੌਰਾਨ ਉਨ੍ਹਾਂ ਬੱਚਿਆਂ ਨੂੰ ਆਪਣਾ-ਆਪਣਾ ਪਰਿਚੈ ਦੇਣ ਲਈ ਸੱਦਾ ਦਿੱਤਾ।
ਦੂਜੇ ਸੈਸ਼ਨ ਵਿਚ ਸ਼ਿਸ਼ਟਾਚਾਰ ਨੂੰ ਕਿਵੇਂ ਅਪਣਾਇਆ ਜਾ ਸਕਦਾ ਹੈ ਅਤੇ ਸਮਾਜ ਵਿੱਚ ਓਏ ਛੋਟੀਆਂ ਛੋਟੀਆਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਅਸੀਂ ਸਮਾਜ ਵਿੱਚ ਆਪਣੀ ਜਗ੍ਹਾ ਬਣਾ ਸਕਦੇ ਹਾਂ ਅਤੇ ਸਮਾਜ ਸਕਦੇ ਹਾਂ। ਮਿਸ ਦਿਵਿਆ ਓਸਵਾਲ ਦੇ ਦੱਸੇ ਰਾਹ ਤੋਂ ਵਿਦਿਆਰਥੀ ਕਾਫ਼ੀ ਖ਼ੁਸ਼ ਨਜ਼ਰ ਆਏ। ਆਯੋਜਕ ਮੈਡਮ ਸੁਦੀਪ ਨੇ ਅੱਜ ਦੇ ਸੈਸ਼ਨ ਤੋਂ ਖੁਸ਼ੀ ਅਤੇ ਸੰਤੁਸ਼ਟੀ ਪ੍ਰਗਟਾਈ।
ਅੱਜ ਦੇ ਸੈਸ਼ਨ ਅੱਜ ਦੇ ਸੈਸ਼ਨ ਵਿੱਚ 40 ਵਿਦਿਆਰਥਣਾਂ ਉਹਨਾਂ ਦੀਆਂ ਮਾਵਾਂ ਅਤੇ ਛੋਟੀਆਂ- ਵੱਡੀਆਂ ਭੈਣਾਂ ਨੇ ਵੀ ਭਾਗ ਲਿਆ। ਇਸ ਗੱਲ ਤੋਂ ਬਹੁਤ ਉਤਸ਼ਾਹਿਤ ਸੁਧਾ ਜੈਨ ਸੁਦੀਪ ਸਟੇਟ ਅਵਾਰਡੀ ਹਿੰਦੀ ਅਧਿਆਪਕਾ ਨੇ ਦੱਸਿਆ ਕਿ ਨੌਵੇਂ ਦਿਨ [ਕੱਲ੍ਹ] ਨੈਸ਼ਨਲ ਅਵਾਰਡ ਚਿੱਤਰਕਾਰ ਸਰਦਾਰ ਗੁਰਪ੍ਰੀਤ ਸਿੰਘ ਨਾਮਧਾਰੀ ਨਾਲ ਰੂਬਰੂ ਕਰਵਾਇਆ ਜਾਵੇਗਾ । ਉਹਨਾਂ ਦੀਆਂ ਲਿਖਾਈ ਅਤੇ ਚਿਤਰਕਾਰੀ ਦੀਆ ਵੀਡੀਓ ਆਨਲਾਈਨ ਸਾਂਝੀਆਂ ਕੀਤੀਆਂ ਜਾਣਗੀਆਂ
ਆਨਲਾਈਨ ਸਮਰ ਕੈਂਪ ਦੀ ਰਜਿਸਟਰੇਸ਼ਨ ਛੇਵੀਂ ਤੋਂ ਲੈ ਕੇ ਬਾਰ੍ਹਵੀਂ ਤੱਕ ਦੇ ਸਾਰੇ ਵਿਦਿਆਰਥੀਆਂ ਲਈ ਮੁਫ਼ਤ ਹੈ। ਹੁਣ ਵੀ ਵਿਦਿਆਰਥੀ ਇਸ ਵਿੱਚ ਹਿੱਸਾ ਲੈ ਸਕਦੇ ਹਨ।